Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ‘ਤੇ ਹਮਲਾ ਕਰਨ ਵਾਲੇ ਅਮਰੀਕੀ ਮੁੰਡੇ ਨੂੰ ਅਦਾਲਤ ਨੇ ਦੋਸ਼ੀ ਐਲਾਨਿਆ

ਸਿੱਖ ‘ਤੇ ਹਮਲਾ ਕਰਨ ਵਾਲੇ ਅਮਰੀਕੀ ਮੁੰਡੇ ਨੂੰ ਅਦਾਲਤ ਨੇ ਦੋਸ਼ੀ ਐਲਾਨਿਆ

ਇੰਦਰਜੀਤ ਸਿੰਘ
ਇੰਦਰਜੀਤ ਸਿੰਘ

ਨਿਊਯਾਰਕ (16 ਦਸੰਬਰ, 2015): ਅਮਰੀਕਾ ਵਿੱਚ ਇੱਕ ਸਿੱਖ ‘ਤੇ ਹਮਲਾ ਕਰੇ ਅਤਿਵਾਦੀ’ ਅਤੇ ‘ਬਿਨ ਲਾਦੇਨ’ ਕਹਿਣ ਵਾਲਾ ਅਮਰੀਕੀ ਮੁੰਡੇ ਨੂੰ ਅਦਾਲਤ ਨੇ ਨਸਲੀ ਅਪਰਾਦ ਦਾ ਦੋਸ਼ੀ ਐਲਾਨ ਕਰ ਦਿੱਤਾ ਹੈ।ਲੰਘੀ ਸੱਤ ਦਸੰਬਰ ਨੂੰ 17 ਸਾਲਾ ਮੁੰਡੇ ਨੂੰ ਇੰਦਰਜੀਤ ਮੱਕਡ਼ (53 ਸਾਲ) ਉਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਬਾਲ ਅਪਰਾਧੀਅਾਂ ਲਈ ਅਦਾਲਤ ਵੱਲੋਂ ਅਗਲੇ ਸਾਲ ਫਰਵਰੀ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ।

53 ਸਾਲਾ ਅਮਰੀਕੀ ਨਾਗਰਿਕ ਇੰਦਰਜੀਤ ਸਿੰਘ 8 ਸਤੰਬਰ ਨੂੰ ਜਦੋਂ ਕਾਰ ’ਚ ਸਾਮਾਨ ਖਰੀਦਣ ਲਈ ਸਟੋਰ ਵੱਲ ਜਾ ਰਿਹਾ ਸੀ ਤਾਂ ਵਿੱਲੋਬਰੂਕ ਵਾਸੀ ਇਸ ਮੁੰਡੇ ਨੇ ਉਸ ’ਤੇ ਹਮਲਾ ਕਰ ਦਿੱਤਾ ਸੀ। ਇੰਦਰਜੀਤ ਨੇ ਕਾਰ ਪਾਸੇ ਲਗਾ ਲਈ ਸੀ ਤਾਂ ਜੋ ਉਹ ਅੱਗੇ ਲੰਘ ਜਾਵੇ ਪਰ ਉਸ ਨੇ ਅਗਲੇ ਪਾਸੇ ਕਾਰ ਰੋਕ ਕੇ ਇੰਦਰਜੀਤ ਦੇ ਮੂੰਹ ’ਤੇ ਘਸੁੰਨ ਜਡ਼ਨੇ ਸ਼ੁਰੂ ਕਰ ਦਿੱਤੇ। ਇਸ ਕਾਰਨ ਉਸ ਦੇ ਜਬਾਡ਼ੇ ਦੀ ਹੱਡੀ ਟੁੱਟ ਗਈ ਸੀ ਅਤੇ ਕੱਟ ਲੱਗਣ ਕਾਰਨ ਖੂਨ ਵਹਿਣ ਲੱਗਾ ਸੀ।

ਹਸਪਤਾਲ ਵਿੱਚ ਇੰਦਰਜੀਤ ਸਿੰਘ ਦੀ ਗੱਲ੍ਹ ’ਤੇ ਛੇ ਟਾਂਕੇ ਲੱਗੇ ਸਨ ਅਤੇ ਉਸ ਨੂੰ ਕਈ ਦਿਨ ਦਾਖ਼ਲ ਰਹਿਣਾ ਪਿਆ ਸੀ। ‘ਦਿ ਸਿੱਖ ਕੁਲੀਸ਼ਨ’ ਦੇ ਲੀਗਲ ਡਾਇਰੈਕਟਰ ਤੇ ਇੰਦਰਜੀਤ ਦੀ ਅਟਾਰਨੀ ਹਰਸਿਮਰਨ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਉਸ ਦੀ ਲਾਇਸੈਂਸ ਨੰਬਰ ਪਲੇਟ ਤੋਂ ਹੋਈ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਵਿਰੋਧੀ ਧਿਰ ਇਸ ਹਮਲੇ ਕਾਰਨ ਇੰਦਰਜੀਤ ਸਿੰਘ ਅਤੇ ਸਿੱਖ ਭਾਈਚਾਰੇ ’ਤੇ ਪਏ ਅਸਰ ਦੀ ਗੱਲ ਕਬੂਲ ਰਹੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਭੰਨਤੋੜ ਕਰਨ ਅਤੇ ਕੰਧਾਂ 'ਤੇ ਅਪਮਾਣਜਨਕ ਗੱਲਾਂ ਲਿਖਣ ਵਾਲੁ ਇੱਕ ਵਿਅਕਤੀ ਨੂੰ ਅਮਰੀਕੀ ਅਦਾਲਤ ਨੇ ਗੁਰਦੁਆਰਾ ਸਾਹਿਬ ਵਿੱਚ 80 ਸੇਵਾ ਕਰਨ ਦਾ ਹੁਕਮ ਸੁਣਾਇਆ ਹੈ।
ਕੈਨੇਡਾ ਵਿੱਚ ਛੋਟਾ ਪੰਜਾਬ ਸਮਝੇ ਜਾਂਦੇ ਟੋਰਾਂਟੋ ਵਿੱਚ ਇੱਕ ਸਿੱਖ 'ਤੇ ਨਸਲੀ ਹਮਲਾ ਹੋਣ ਦੀ ਖਬਰਾਂ ਮਿਲੀਆਂ ਹਨ। ਪੰਜਾਬ ਤੋਂ ਬਾਅਦ ਵਿਦੇਸ਼ਾਂ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਟਰਾਂਟੋ ਵਿੱਚ ਹੀ
ਸਿੱਖ ਪਛਾਣ ਸਬੰਧੀ ਜਾਗਰੂਕਤਾ ਫੈਲਾਉਣ ਦੇ ਸਿੱਖਾਂ ਦੇ ਲਗਾਤਾਰ ਯਤਨਾਂ ਦੇ ਬਾਵਜੂਦ ਸਿੱਖ ਪਛਾਣ ਸਬੰਧੀ ਪੈਦਾ ਹੋਏ ਭੁਲੇਖਿਆਂ ਕਰਕੇ ਸਿੱਖਾਂ ਨੂੰ ਸੰਸਾਰ ਭਰ ਵਿੱਚ ਨਸਲੀ ਵਿਤਕਰੇ, ਨਸਲੀ ਟਿੱਪਣੀਆਂ ਅਤੇ ਨਸਲੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: