ਮਾਈ ਭਾਗੋ ਸੰਸਥਾ,ਰੱਲਾ ਦੇ ਪ੍ਰਿੰਸੀਪਲ ਡਾ.ਪਰਮਿੰਦਰ ਕੁਮਾਰੀ ਦੀ ਅਗਵਾਈ ਵਿੱਚ ਅੰਤਰ ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸੋਸ਼ਲ ਮੀਡੀਆ ਦੀ ਦੁਰਵਰਤੋ ਅਤੇ ਪਰਵਾਸ ਦੀ ਸਮੱਸਿਆ ਵਿਸ਼ੇ ਨਾਲ ਸਬੰਧਿਤ ਸੈਮੀਨਾਰ 13 ਫਰਵਰੀ ਨੂੰ ਕਰਵਾਇਆ ਗਿਆ। ਇਸ ਮੌਕੇ ਡਾ ਸੇਵਕ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਭਾਸ਼ਾ ਦੇ ਗਿਆਨ ਦੀ ਉਂਝ ਵੀ ਕੋਈ ਸੀਮਾ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਭਾਸ਼ਾ ਸਿੱਖਣ ਤੋਂ ਪਹਿਲਾ ਮਾਤ-ਭਾਸ਼ਾ ਲਾਜ਼ਮੀ ਹੈ।