Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਅਦਾਲਤਾਂ ਤੋਂ ਲੋਕਾਂ ਦਾ ਵਿਸ਼ਵਾਸ਼ ਖਤਮ ਕਰ ਦੇਵੇਗਾ ਜੱਜਾਂ ਦਾ ਫੈਸਲਾ: ਬੀਬੀ ਜਗਦੀਸ਼ ਕੌਰ

ਭਾਰਤੀ ਅਦਾਲਤਾਂ ਤੋਂ ਲੋਕਾਂ ਦਾ ਵਿਸ਼ਵਾਸ਼ ਖਤਮ ਕਰ ਦੇਵੇਗਾ ਜੱਜਾਂ ਦਾ ਫੈਸਲਾ: ਬੀਬੀ ਜਗਦੀਸ਼ ਕੌਰ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦਿੱਲੀ ਹਾਈਕੋਰਟ ਦੇ ਇਕ ਡਵੀਜਨ ਬੈਂਚ ਦੇ ਦੋ ਵੱਖ ਵੱਖ ਜੱਜਾਂ ਵਲੋਂ ਸਿੱਖ ਨਸਲਕੁਸ਼ੀ 1984 ਮਾਮਲੇ ਦੇ ਦੋਸ਼ੀ ਮੰਨੇ ਜਾਂਦੇ ਸਾਬਕਾ ਕਾਂਗਰਸੀ ਸਾਂਸਦ ਸੱਜਣ ਕੁਮਾਰ ਦੀ ਜਮਾਨਤ ਦੀ ਅਰਜੀ ਸੁਣਵਾਈ ਤੋਂ ਕੁਝ ਦਿਨ ਪਹਿਲਾਂ ਖੁਦ ਨੂੰ ਵੱਖ ਕਰ ਲਿਆ ਗਿਆ।

ਬੀਬੀ ਜਗਦੀਸ਼ ਕੌਰ
ਬੀਬੀ ਜਗਦੀਸ਼ ਕੌਰ

ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਵਿੱਚ ਵਾਪਰੇ ਕਲਤੇਆਮ ਦੀ ਪ੍ਰਮੁਖ ਗਵਾਹ ਤੇ ਸੱਜਣ ਕੁਮਾਰ ਖਿਲਾਫ ਮੁਦਈ ਬੀਬੀ ਜਗਦੀਸ਼ ਕੌਰ ਨੇ ਭਾਰਤੀ ਜੱਜਾਂ ਵਲੋਂ ਲਏ ਇਸ ਫੈਸਲੇ ਤੇ ਡਾਢੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਦੀਆਂ ਗਲੀਆਂ ਬਾਜਾਰਾਂ ਤੇ ਸੜਕਾਂ ਉਪਰ ਵਹਾਏ ਸਿੱਖਾਂ ਦੇ ਖੂਨ ਨੂੰ ਪਿਛਲੇ 32 ਸਾਲ ਤੋਂ ਅਖੋਂ ਪਰੋਖੇ ਹੀ ਕੀਤਾ ਗਿਆ ਹੈ ।

ਕਤਲੇਆਮ ਅੰਜ਼ਾਮ ਦੇਣ ਵਾਲੇ ਤਾਕਤਵਰ ਤੇ ਸਿਆਸੀ ਪਨਾਹ ਹਾਸਿਲ ਲੋਕਾਂ ਨੇ ਕਾਨੂੰਨ ਦੀਆਂ ਚੋਰ ਮੋਰੀਆਂ ਦਾ ਰੱਜਕੇ ਲਾਭ ਉਠਾਇਆ ਪ੍ਰੰਤੂ ਕਤਲੇਆਮ ਪੀੜਤਾਂ ਨੇ ਇਨਸਾਫ ਦੀ ਆਸ ਨਹੀ ਛੱਡੀ ਤੇ ਹਰ ਹਾਲ ਕਾਨੂੰਨ ਦਾ ਰਾਹ ਅਖਤਿਆਰ ਕਰੀ ਰੱਖਿਆ।

ਉਨ੍ਹਾਂ ਕਿਹਾ ਕਿ ਜਦੋਂ ਬੰਦਾ ਹਰ ਪਾਸਿਉਂ ਹਾਰ ਜਾਵੇ ਤਾਂ ਅਦਾਲਤਾਂ ਤੇ ਨਿਗਾਹ ਟਿੱਕ ਜਾਂਦੀ ਹੈ ਕਿ ਇਨਸਾਫ ਜਰੂਰ ਮਿਲੇਗਾ ਪ੍ਰੰਤੂ ਇਸ ਮਾਮਲੇ ਵਿੱਚ ਜੱਜ ਸਾਹਿਬਾਨ ਦੁਆਰਾ ਲਿਆ ਫੈਸਲਾ ਦੁਖਦਾਈ ਹਨ ਜੋ ਇਨਸਾਫ ਦੀ ਆਸ ਨੂੰ ਮੱਧਮ ਕਰਦੇ ਹਨ।

ਬੀਬੀ ਜਗਦੀਸ਼ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਕਿਸੇ ਦੋਸ਼ੀ ਕਾਤਲ ਖਿਲਾਫ ਜੱਜ ਸਾਹਿਬ ਦਾ ਅਜੇਹਾ ਹੀ ਰਵਈਆ ਰਿਹਾ ਤਾਂ ਅਦਾਲਤਾਂ ਤੋਂ ਵੀ ਲੋਕਾਂ ਦਾ ਵਿਸ਼ਵਾਸ਼ ਖਤਮ ਕਰ ਦੇਵੇਗਾ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਪ੍ਰਤੀ ਬਾਦਲ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ
ਰਾਜਸਥਾਨ ਸਥਿਤ ਗੁਰਦੁਆਰਾ ਸ਼ਹੀਦ ਨਗਰ ਬੁੱਢਾ ਜੋਹੜ ਦੇ ਪਰਬੰਧ ਨੂੰ ਲੈਕੇ ਸਾਲ 2012 ਵਿੱਚ ਗਠਿਤ ਹੋਏ ਭਾਈ ਬੁਲਾਕਾ ਸਿੰਘ ਸੰਘਰਸ਼ ਮੋੋਰਚਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਦਿੰਦਿਆਂ
ਸਿੱਖ ਕਤਲੇਆਮ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ 'ਤੇ ਸਵਾਲ ਉਠਾਉਣ ਕੈਪਟਨ ਨੇ ਕਿਹਾ ਕਿ ਹਿੰਸਾ ਸ਼ੁਰੂ ਹੋਣ ਵੇਲੇ ਇੰਦਰਾ ਗਾਂਧੀ ਦਾ ਵੱਡਾ ਪੁੱਤਰ ਦਿੱਲੀ ਵਿੱਚ ਮੌਜੂਦ ਹੀ ਨਹੀਂ ਸੀ।
ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ:ਮਨਜੀਤ ਸਿੰਘ ਕਲਕੱਤਾ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 18 ਜਨਵਰੀ ਨੂੰ ਦੁਪਿਹਰ 12ਵਜੇ ਦੇ ਕਰੀਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: