Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਾਮਧਾਰੀ ਮਾਤਾ ਚੰਦ ਕੌਰ ਦਾ ਕਤਲ ਆਰ.ਐਸ.ਐਸ. ਵਲੋਂ ਸਿੱਖ ਕੌਮ ਦੀ ਹੋ ਰਹੀ ਏਕਤਾ ਨੂੰ ਰੋਕਣ ਦੀ ਸਾਜ਼ਿਸ: ਮਾਨ

ਨਾਮਧਾਰੀ ਮਾਤਾ ਚੰਦ ਕੌਰ ਦਾ ਕਤਲ ਆਰ.ਐਸ.ਐਸ. ਵਲੋਂ ਸਿੱਖ ਕੌਮ ਦੀ ਹੋ ਰਹੀ ਏਕਤਾ ਨੂੰ ਰੋਕਣ ਦੀ ਸਾਜ਼ਿਸ: ਮਾਨ

ਫਤਹਿਗੜ੍ਹ ਸਾਹਿਬ: ਅੱਜ ਜਾਰੀ ਕੀਤੇ ਗਏ ਇਕ ਲਿਖਤੀ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ: “ਨਾਮਧਾਰੀ ਸੰਪਰਦਾ ਦੇ ਮਾਤਾ ਚੰਦ ਕੌਰ ਜੀ ਦੀ ਜੋ ਹੱਤਿਆ ਕੀਤੀ ਗਈ ਹੈ, ਇਹ ਆਰ.ਐਸ.ਐਸ, ਬੀਜੇਪੀ ਆਦਿ ਫਿਰਕੂ ਤਾਕਤਾਂ ਦੀ ਅਤੇ ਹੁਕਮਰਾਨਾਂ ਦੀ ਡੂੰਘੀ ਸਾਜ਼ਿਸ ਹੋਣ ਤੋਂ ਇਸ ਕਰਕੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਤਿਕਾਰਯੋਗ ਮਾਤਾ ਚੰਦ ਕੌਰ ਜੀ ਦੀ ਅਗਵਾਈ ਹੇਠ ਸੰਪਰਦਾ ਦੇ ਮੁੱਖੀ ਠਾਕੁਰ ਉਦੈ ਸਿੰਘ ਸਮੱੁਚੀ ਸੰਪਰਦਾ ਨੂੰ ਪੂਰਨ ਸੰਪੂਰਨ ਰੂਪ ਵਿਚ ਸਿੱਖ ਕੌਮ ਵਿਚ ਸਮੂਲੀਅਤ ਕਰਦੇ ਹੋਏ ਸਿੱਖ ਕੌਮ ਦੀ ਏਕਤਾ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਸੀ । ਜਦੋਕਿ ਫਿਰਕੂ ਹਿੰਦੂਤਵ ਤਾਕਤਾਂ ਨੂੰ ਇਹ ਬਿਲਕੁਲ ਨਹੀਂ ਸੀ ਭਾਉਦਾ ਕਿ ਨਾਮਧਾਰੀ ਸੰਪਰਦਾ ਫਿਰ ਤੋ ਸਿੱਖ ਕੌਮ ਵਿਚ ਪੂਰਨ ਰੂਪ ਵਿਚ ਸਮੂਲੀਅਤ ਕਰ ਲਵੇ। ਅਜਿਹਾ ਘਿਣੋਨਾ ਕਾਰਾਂ ਕਰਨ ਵਾਲੀਆਂ ਤਾਕਤਾਂ ਸਿੱਖ ਕੌਮ ਵਿਰੋਧੀ ਹੀ ਹੋ ਸਕਦੀਆ ਹਨ । ਬੇਸ਼ੱਕ ਮੋਟਰਸਾਈਕਲ ਤੇ ਆਉਣ ਵਾਲੇ ਹਮਲਾਵਰ ਸਿੱਖੀ ਭੇਖ ਵਿਚ ਵੀ ਕਿਉਂ ਨਾ ਹੋਣ, ਪਰ ਕੋਈ ਵੀ ਗੁਰਸਿੱਖ ਅਜਿਹਾ ਕਤਈ ਨਹੀਂ ਕਰ ਸਕਦਾ । ਜੇਕਰ ਹਮਲਾਵਰ ਸਿੱਖੀ ਭੇਖ ਵਿਚ ਭੇਜੇ ਗਏ ਹੋਣਗੇ, ਤਾਂ ਇਹ ਸਿੱਖ ਧਰਮ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀ ਸਾਜ਼ਿਸ ਵੀ ਹੋਵੇਗੀ । ਮਾਤਾ ਚੰਦ ਕੌਰ ਜੀ ਦੇ ਕਤਲ ਦੀ ਸਾਜ਼ਿਸ ਦਾ ਨਿਰਪੱਖਤਾ ਤੇ ਇਮਾਨਦਾਰੀ ਨਾਲ ਜੇਕਰ ਪੰਜਾਬ-ਹਰਿਆਣਾ ਹਾਈਕੋਰਟ ਦੇ ਕਿਸੇ ਸੀਟਿੰਗ ਜੱਜ ਜਾਂ ਸੀਬੀਆਈ ਤੋ ਕਰਵਾਈ ਜਾਵੇ ਤਾਂ ਸਾਜ਼ਿਸਕਾਰ ਅਵੱਸ ਹਿੰਦੂਤਵ ਤਾਕਤਾਂ ਵਿਚੋ ਹੀ ਸਾਹਮਣੇ ਆਉਣਗੇ।”

ਨਾਮਧਾਰੀ ਚੰਦ ਕੌਰ (ਖੱਬੇ), ਸ. ਸਿਮਰਨਜੀਤ ਸਿੰਘ ਮਾਨ (ਸੱਜੇ)  [File Photos]
ਨਾਮਧਾਰੀ ਚੰਦ ਕੌਰ (ਖੱਬੇ), ਸ. ਸਿਮਰਨਜੀਤ ਸਿੰਘ ਮਾਨ (ਸੱਜੇ) [File Photos]

ਸ. ਸਿਮਰਨਜੀਤ ਸਿੰਘ ਮਾਨ ਦੇ ਲਿਖਤੀ ਬਿਆਨ ਵਿਚ ਅੱਗੇ ਕਿਹਾ ਹੈ ਕਿ 85 ਵਰ੍ਹਿਆਂ ਦੇ ਮਾਤਾ ਚੰਦ ਕੌਰ ਉਤੇ ਹਮਲਾ ਕਰਕੇ ਹਾਲਾਕ ਕਰਨ ਵਾਲੀਆਂ ਤਾਕਤਾਂ ਦਾ ਕਾਰਾ ਅਤਿ ਸ਼ਰਮਨਾਕ ਹੈ ਅਤੇ ਇਹ ਸਿੱਖ ਕੌਮ ਦੀ ਏਕਤਾ ਵਿਚ ਵਿਘਨ ਪਾਉਣ ਦੀ ਸਾਜਿਸ਼ ਹੈ।

ਉਹਨਾਂ ਕਿਹਾ ਕਿ ਨਾਮਧਾਰੀ ਸੰਪਰਦਾ ਦੇ ਪਹਿਲੇ ਮੁੱਖੀ ਬਾਬਾ ਰਾਮ ਸਿੰਘ ਜੀ ਪੂਰਨ ਗੁਰਸਿੱਖੀ ਜੀਵਨ ਵਾਲੀ ਸਖਸ਼ੀਅਤ ਸਨ ਜਿਨ੍ਹਾਂ ਨੇ ਕੇਵਲ ਗੁਰਸਿੱਖੀ ਅਮਲੀ ਜੀਵਨ ਨੂੰ ਹੀ ਮਹੱਤਤਾ ਨਹੀਂ ਦਿੱਤੀ, ਬਲਕਿ ਸਮੱੁਚੀ ਸੰਪਰਦਾ ਤੇ ਮਨੁੱਖਤਾ ਨੂੰ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਅਗਵਾਈ ਵਿਚ ਚੱਲਣ ਅਤੇ ਜੀਵਨ ਬਸਰ ਕਰਨ ਦਾ ਸੰਦੇਸ਼ ਦਿੱਤਾ । ਉਹਨਾਂ ਨੇ ਹਿੰਦ ਦੀ ਆਜ਼ਾਦੀ ਦੇ ਸੰਘਰਸ਼ ਵਿਚ ਅਹਿਮ ਯੋਗਦਾਨ ਪਾਉਦੇ ਹੋਏ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਮਨੁੱਖਤਾ ਦਾ ਹਰ ਖੇਤਰ ਵਿਚ ਨਿਰੰਤਰ ਇਹ ਸੰਪਰਦਾ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਅਗਵਾਈ ਵਿਚ ਸੇਵਾ ਕਰਦੀ ਆ ਰਹੀ ਹੈ । ਨਾਮਧਾਮੀ ਸੰਪਰਦਾ ਸਿੱਖੀ ਦਾ ਹੀ ਇਕ ਅੰਗ ਹੈ । ਉਹਨਾਂ ਕਿਹਾ ਕਿ ਸਿੱਖ ਧਰਮ ਵਿਚ ਔਰਤ ਵਰਗ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ਅਤੇ ਔਰਤ ਵਰਗ ਦੇ ਸਤਿਕਾਰ ਤੇ ਮਾਣ ਨੂੰ ਬਰਕਰਾਰ ਰੱਖਦੇ ਹੋਏ ਹਰ ਖੇਤਰ ਵਿਚ ਔਰਤ ਵਰਗ ਨੂੰ ਬਰਾਬਰਤਾ ਦਾ ਦਰਜਾ ਹਾਸਿਲ ਹੈ । ਮਾਤਾ ਚੰਦ ਕੌਰ ਜੀ ਨੇ ਵੀ ਗੁਰਸਿੱਖੀ ਜੀਵਨ ਤੇ ਪਹਿਰਾ ਦਿੰਦੇ ਹੋਏ ਲੰਮੇ ਸਮੇਂ ਤੋਂ ਗੁਰੂ ਕੇ ਲੰਗਰਾਂ ਅਤੇ ਲੰਗਰਾਂ ਦੀਆ ਇਮਾਰਤਾ ਨੂੰ ਉਸਾਰਨ ਦੀ ਸਿੱਖੀ ਸਿਦਕ ਨੂੰ ਕਾਇਮ ਰੱਖਦੇ ਹੋਏ ਜਿਥੇ ਨਿਭਾਉਦੇ ਆ ਰਹੇ ਸਨ, ਉਥੇ ਉਹਨਾਂ ਨੇ ਸਿੱਖੀ ਦਾ ਵੀ ਸਹੀ ਦਿਸ਼ਾ ਵੱਲ ਪ੍ਰਚਾਰ ਕਰਨ ਅਤੇ ਲੋਕਾਈ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਵਿਚਰਨ ਦੀ ਪ੍ਰੇਰਨਾ ਦਿੰਦੇ ਰਹੇ ਹਨ । ਮਾਤਾ ਚੰਦ ਕੌਰ ਜੀ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਕੇਵਲ ਨਾਮਧਾਮੀ ਸੰਪਰਦਾ ਨਾਲ ਸੰਬੰਧਤ ਲੱਖਾਂ ਦੀ ਗਿਣਤੀ ਵਿਚ ਸਰਧਾਲੂਆਂ ਨੂੰ ਹੀ ਡੂੰਘਾਂ ਦੁੱਖ ਨਹੀਂ ਪਹੁੰਚਿਆਂ, ਬਲਕਿ ਸਮੱੁਚੀ ਸਿੱਖ ਕੌਮ ਨੂੰ ਉਸ ਮਨੁੱਖਤਾ ਦੀ ਸੇਵਾ ਦੀ ਪੁੰਜ ਸਖਸ਼ੀਅਤ ਦੇ ਚਲੇ ਜਾਣ ਨਾਲ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ, ਜੋ ਕਦੀ ਵੀ ਨਾ ਪੂਰਾ ਹੋਣ ਵਾਲਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀ ਨਾਮਧਾਰੀ ਸੰਪਰਦਾ, ਸੰਪਰਦਾ ਦੇ ਮੁੱਖੀ ਠਾਕੁਰ ਉਦੈ ਸਿੰਘ ਜੀ ਅਤੇ ਸਮੁੱਚੇ ਪਰਿਵਾਰਿਕ ਮੈਬਰਾਂ ਅਤੇ ਸੰਬੰਧੀਆਂ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਾ ਹੋਇਆ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦਾ ਹੈ, ਉਥੇ ਸਮੁੱਚੀ ਸਿੱਖ ਕੌਮ ਅਤੇ ਨਾਮਧਾਰੀ ਸੰਪਰਦਾ ਨਾਲ ਸੰਬੰਧਤ ਸਮੱੁਚੇ ਸੰਪਰਦਾ ਦੀਆਂ ਜਿੰਮੇਵਾਰੀਆਂ ਨਿਭਾਉਣ ਵਾਲੇ ਗੁਰਮੁੱਖ ਸੱਜਣਾ ਅਤੇ ਸਰਧਾਲੂਆਂ ਨੂੰ ਇਹ ਅਪੀਲ ਕਰਦਾ ਹੈ ਕਿ ਮਾਤਾ ਜੀ ਦੇ ਅਮੁੱਲ ਏਕਤਾ ਵਾਲੇ ਵਿਚਾਰਾਂ ਨੂੰ ਅਮਲੀ ਰੂਪ ਦਿੰਦੇ ਹੋਏ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਸੋਚ ਨੂੰ ਅਤੇ ਗੁਰੂ ਸਾਹਿਬਾਨ ਜੀ ਦੇ ਸਿਧਾਤਾਂ ਤੇ ਨਿਯਮਾਂ ਨੂੰ ਪ੍ਰਚਾਰਨ ਵਿਚ ਯੋਗਦਾਨ ਵੀ ਪਾਉਣ ਅਤੇ ਕੌਮੀ ਏਕਤਾ ਨੂੰ ਮਜ਼ਬੂਤ ਕਰਨ ਵਿਚ ਕੋਈ ਵੀ ਕਸਰ ਨਾ ਛੱਡਣ । ਇਹੋ ਹੀ ਮਾਤਾ ਜੀ ਨੂੰ ਸਾਡੇ ਸਾਰਿਆ ਵੱਲੋ ਸੱਚੀ ਸਰਧਾਜ਼ਲੀ ਹੋ ਸਕੇਗੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: