ਟੋਰਾਂਟੋ (19 ਮਾਰਚ, 2015): ਡਾ. ਰਘਬੀਰ ਸਿੰਘ ਬੈਂਸ ਨੂੰ ਕੈਨੇਡਾ ਸਰਕਾਰ ਵੱਲੋਂ “ਪ੍ਰਧਾਨ ਮੰਤਰੀ” ਵਲੰਟੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ
ਪ੍ਰਸਿੱਧ ਸਮਾਜ ਸੇਵਾ ਵਿੱਚ ਨਾਮਣਾ ਖੱਟਣ ਵਾਲੇ ਅਤੇ ਮਲਟੀ ਮੀਡੀਆ ਸਿੱਖ ਵਿਸ਼ਵਕੋਸ਼ ਦੇ ਰਚਾਇਤਾ ਸਿੱਖ ਵਿਦਵਾਨ ਡਾ: ਰਘਬੀਰ ਸਿੰਘ ਬੈਂਸ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ਵ ਵਿਆਪੀ ਪੱਧਰ ਦੀਆਂ ਸਮਾਜਿਕ ਸੇਵਾਵਾਂ ਅਤੇ ਏਡਜ਼ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਪ੍ਰਧਾਨ ਮੰਤਰੀ ਵਲੰਟੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।

ਕੈਨੇਡਾ ਵਿਚ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਡਾ: ਬੈਂਸ ਭਾਰਤੀ ਮੂਲ ਦੇ ਪਹਿਲੇ ਸਮਾਜ ਸੇਵੀ ਅਤੇ ਨਸ਼ਿਆਂ ਦੇ ਥੈਰਾਪਿਸਟ ਹਨ । ਟੋਰਾਂਟੋ ਲਾਗੇ ਮਿਸੀਸਾਗਾ ਵਿਖੇ ਹੋਏ ਸਮਾਗਮ ਦੌਰਾਨ ਮੰਚ ਤੋਂ ਪ੍ਰਮਾਣ ਪੱਤਰ ਪੜ੍ਹਦਿਆਂ ਦੱ ਸਿਆ ਗਿਆ ਕਿ ਇਹ ਪੁਰਸਕਾਰ ਡਾ: ਬੈਂਸ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ, ਵੇਸਵਾਗਮਨੀ, ਭਰੂਣ ਹੱ ਤਿਆ ਅਤੇ ਏਡਜ਼ ਵਰਗੀਆਂ ਭੈੜੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ, ਜ਼ਰੂਰਤਮੰਦ ਬਜ਼ੁਰਗਾਂ ਦੀ ਸੇਵਾ ਕਰਨ, ਵਿਸ਼ਵ ਸ਼ਾਂਤੀ ਦੀ ਬਹਾਲੀ ਲਈ ਕੀਤੀਆਂ ਗਈਆਂ ਸਮਾਜਿਕ ਸੇਵਾਵਾਂ ਬਦਲੇ ਪ੍ਰਦਾਨ ਕੀਤਾ ਗਿਆ ।
ਕੈਨੇਡਾ ‘ਚ ਬਿ੍ਟਿਸ਼ ਕੋਲੰਬੀਆ ਦੇ ਵਾਸੀ ਡਾ: ਬੈਂਸ ਨੂੰ ਹੁਣ ਤੱਕ ਤਕਰੀਬਨ ਵੀਹ ਦਰਜਨ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਮਿਲ ਚੁੱਕੇ ਹਨ । ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਣਕਢੇਰੀ ਤੋਂ ਹਨ ।