ਵਿਸਕਾਨਸਿਨ, ਅਮਰੀਕਾ: 6 ਅਗਸਤ 2012 ਨੂੰ ਅਮਰੀਕਾ ਦੇ ਓਕ ਕ੍ਰੀਕ ਗੁਰੂਦਵਾਰਾ ਸਾਹਿਬ (ਵਿਸਕਾਨਸਿਨ) ਵਿਚ ਨਸਲਵਾਦੀ ਵਿਚ ਕਥਾ ਕਰਨ ਗਏ ਸਨ, ਜਦ ਇੱਕ ਗੋਰੇ ਨਸਲਵਾਦੀ ਵਲੋਂ ਗੁਰੂਦਵਾਰਾ ਸਾਹਿਬ ਅੰਦਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਗੁਰੂ ਸਾਹਿਬ ਦੀ ਤਾਬਿਆ ਤੇ ਬੈਠੇ ਬਾਬਾ ਪੰਜਾਬ ਸਿੰਘ ਨੂੰ ਇਕ ਗੋਲੀ ਚੀਰਦੀ ਹੋਈ ਨਿਕਲ ਗਈ ਸੀ। ਓਦੋਂ ਤੋਂ ਉਹ ਕੋਮਾ ਵਿਚ ਹਸਪਤਾਲ ਅੰਦਰ ਦਾਖਲ ਸਨ। ਉਹ ਬੀਤੇ ਕੱਲ੍ਹ (3 ਮਾਰਚ ਨੂੰ) ਅਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਜਾ ਬਿਰਾਜੇ ਹਨ।
