Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

15 ਦਸੰਬਰ ਦੀਆਂ ਬਾਦਲ-ਕਾਂਗਰਸ ਰੈਲੀਆਂ ਦੌਰਾਨ ਆਮ ਆਦਮੀ ਪਾਰਟੀ ਲਾਵੇਗੀ ਪੰਜਾਬ ਭਰ ਵਿੱਚ ਧਰਨੇ

15 ਦਸੰਬਰ ਦੀਆਂ ਬਾਦਲ-ਕਾਂਗਰਸ ਰੈਲੀਆਂ ਦੌਰਾਨ ਆਮ ਆਦਮੀ ਪਾਰਟੀ ਲਾਵੇਗੀ ਪੰਜਾਬ ਭਰ ਵਿੱਚ ਧਰਨੇ

ਚੰਡੀਗੜ੍ਹ (8 ਦਸੰਬਰ, 2015): 15 ਦਸੰਬਰ ਵਾਲੇ ਦਿਨ ਜਦੋਂ ਕਾਂਗਰਸ ਪਾਰਟੀ ਬਠਿੰਡਾ ਅਤੇ ਬਾਦਲ ਦਲ ਪਟਿਆਲਾ ਵਿੱਚ ਆਪੋ ਆਪਣੀਆਂ ਰੈਲੀਆਂ ਕਰਕੇ ਸ਼ਕਤੀ ਪ੍ਰਦਰਸ਼ਨ ਕਰਨਗੇ ਤਾਂ ਉਸ ਦਿਨ ਹੀ ਆਮ ਆਦਮੀ ਪਾਰਟੀ ਬਾਦਲ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ਭਰ ਵਿੱਚ ਧਰਨੇ ਲਾਵੇਗੀ।

‘ਆਪ’ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਕੌਮੀ ਆਰਗੇਨਾਈਜ਼ਰ ਦੁਰਗੇਸ਼ ਪਾਠਕ, ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ, ਮਹਿਲਾ ਵਿੰਗ ਦੀ ਪ੍ਰਧਾਨ ਬਲਜਿੰਦਰ ਕੌਰ, ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਅਤੇ ਕਾਨੂੰਨੀ ਸੈੱਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ ਨੇ ਅੱਜ ਇੱਥੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ 15 ਦਸੰਬਰ ਨੂੰ ਬਾਦਲ ਸਰਕਾਰ ਵਿਰੁੱਧ ਸਮੂਹ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ
ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ

ਆਗੂਆਂ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਵਿਚ ‘ਆਪ’ ਨੰਬਰ ਇੱਕ ਸਿਆਸੀ ਪਾਰਟੀ ਹੈ ਅਤੇ ਬਿਨਾਂ ਕਿਸੇ ਨਾਲ ਗੱਠਜੋੜ ਕੀਤਿਆਂ ਪਾਰਟੀ 117 ਸੀਟਾਂ ਉਪਰ ਚੋਣ ਲੜ ਕੇ ਦਿੱਲੀ ਵਾਲਾ ਇਤਿਹਾਸ ਦੁਹਰਾੲੇਗੀ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਗਲੇ ਵਰ੍ਹੇ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਵਿਚ ਪੁੱਜ ਕੇ ਚੋਣ ਮੁਹਿੰਮ ਵਿੱਢਣਗੇ ਅਤੇ ਉਹ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਪੰਜਾਬ ਵਿੱਚ ਪੱਕੇ ਡੇਰੇ ਲਾ ਕੇ ਚੋਣ ਪ੍ਰਚਾਰ ਦੀ ਅਗਵਾੲੀ ਕਰਨਗੇ।

ਸੰਜੇ ਸਿੰਘ ਨੇ ਅੱਜ ਬਾਦਲ ਸਰਕਾਰ ਵਿਰੁੱਧ ਸਿੱਧਾ ਮੋਰਚਾ ਖੋਲ੍ਹਦਿਆਂ ਦੋਸ਼ ਲਾਇਆ ਕਿ ਰਾਜ ਵਿੱਚ ਚੱਲ ਰਹੇ ਡਰੱਗ ਮਾਫੀਆ, ਲੈਂਡ ਮਾਫੀਆ, ਭ੍ਰਿਸ਼ਟਾਚਾਰ, ਗੁੰਡਾਗਰਦੀ, ਪੁਲੀਸ ਤਸ਼ੱਦਦ ਅਤੇ ਝੂਠੇ ਮੁਕਾਬਲਿਆਂ ਦੀ ਸਰਪ੍ਰਸਤੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਖੇਤੀਬਾੜੀ ਮੰਤਰੀ ਨੇ ਘਪਲਾ ਕਰਕੇ 35 ਕਰੋੜ ਦੀ ਨਕਲੀ ਦਵਾਈ ਦੀ ਕਥਿਤ ਸਪਲਾਈ ਹਾਸਲ ਕੀਤੀ ਹੈ, ਜਿਸ ਕਾਰਨ ਕਪਾਹ ਦੀ ਖੇਤੀ ਤਬਾਹ ਹੋਣ ਨਾਲ ਦਰਜਨਾਂ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਹਨ। ਬਾਦਲਾਂ ਦੀ ਸਰਪ੍ਰਸਤੀ ਬਿਨਾਂ ਤੋਤਾ ਸਿੰਘ ਏਨਾ ਵੱਡਾ ਘਪਲਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ, ਇਸ ਲਈ ਸਰਕਾਰ ਵਿਰੁੱਧ ਕਿਸਾਨਾਂ ਦੀ ਹੱਤਿਆ ਕਰਨ ਦੇ ਕੇਸ ਵੀ ਦਰਜ ਹੋਣੇ ਚਾਹੀਦੇ ਹਨ।

ਉਨ੍ਹਾਂ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਪੁਲੀਸ ਰਾਹੀਂ ਜਿੰਨਾ ਮਰਜ਼ੀ ਤਸ਼ੱਦਦ ਕਰਵਾ ਲੈਣ ਪਰ ਹੁਣ ‘ਆਪ’ ਗੁੰਡਾਗਰਦੀ ਸਹਿਣ ਨਹੀਂ ਕਰੇਗੀ।

ਉਨ੍ਹਾਂ ਕਿਹਾ ਕਿ ਬਰਖਾਸਤ ਇੰਸਪੈਕਟਰ ਗੁਰਮੀਤ ਪਿੰਕੀ ਵੱਲੋਂ ਕੀਤੇ ਖੁਲਾਸੇ ਤੋਂ ਸਾਬਤ ਹੋ ਗਿਆ ਹੈ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਹੋਰ ਪੁਲੀਸ ਅਧਿਕਾਰੀਆਂ ਵੱਲੋਂ ਵਿਆਪਕ ਝੂਠੇ ਮੁਕਾਬਲੇ ਬਣਾੲੇ ਗੲੇ ਹਨ। ਉਨ੍ਹਾਂ ਕਿਹਾ ਕਿ  ਸੈਣੀ ਨੂੰ ਬਾਦਲਾਂ ਵੱਲੋਂ ਪੰਜਾਬ ਪੁਲੀਸ ਦਾ ਮੁਖੀ ਬਣਾਉਣ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ  ਸੈਣੀ ਨਾਲ ਬਾਦਲਾਂ ਅਤੇ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸਬੰਧਾਂ ਦੀ ਜਾਂਚ ਵੀ ਕਰਵਾਈ ਜਾਵੇ ਕਿਉਂਕਿ ਏਨਾ ਵੱਡਾ ਜਬਰ ਸਰਕਾਰੀ ਸਰਪ੍ਰਸਤੀ ਬਿਨਾਂ ਸੰਭਵ ਹੀ ਨਹੀਂ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੱਤਰਕਾਰ ਹਮੀਰ ਸਿੰਘ ਦਾ ਮਾਨਸਾ (ਅਗਰਸੈਨ ਭਵਨ) ਵਿਖੇ 19 ਸਤੰਬਰ 2026 ਨੂੰ ਦਿੱਤਾ ਗਿਆ ਇਹ ਭਾਸ਼ਣ ਵਿਸ਼ਵ ਆਰਥਿਕ ਅਸਮਾਨਤਾ ਅਤੇ ਗਲਤ ਨੀਤੀਆਂ 'ਤੇ ਚਾਨਣਾ ਪਾਉਂਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਜਾ ਰਹੀ ਇੱਕ ਕਥਿਤ ਵਾਇਰਲ ਵੀਡੀਓ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।
30 ਮਈ 2026 ਨੂੰ ਜਥਾ ਸਿੱਖ ਯੂਥ ਪਾਵਰ ਆਫ਼ ਪੰਜਾਬ ਵੱਲੋਂ ਡੇਹਲੋਂ (ਲੁਧਿਆਣਾ ਨੇੜੇ) ਵਿਖੇ ਇੱਕ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਬੋਲਦਿਆਂ ਪਰਮਜੀਤ ਸਿੰਘ ਗਾਜ਼ੀ, ਮੁੱਖ ਸੰਪਾਦਕ ਸਿੱਖ
ਸਿੱਖ ਸਿਆਸਤ ਵਲੋਂ ਪੱਤਰਕਾਰ ਹਮੀਰ ਸਿੰਘ ਨਾਲ ਇੱਕ ਗੰਭੀਰ ਅਤੇ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਗਈ, ਜਿਸ ਵਿੱਚ “ਕਾਕਰੋਚ ਜਨਤਾ ਪਾਰਟੀ” ਦੇ ਵਿਚਾਰ ਰਾਹੀਂ ਭਾਰਤੀ ਅਤੇ ਪੰਜਾਬੀ ਰਾਜਨੀਤੀ ਦੀਆਂ ਕਈ ਪਰਤਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: