Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਡਰਬੀ (ਯੂਕੇ) ਵਿੱਚ ਪਹਿਲਾ ਸਿੱਖ ਸਕੂਲ ਸਤੰਬਰ 2015 ਵਿੱਚ ਹੋਵੇਗਾ ਸ਼ੁਰੂ

ਡਰਬੀ (ਯੂਕੇ) ਵਿੱਚ ਪਹਿਲਾ ਸਿੱਖ ਸਕੂਲ ਸਤੰਬਰ 2015 ਵਿੱਚ ਹੋਵੇਗਾ ਸ਼ੁਰੂ

 ਲੰਡਨ (9 ਜੁਲਾਈ, 2015): ਬਰਤਾਨੀਆ ਵਿੱਚ ਸਿੱਖਾਂ ਦੀ ਕਾਫੀ ਵੱਸੋਂ ਵਾਲੇ ਸ਼ਹਿਰ ਵਿੱਚ ਪਹਿਲਾਂ ਸਿੱਖ ਸਕੂਲ ਸ਼ੁਰੂ ਕੀਤਾ ਜਾ ਰਿਹਾ ਹੈ।ਸਤੰਬਰ 2015 ਤੋਂ ਸ਼ੁਰੂ ਹੋਣ ਜਾ ਰਹੇ ਇਸ ਸਿੱਖ ਸਕੂਲ ਦਾ ਨਾਮ “ਅਕਾਲ ਅਕੈਡਮੀ” ਰੱਖਿਆ ਗਿਆ ਹੈ।

ਨਿਸ਼ਾਨ
ਨਿਸ਼ਾਨ

ਡਰਬੀ ਵਿਚ ਸਿੱਖ ਭਾਈਚਾਰੇ ਦੀ ਵਸੋਂ ਕਾਫ਼ੀ ਹੈ, ਜਿੱਥੇ 50 ਤੋਂ ਵੱਧ ਵਰਿ੍ਹਆਂ ਤੋਂ ਪੰਜਾਬੀ ਪੱਕੇ ਤੌਰ ‘ਤੇ ਵੱਸ ਰਹੇ ਹਨ । ਇਸ ਸ਼ਹਿਰ ਵਿਚ ਸਿੱਖਾਂ ਦਾ ਕਾਫ਼ੀ ਆਧਾਰ ਹੋਣ ਕਰਕੇ ਇੱਥੇ ਚਾਰ ਦੇ ਕਰੀਬ ਗੁਰੂਘਰ ਸਥਾਪਿਤ ਹਨ । ਪ੍ਰੰਤੂ ਇਸ ਦੇ ਬਾਵਜੂਦ ਇੱਥੇ ਸਰਕਾਰੀ ਸਹਿਯੋਗ ਵਾਲਾ ਕੋਈ ਵੀ ਸਿੱਖ ਸਕੂਲ ਨਹੀਂ ਸੀ, ਭਾਵੇਂ ਕਿ ਵੱਖ-ਵੱਖ ਗੁਰੂਘਰਾਂ ਵਿਚ ਪੰਜਾਬੀ ਭਾਸ਼ਾ ਲਈ ਕਲਾਸਾਂ ਲੱਗਦੀਆਂ ਆ ਰਹੀਆਂ ਹਨ ।

ਸਿੰਘ ਸਭਾ ਗੁਰਦੁਆਰਾ ਸਾਹਿਬ ਅਤੇ ਸਿੱਖ ਮਿਊਜ਼ੀਅਮ ਦੇ ਨੇੜੇ ਇਹ ਸਕੂਲ ਦੋ ਸਾਲ ਲਈ ਆਰਜ਼ੀ ਤੌਰ ‘ਤੇ ਹੋਵੇਗਾ । ਉਸ ਤੋਂ ਬਾਅਦ ਪੱਕੇ ਤੌਰ ‘ਤੇ ਸੰਨੀਹਿੱਲ ਵਿਖੇ ਹੋਵੇਗਾ ।

ਟਰੱਸਟ ਦੇ ਚੇਅਰਮੈਨ ਡਾ: ਦਲਜੀਤ ਸਿੰਘ ਵਿਰਕ ਅਨੁਸਾਰ 2020 ਤੱਕ ਇਸ ਸਕੂਲ ‘ਚ 420 ਬੱਚੇ ਹੋਣਗੇ । ਇਸ ਸਕੂਲ ਦੇ ਹੈੱਡ ਟੀਚਰ ਵਿੱਕੀ ਕਾਵਾਹਨਗ ਤੇ ਹੈੱਡ ਆਫ਼ ਦਾ ਸਕੂਲ ਜੂਲੀ ਕੈਨੇਡੀ ਹੋਣਗੇ । ਸਕੂਲ ਦੇ ਟਰੱਸਟੀ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਸਥਾਨਿਕ ਗੁਰੂ  ਘਰਾਂ ਅਤੇ ਸੰਗਤਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: