Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਮੀਡੀਆ ਮੁਤਾਬਕ; ਚੀਨੀ ਫੌਜ ਪਿਛਲੇ ਇਕ ਮਹੀਨੇ ‘ਚ ਉੱਤਰਾਖੰਡ ‘ਚ 2 ਵਾਰ ਆਈ

ਭਾਰਤੀ ਮੀਡੀਆ ਮੁਤਾਬਕ; ਚੀਨੀ ਫੌਜ ਪਿਛਲੇ ਇਕ ਮਹੀਨੇ ‘ਚ ਉੱਤਰਾਖੰਡ ‘ਚ 2 ਵਾਰ ਆਈ

ਨਵੀਂ ਦਿੱਲੀ/ਦੇਹਰਾਦੂਨ: ਭਾਰਤੀ ਮੀਡੀਆ ਮੁਤਾਬਕ ਚੀਨੀ ਫੌਜੀ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਇਲਾਕੇ ਵਿਚ ਭਾਰਤੀ ਖੇਤਰ ਵਿਚ ਇਕ ਕਿਲੋਮੀਟਰ ਤੱਕ ਇਸ ਮਹੀਨੇ ਦੋ ਵਾਰ ਘੁਸੇ। ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ 25 ਜੁਲਾਈ ਦੀ ਸਵੇਰ ਨੂੰ ਚੀਨ ਦੇ 15-20 ਫੌਜੀ ਚਮੋਲੀ ਜ਼ਿਲ੍ਹੇ ਵਿਚ 800 ਮੀਟਰ ਤਕ ਭਾਰਤੀ ਇਲਾਕੇ ਅੰਦਰ ਆਏ ਸਨ।

ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਚੀਨ ਯਾਤਰਾ ਤੋਂ ਇਕ ਦਿਨ ਪਹਿਲਾਂ ਇਹ ਘਟਨਾ ਵਾਪਰੀ ਸੀ। ਭਾਰਤ ਮੁਤਾਬਕ ਘੁਸਪੈਠ ਦੀ ਪਹਿਲੀ ਘਟਨਾ 15 ਜੁਲਾਈ ਤੇ ਦੂਸਰੀ 25 ਜੁਲਾਈ ਨੂੰ ਵਾਪਰੀ। ਦੋਵਾਂ ਘਟਨਾਵਾਂ ਵਿਚ 15-20 ਚੀਨੀ ਫੌਜੀ ਭਾਰਤੀ ਇਲਾਕੇ ਵਿਚ ਆਏ ਅਤੇ ਕੁਝ ਸਮਾਂ ਰੁਕਣ ਪਿੱਛੋਂ ਵਾਪਸ ਚਲੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ 25 ਜੁਲਾਈ ਨੂੰ ਚੀਨੀ ਫੌਜੀ ਭਾਰਤੀ ਇਲਾਕੇ ਵਿਚ ਦਾਖ਼ਲ ਹੋਏ ਅਤੇ ਉਥੇ ਦੋ ਘੰਟੇ ਠਹਿਰਣ ਦੌਰਾਨ ਉਨ੍ਹਾਂ ਨੇ ਪਸ਼ੂ ਚਾਰ ਰਹੇ ਆਜੜੀਆਂ ਨੂੰ ਵੀ ਧਮਕਾਇਆ।

ਬਾਰਾਹੋਤੀ, ਜਿੱਥੇ ਭਾਰਤੀ ਮੀਡੀਆ ਮੁਤਾਬਕ ਚੀਨ ਦੀ ਫੌਜ ਪਿਛਲੇ ਇਕ ਮਹੀਨੇ 'ਚ ਦੋ ਵਾਰ ਆਈ
ਬਾਰਾਹੋਤੀ, ਜਿੱਥੇ ਭਾਰਤੀ ਮੀਡੀਆ ਮੁਤਾਬਕ ਚੀਨ ਦੀ ਫੌਜ ਪਿਛਲੇ ਇਕ ਮਹੀਨੇ ‘ਚ ਦੋ ਵਾਰ ਆਈ

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਇਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਪੀਟੀਆਈ ਨੂੰ ਦੱਸਿਆ ਕਿ ਚੀਨੀ ਫੌਜੀ ਸਾਡੇ ਖੇਤਰ ਵਿਚ ਆਏ ਸਨ ਅਤੇ ਕੁਝ ਸਮਾਂ ਰੁਕਣ ਪਿੱਛੋਂ ਵਾਪਸ ਚਲੇ ਗਏ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ 140 ਕਿਲੋਮੀਟਰ ਦੂਰ ਬਾਰਾਹੋਤੀ 80 ਵਰਗ ਕਿਲੋਮੀਟਰ ਦਾ ਢਲਾਨ ਵਾਲਾ ਖੇਤਰ ਹੈ ਜਿਹੜਾ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿਚਕਾਰ ਵਾਲੇ ਖੇਤਰ ਵਿਚ ਪੈਂਦੀਆਂ ਤਿੰਨ ਸਰਹੱਦੀ ਚੌਕੀਆਂ ਵਿੱਚੋਂ ਵਿਚਕਾਰਲੀ ਚੌਕੀ ਵਾਲਾ ਇਲਾਕਾ ਹੈ। ਇਹ ਫੌਜ ਰਹਿਤ ਜ਼ੋਨ ਹੈ ਜਿਥੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਮੁਲਾਜ਼ਮਾਂ ਨੂੰ ਆਪਣੇ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ। 1958 ਵਿਚ ਭਾਰਤ ਅਤੇ ਚੀਨ ਨੇ ਬਾਰਾਹੋਤੀ ਨੂੰ ਵਿਵਾਦ ਵਾਲਾ ਇਲਾਕਾ ਮੰਨਿਆ ਸੀ, ਜਿਥੇ ਕੋਈ ਵੀ ਧਿਰ ਆਪਣੇ ਸੈਨਿਕ ਨਹੀਂ ਭੇਜੇਗੀ।

ਭਾਰਤ ਮੁਤਾਬਕ 1962 ਦੀ ਜੰਗ ਵਿਚ ਚੀਨ ਦੀ ਫੌਜ ਵਿਚਕਾਰ ਵਾਲੇ ਖੇਤਰ ਵਿਚ ਦਾਖ਼ਲ ਨਹੀਂ ਸੀ ਹੋਈ ਅਤੇ ਉਸ ਨੇ ਆਪਣਾ ਧਿਆਨ ਪੱਛਮ (ਲਦਾਖ) ਅਤੇ ਪੂਰਬ (ਅਰੁਣਾਚਲ ਪ੍ਰਦੇਸ਼) ‘ਤੇ ਕੇਂਦਰਤ ਰੱਖਿਆ ਸੀ। ਜੰਗ ਪਿੱਛੋਂ ਆਈ. ਟੀ. ਬੀ. ਪੀ. ਦੇ ਜਵਾਨ ਹਥਿਆਰਾਂ ਨਾਲ ਇਲਾਕੇ ਵਿਚ ਬੰਦੂਕਾਂ ਦੇ ਮੂੰਹ ਹੇਠਾਂ ਵੱਲ ਕਰਕੇ ਸਧਾਰਨ ਤਰੀਕੇ ਨਾਲ ਗਸ਼ਤ ਕਰਦੇ ਰਹੇ। ਸਰਹੱਦੀ ਝਗੜੇ ਦੇ ਹੱਲ ਲਈ ਸਮਝੌਤਾ ਗੱਲਬਾਤ ਦੌਰਾਨ ਭਾਰਤੀ ਧਿਰ ਜੂਨ 2000 ਵਿਚ ਇਕਪਾਸੜ ਤੌਰ ‘ਤੇ ਸਹਿਮਤ ਹੋ ਗਈ ਕਿ ਆਈ. ਟੀ. ਬੀ. ਪੀ. ਦੇ ਜਵਾਨ ਹਿਮਾਚਲ ਪ੍ਰਦੇਸ਼ ਵਿਚ ਤਿੰਨੇ ਚੌਕੀਆਂ ਬਾਰਾਹੋਤੀ, ਕੌਰਿਲ ਅਤੇ ਸ਼ਿਪਕੀ ਵਿਚ ਹਥਿਆਰ ਲੈ ਕੇ ਨਹੀਂ ਜਾਣਗੇ। ਹੁਣ ਆਈ. ਟੀ. ਬੀ. ਪੀ. ਦੇ ਜਵਾਨ ਆਮ ਕੱਪੜਿਆਂ ਵਿਚ ਗਸ਼ਤ ਕਰਦੇ ਹਨ ਅਤੇ ਬਾਰਾਹੋਤੀ ਇਲਾਕੇ ਵਿਚ ਸਰਹੱਦੀ ਪਿੰਡਾਂ ਦੇ ਭਾਰਤੀ ਆਜੜੀ ਆਪਣੀਆਂ ਭੇਡਾਂ ਚਾਰਦੇ ਹਨ ਅਤੇ ਤਿੱਬਤ ਦੇ ਲੋਕ ਆਪਣੇ ਯਾਕ ਚਾਰਨ ਲਈ ਲੈ ਕੇ ਆਉਂਦੇ ਹਨ।

ਸਬੰਧਤ ਖ਼ਬਰ:

ਪੰਜਾਬ, ਕਸ਼ਮੀਰ ਦੀ ਸਰਹੱਦ ‘ਤੇ ਜੰਗ ਦੀ ਬਜਾਏ ਉਤਰਾਖੰਡ ਵੱਲ ਜੰਗ ਕਰੇ ਜਨਰਲ ਰਾਵਤ: ਮਾਨ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫ਼ੌਜ ਦਾ ਐਮਆਈ-17 ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੇੜੇ ਬੀਤੇ ਕੱਲ੍ਹ (6 ਅਕਤੂਬਰ) ਨੂੰ ਸਵੇਰੇ ਸਾਢੇ 6 ਵਜੇ "ਹਾਦਸਾਗ੍ਰਸਤ" ਹੋ ਗਿਆ ਜਿਸ ’ਚ ਸਵਾਰ 7
ਭਾਰੀ ਮੀਂਹ ਕਾਰਨ ਗਾਂਧੀ ਮੈਦਾਨ, ਜੋਸ਼ੀਮਠ (ਉਤਰਾਖੰਡ) ਦਾ ਮੈਦਾਨ ਪਾਣੀ ਨਾਲ ਭਰ ਗਿਆ। ਇਸੇ ਮੈਦਾਨ 'ਚ ਮੁਸਲਮਾਨਾਂ ਨੇ ਈਦ ਦੀ ਨਮਾਜ਼ ਪੜ੍ਹਨੀ ਸੀ।
ਮੰਗਲਵਾਰ ਨੂੰ ਲੱਦਾਖ 'ਚ ਮਸ਼ਹੂਰ ਪੇਨਗੌਂਗ ਝੀਲ ਦੇ ਕਿਨਾਰੇ ਚੀਨੀ ਫੌਜੀਆਂ ਅਤੇ ਭਾਰਤੀ ਫੌਜੀਆਂ ਵਿਚਾਲੇ ਪੱਥਰਬਾਜ਼ੀ ਦੀ ਖ਼ਬਰ ਆਈ ਹੈ। ਭਾਰਤੀ ਮੀਡੀਆ ਮੁਤਾਬਕ ਇਸ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਦੱਸਿਆ
ਭਾਰਤੀ ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਡੋਕਲਾਮ ਵਿਵਾਦ 'ਤੇ ਬੀਜਿੰਗ ਵਲੋਂ ਹਮਲਾਵਰ ਰੁਖ ਨੂੰ ਦੇਖਦੇ ਹੋਏ ਭਾਰਤ ਨੇ ਪ੍ਰਮੁੱਖ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ 'ਚ ਚੀਨ ਨਾਲ ਲਗਦੀ ਸਰਹੱਦ 'ਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: