Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੁਸਤਕ ਪ੍ਰੇਮ ਲਹਿਰ ਵਲੋਂ ਕਿਤਾਬ ਪੜਚੋਲ ਸਮਾਗਮ 6 ਨੂੰ

ਪੁਸਤਕ ਪ੍ਰੇਮ ਲਹਿਰ ਵਲੋਂ ਕਿਤਾਬ ਪੜਚੋਲ ਸਮਾਗਮ 6 ਨੂੰ

ਲੁਧਿਆਣਾ: ਪੰਜਾਬ ਦੇ ਵਸਨੀਕਾਂ ਅੰਦਰ ਕਿਤਾਬਾਂ ਪੜ੍ਹਨ ਪ੍ਰਤੀ ਦਿਲਚਸਪੀ ਵਧਾਉਣ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੀ ਨੌਜਵਾਨਾਂ ਦੀ ਜਥੇਬੰਦੀ ਪੁਸਤਕ ਪ੍ਰੇਮ ਲਹਿਰ ਵਲੋਂ ਲੁਧਿਆਣੇ ਵਿੱਚ ਪੈਂਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਵਿਚਾਰ ਗੋਸ਼ਟੀ: ਕਿਤਾਬ ਪੜਚੋਲ ਕਰਵਾਈ ਜਾ ਰਹੀ ਹੈ।

ਇਹ ਸਮਾਗਮ ਵਿਦਿਆਲੇ ਦੇ ਮਕੈਨੀਕਲ ਇੰਜ:ਵਿਭਾਗ ਦੇ ਸੈਮੀਨਾਰ ਹਾਲ ਵਿਚ ਤਕਰੀਬਨ 10:30 ਵਜੇ ਸ਼ੁਰੂ ਹੋਵੇਗਾ।

ਪੁਸਤਕ ਪ੍ਰੇਮ ਲਹਿਰ ਵਲੋਂ 6 ਜਨਵਰੀ ਨੂੰ ਕਰਵਾਏ ਜਾ ਰਹੇ ਕਿਤਾਬ ਪੜਚੋਲ ਸਮਾਗਮ ਲਈ ਜਾਰੀ ਕੀਤੇ ਗਈ ਸੱਦਾ ਚਿੱਠੀ ਦੀ ਤਸਵੀਰ।             

ਇਸ ਚਰਚਾ ਦੇ ਪਹਿਲੇ ਭਾਗ ਵਿਚ ਸ. ਗੁਰਪ੍ਰੀਤ ਸਿੰਘ ਤੂਰ {ਆਈ.ਪੀ.ਐੱਸ} ਹੁਰਾਂ ਦੀ ਕਿਤਾਬ “ਅੱਲ੍ਹੜ ਉਮਰਾਂ ਤਲਖ ਸੁਨੇਹੇ” ਬਾਰੇ ਪੰਜਾਬ ਯੁਨੀਵਰਸਿਟੀ ਵਿਚ ਖੋਜਾਰਥੀ ਸ.ਮਹਿਤਾਬ ਸਿੰਘ ਵਲੋਂ ਪਰਚਾ ਪੜ੍ਹਿਆ ਜਾਵੇਗਾ ਅਤੇ ਕਿਤਾਬ ਦੇ ਲੇਖਕ ਸ.ਗੁਰਪ੍ਰੀਤ ਸਿੰਘ ਤੂਰ ਜੀ ਦੇ ਕੁੰਜੀਵਤ ਭਾਸ਼ਣ ਤੋਂ ਉਪਰੰਤ ਕਿਤਾਬ ਬਾਰੇ ਸੁਆਲ ਜੁਆਬ ਹੋਣਗੇ।

ਇਸ ਕਿਤਾਬ ਪੜਚੋਲ ਦੇ ਦੂਜੇ ਭਾਗ ਵਿਚ ਸ. ਇੰਦਰਜੀਤ ਸਿੰਘ ਜੀ ਗੋਗੋਆਣੀ ਜੀ ਵਲੋਂ ਸੰਪਾਦਿਤ ਕੀਤੀ ਗਈ ਪੁਸਤਕ ਗਿਆਨੀ ਦਿੱਤ ਸਿੰਘ ਅਤੇ ਸਿੱਖ ਮਸਲੇ {ਖਾਲਸਾ ਸਮਾਚਾਰ ਲਾਹੌਰ ਦੇ ਸੰਪਾਦਕੀ ਲੇਖ} ਬਾਰੇ ਪੰਜਾਬ ਯੁਨੀਵਰਸਿਟੀ ਵਿਚ ਖੋਜਾਰਥੀ ਸ.ਪਰਮਵੀਰ ਸਿੰਘ ਵਲੋਂ ਪਰਚਾ ਪੜ੍ਹਿਆ ਜਾਵੇਗਾ ਅਤੇ ਸ. ਪਰਮਪਾਲ ਸਿੰਘ (ਸਿੱਖ ਚਿੰਤਕ) ਵਲੋਂ ਕੁੰਜੀਵਤ ਭਾਸ਼ਣ ਤੋਂ ਬਾਅਦ ਕਿਤਾਬ ਬਾਰੇ ਸੁਆਲ ਜੁਆਬ ਹੋਣਗੇ।

ਇਸ ਸਮਾਗਮ ਦੇ ਪ੍ਰਬੰਧਕਾਂ ਵਲੋਂ ਹਰੇਕ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗਿਆਨੀ ਦਿੱਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਪ੍ਰਣਾਮ ਕਰਦੇ ਹਾਂ। ਉਹਨਾਂ ਨੇ 19 ਵੀਂ ਸਦੀ ਵਿੱਚ ਬ੍ਰਾਹਮਣਵਾਦੀ ਹਮਲੇ ਵਿਰੁੱਧ ਲੜਾਈ ਲੜੀ ਜਿਸਨੇ ਸਿੱਖ ਧਰਮ ਨੂੰ ਵੱਡੇ ਹਿੰਦੂ
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇੜੇ ਲੱਗਣ ਵਾਲੀ ਇਸ ਪ੍ਰਦਰਸ਼ਨੀ ਦੌਰਾਨ ਕਿਤਾਬਾਂ ਦੀ ਕੀਮਤ ਉੱਤੇ 30% ਤੋਂ 50% ਤੱਕ ਖਾਸ ਛੂਟ ਵੀ ਦਿੱਤੀ ਜਾਵੇਗੀ।
ਪੁਸਤਕ ਪ੍ਰੇਮ ਲਹਿਰ ਵੱਲੋਂ ਨੌਜਵਾਨਾਂ ਵਿਚ ਕਿਤਾਬਾਂ ਪ੍ਰਤੀ ਰੁਚੀ ਵਧਾਉਣ ਦੀ ਕੋਸ਼ਿਸ਼ਾਂ ਤਹਿਤ ਵੱਖ-ਵੱਖ ਸ਼ਹਿਰਾਂ-ਕਸਬਿਆਂ ਵਿਚ ਕਿਤਾਬਾਂ ਦੀਆਂ ਲਾਈਆਂ ਜਾਂਦੀਆਂ ਪ੍ਰਦਰਸ਼ਨੀਆਂ ਦੀ ਲੜੀ ਵਿਚ ਅਗਲੀਆਂ ਪ੍ਰਦਰਸ਼ੀਆਂ ਖੰਨਾ ਅਤੇ ਮੁਕੇਰੀਆਂ ਵਿਖੇ
6 ਸਤੰਬਰ, 2018 ਨੂੰ, ਭਾਈ ਦਿੱਤ ਸਿੰਘ ਜੀ ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕੀਤਿਆਂ 117 ਸਾਲ ਪੂਰੇ ਹੋ ਗਏ ਹਨ। ਸਿੱਖ ਕੌਮ ਦਾ ਇਹ ਮੁੱਢਲਾ ਸੁਭਾਅ ਬਣ ਗਿਆ ਹੈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: