Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਾਜਸਥਾਨ: ਹੜ੍ਹ ਕਾਰਨ 800 ਗਾਵਾਂ ਦੀ ਮੌਤ, ਕਿੱਥੇ ਗਊ ਮਾਤਾ ਦੇ ਰਖਵਾਲੇ

ਰਾਜਸਥਾਨ: ਹੜ੍ਹ ਕਾਰਨ 800 ਗਾਵਾਂ ਦੀ ਮੌਤ, ਕਿੱਥੇ ਗਊ ਮਾਤਾ ਦੇ ਰਖਵਾਲੇ

ਚੰਡੀਗੜ: ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ‘ਚ ਮੀਂਹ ਅਤੇ ਹੜ੍ਹ ਕਾਰਨ ਭਾਰਤ ਦੀ ਸਭ ਤੋਂ ਵੱਡੀ ਜਾਲੌਰ ਦੀ ਪਥਮੇੜਾ ਗਊਸ਼ਾਲਾ ਵਿੱਚ ਗਊਆਂ ਦਾ ਜੀਵਨ ਸੰਕਟ ‘ਚ ਆਇਆ ਹੋਇਆ ਹੈ। ਇੱਥੇ ਚਾਰ ਦਿਨ ਵਿਚ 800 ਗਊਆਂ ਦੀ ਮੌਤ ਹੋ ਚੁੱਕੀ ਹੈ। ਓਥੇ ਹੀ ਤਿੰਨ ਹਜ਼ਾਰ ਗਾਵਾਂ ਹੜ੍ਹ ਤੇ ਭੁੱਖ ਤੋਂ ਜਾਨ ਬਚਾਉਣ ਦੀ ਜੱਦੋ ਜਹਿਦ ਕਰ ਰਹੀਆਂ ਹਨ।

ਮੀਡੀਏ ਵਿੱਚ ਨਸ਼ਰ ਹੋਈ ਖ਼ਬਰ ਅਨੁਸਾਰ ਰਾਜਸਥਾਨ ਸਰਕਾਰ ਨੇ ਗਾਵਾਂ ਨੂੰ ਬਚਾਉਣ ਲਈ ਕਦਮ ਜ਼ਰੂਰ ਚੁੱਕੇ ਹਨ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਹੈ।ਰਾਜਸਥਾਨ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੀਂ ਹਰ ਸੰਭਵ ਕਦਮ ਚੁੱਕਿਆ ਹੈ ਤੇ ਉਮੀਦ ਹੈ ਕਿ ਹੁਣ ਅੱਗੇ ਗਾਵਾਂ ਨਹੀਂ ਮਰਨਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਬਾਕੀ ਗਊਸ਼ਾਲਾਵਾਂ ਦਾ ਵੀ ਧਿਆਨ ਰੱਖ ਰਹੀ ਹੈ।cow1

ਭਾਰਤ ਦੇ ਕਈ ਹਿੱਸਿਆਂ ‘ਚ ਬਿਮਾਰੀ ਨਾਲ ਗਾਵਾਂ ਮਰਨ ਦੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੇ ਹਨ ਪਰ ਇਨ੍ਹਾਂ ਦੀ ਰੋਕਥਾਮ ਲਈ ਕੋਈ ਵੀ ਸਾਰਥਿਕ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ, ਜਿਸ ਨਾਲ ਇਨ੍ਹਾਂ ਮੌਤਾਂ ‘ਤੇ ਰੋਕ ਲੱਗ ਸਕੇ। ਸਰਕਾਰ ਨੇ ਭਾਰਤ ‘ਚ ਗਊਆਂ ਨੂੰ ਇਕ ਸਿਆਸੀ ਤੇ ਧਾਰਮਿਕ ਮਸਲਾ ਤਾਂ ਬਣਾ ਦਿੱਤਾ ਗਿਆ ਹੈ ਪਰ ਗਊਆਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾਂਦਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ।
ਇਸ ਸਿਆਸੀ ਰੇੜਕੇ ਵਿਚਾਲੇ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਚੀਫ ਸਕੱਤਰ ਦੀ ਅਗਵਾਈ ਹੇਠਲੀ ਕਮੇਟੀ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਇਸ ਬਾਰੇ ਵੇਲਾ-ਬੱਧ ਪੜਤਾਲ ਕਰਨ
ਝਾਰਖੰਡ ਦੀ ਰਾਜਧਾਨੀ ਰਾਂਚੀ ਨਾਲ ਲਗਦੇ ਰਾਮਗੜ੍ਹ 'ਚ ਅਲੀਮੁਦੀਨ ਨਾਂ ਦੇ ਮੁਸਲਮਾਨ ਨੌਜਵਾਨ ਦਾ ਭੀੜ ਨੇ ਕਤਲ ਕਰ ਦਿੱਤਾ। ਭੀੜ ਨੇ ਉਸਦੀ ਗੱਡੀ ਨੂੰ ਅੱਗ ਲਾ ਦਿੱਤੀ।
ਝਾਰਖੰਡ ਦੀ ਰਾਜਧਾਨੀ ਤੋਂ ਲਗਭਗ 200 ਕਿਲੋਮੀਟਰ ਦੂਰ ਇਕ ਪਿੰਡ 'ਚ ਭੀੜ ਨੇ ਇਕ ਬਜ਼ੁਰਗ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਕਿਉਂਕਿ ਭੀੜ ਦਾ ਕਹਿਣਾ ਸੀ ਕਿ ਉਸ ਮੁਸਲਮਾਨ ਬਜ਼ੁਰਗ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: