Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੈਟੇਲੋਨੀਆ: ਰਾਏਸ਼ੁਮਾਰੀ: ਸਪੇਨ ਦੀ ਅਦਾਲਤ ਵਲੋਂ ਪੁਲਿਸ ਮੁਖੀ ਖਿਲਾਫ ‘ਦੇਸ਼ਧ੍ਰੋਹ’ ਦੀ ਜਾਂਚ ਦੇ ਹੁਕਮ

ਕੈਟੇਲੋਨੀਆ: ਰਾਏਸ਼ੁਮਾਰੀ: ਸਪੇਨ ਦੀ ਅਦਾਲਤ ਵਲੋਂ ਪੁਲਿਸ ਮੁਖੀ ਖਿਲਾਫ ‘ਦੇਸ਼ਧ੍ਰੋਹ’ ਦੀ ਜਾਂਚ ਦੇ ਹੁਕਮ

ਬਾਰਸੀਲੋਨਾ: ਸਪੇਨ ਵਿੱਚ ਤਣਾਅ ਸਿਖਰ ਉਤੇ ਪੁੱਜ ਗਿਆ, ਜਦੋਂ ਕੈਟੇਲੋਨੀਆ ਦੇ ਆਗੂਆਂ ਨੇ ਰਾਜਾ ਫੇਲਿਪ ਦੀ ਚਿਤਾਵਨੀ ਨੂੰ ਰੱਦ ਕਰਦਿਆਂ ਕੁੱਝ ਦਿਨਾਂ ਵਿੱਚ ਇਸ ਖਿੱਤੇ ਦੀ ਆਜ਼ਾਦੀ ਦਾ ਐਲਾਨ ਕਰਨ ਦਾ ਅਹਿਦ ਲਿਆ।

Catalonia Freedom 04
ਕੈਟੇਲੋਨੀਆ ਦੀ ਅਜ਼ਾਦੀ ਦੇ ਹਮਾਇਤੀ

ਰਾਜਾ ਫੇਲਿਪ ਛੇਵੇਂ ਨੇ ਆਜ਼ਾਦੀ ਪੱਖੀ ਲਹਿਰ ਨੂੰ ਗ਼ੈਰ ਕਾਨੂੰਨੀ ਤੇ ਗ਼ੈਰ ਜਮਹੂਰੀ ਦੱਸਿਆ ਅਤੇ ਸਿੱਧੇ ਤੌਰ ’ਤੇ ਸਪੇਨ ਦੀ ਸਰਕਾਰ ਨਾਲ ਖੜ੍ਹ ਗਏ। ਦੂਜੇ ਪਾਸੇ ਕੈਟੇਲੋਨ ਆਗੂ ਕਾਰਲਸ ਪੁਦਜ਼ੁਮੌਨ ਨੇ ਬੀਬੀਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਕੈਟੇਲਨ ਸਰਕਾਰ ਇਸ ਹਫ਼ਤੇ ਦੇ ਅੰਤ ਜਾਂ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਆਜ਼ਾਦੀ ਦਾ ਐਲਾਨ ਕਰੇਗੀ। ਕੈਟੇਲੋਨ ਸਰਕਾਰ ਦੇ ਤਰਜਮਾਨ ਜੋਰਡੀ ਟੁਰੁਲ ਨੇ ਕਿਹਾ ਕਿ ਖੇਤਰੀ ਅਧਿਕਾਰੀਆਂ ਨੇ ਵੋਟਾਂ ਦੀ ਗਿਣਤੀ ਤਕਰੀਬਨ ਮੁਕੰਮਲ ਕਰ ਲਈ ਹੈ। ਇਸ ਦੇ ਨਤੀਜੇ ਖੇਤਰੀ ਸੰਸਦ ਵਿੱਚ ਦਾਖ਼ਲ ਕੀਤੇ ਜਾਣਗੇ ਅਤੇ ਸੰਸਦ ਦੋ ਦਿਨਾਂ ਵਿੱਚ ਕੈਟੇਲੋਨੀਆ ਦੀ ਆਜ਼ਾਦੀ ਦਾ ਐਲਾਨ ਕਰੇਗੀ।

KING-FELIPE-SPAIN Josep Luis Trapero
ਸਪੇਨ ਦੇ ਰਾਜਾ ਫੇਲਿਪ, ਕੈਟੇਲੋਨੀਆ ਦੇ ਪੁਲਿਸ ਮੁਖੀ ਜੋਜ਼ੇਫ਼ ਲੂਈਸ ਟਰੈਪੇਰੋ

ਇਸ ਤੋਂ ਪਹਿਲਾਂ ਰਾਜਾ ਫੇਲਿਪ ਨੇ ਕੈਟੇਲੋਨ ਆਗੂਆਂ ਉਤੇ ਦੇਸ਼ ਦੀ ਸਥਿਰਤਾ ਲਈ ਖ਼ਤਰਾ ਖੜ੍ਹਾ ਕਰਨ ਦਾ ਦੋਸ਼ ਲਾਇਆ ਅਤੇ ਸਰਕਾਰ ਨੂੰ ਸੰਵਿਧਾਨ ਦੀ ਰਾਖੀ ਦੀ ਅਪੀਲ ਕੀਤੀ। ਰਾਜਾ ਦਾ ਇਹ ਬਿਆਨ ਐਤਵਾਰ ਨੂੰ ਇਸ ਖਿੱਤੇ ਲਈ ਆਜ਼ਾਦੀ ਬਾਰੇ ਰਾਏਸ਼ੁਮਾਰੀ ਉਤੇ ਪਾਬੰਦੀ ਦੌਰਾਨ ਪੁਲਿਸ ਵੱਲੋਂ ਵੋਟਰਾਂ ਖ਼ਿਲਾਫ਼ ਹਿੰਸਾ ਵਰਤਣ ਮਗਰੋਂ ਆਇਆ। ਕੈਟੇਲਨ ਆਗੂਆਂ ਨੇ ਕੌਮੀ ਸਰਕਾਰ ਦੇ ਵਿਰੋਧ ਵਿੱਚ ਆਪ ਚੋਣਾਂ ਦਾ ਪ੍ਰਬੰਧ ਕੀਤਾ, ਜਿਸ ਨੂੰ ਸਰਕਾਰ ਤੇ ਰਾਜਾ ਫੇਲਿਪ ਨੇ ਗ਼ੈਰ ਕਾਨੂੰਨੀ ਦੱਸਿਆ।

ਕੈਟੇਲੋਨੀਆ ਦੀ ਅਜ਼ਾਦੀ ਦੇ ਹਮਾਇਤੀਆਂ ਨੂੰ ਰਾਏਸ਼ੁਮਾਰੀ 'ਚ ਹਿੱਸਾ ਲੈਣ ਤੋਂ ਰੋਕਦੀ ਪੁਲਿਸ
ਕੈਟੇਲੋਨੀਆ ਦੀ ਅਜ਼ਾਦੀ ਦੇ ਹਮਾਇਤੀਆਂ ਨੂੰ ਰਾਏਸ਼ੁਮਾਰੀ ‘ਚ ਹਿੱਸਾ ਲੈਣ ਤੋਂ ਰੋਕਦੀ ਪੁਲਿਸ

ਰਾਜਾ ਫੇਲਿਪ ਨੇ ਕੈਟੇਲੋਨ ਲੀਡਰਸ਼ਿਪ ਨੂੰ ਕਿਹਾ ਕਿ “ਉਨ੍ਹਾਂ ਦਾ ਗ਼ੈਰ ਜ਼ਿੰਮੇਵਾਰੀ ਵਾਲਾ ਵਿਹਾਰ ਕੈਟੇਲੋਨੀਆ ਅਤੇ ਸਾਰੇ ਸਪੇਨ ਦੀ ਆਰਥਿਕ ਤੇ ਸਮਾਜਿਕ ਸਥਿਰਤਾ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।”

ਸਪੇਨ ਦੇ ਇਕ ਜੱਜ ਨੇ ਕੈਟੇਲੋਨੀਆ ਦੇ ਪੁਲਿਸ ਮੁਖੀ ਖ਼ਿਲਾਫ਼ ‘ਦੇਸ਼ਧ੍ਰੋਹ’ ਦੀ ਜਾਂਚ ਦਾ ਹੁਕਮ ਦਿੱਤਾ। ਮੈਡਰਿਡ ਦੀ ‘ਨੈਸ਼ਨਲ ਕੋਰਟ’ ਨੇ ਜੋਜ਼ੇਫ਼ ਲੂਈਸ ਟਰੈਪੇਰੋ ਅਤੇ ਤਿੰਨ ਹੋਰਾਂ ਨੂੰ ਸ਼ੁੱਕਰਵਾਰ ਨੂੰ ਤਲਬ ਕੀਤਾ। ਇਨ੍ਹਾਂ ਉਤੇ ਆਜ਼ਾਦੀ ਪੱਖੀ ਲਹਿਰ ਦੇ ਦਮਨ ਲਈ ਕੌਮੀ ਸੁਰੱਖਿਆ ਬਲਾਂ ਵੱਲੋਂ ਖੇਤਰੀ ਸਰਕਾਰੀ ਦਫ਼ਤਰਾਂ ਵਿੱਚ ਛਾਪੇ ਮਾਰਨ ਮਗਰੋਂ ਬਾਰਸੀਲੋਨਾ ਵਿੱਚ ਪੈਦਾ ਹੋਏ ਤਣਾਅ ਦਾ ਦੋਸ਼ ਲਾਇਆ ਗਿਆ ਹੈ।

ਸਬੰਧਤ ਖ਼ਬਰ:

ਕੈਟੇਲੋਨੀਆ ‘ਚ ਰਾਏਸ਼ੁਮਾਰੀ: ਹਿੰਸਾ ਦੀਆਂ ਖ਼ਬਰਾਂ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਪੇਨ ਦੇ ਖੁਦਮੁਖਤਿਆਰ ਅਤੇ ਆਰਥਿਕ ਪੱਖੋਂ ਮਜਬੂਤ ਸੂਬੇ ਕੈਟੇਲੋਨੀਆ ਵਿਚ ਆਜ਼ਾਦੀ ਪੱਖੀ ਧਿਰਾਂ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿਚ ਮੁੜ ਜਿੱਤ ਲਈਆਂ ਹਨ।
ਸਪੇਨ ਦੇ ਪ੍ਰਧਾਨ ਮੰਤਰੀ ਮਾਰੀਆਨੋ ਰਖੋਏ ਨੇ ਕੈਤਾਲੋਨੀਆ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਰਖੋਏ ਨੇ ਕੈਤਾਲੋਨੀਆ ਦੇ ਆਗੂ ਕਾਰਲੋਸ ਪੁਜ਼ੀਮੋਂਟ ਅਤੇ ਉਨ੍ਹਾ ਦੀ ਵਜ਼ਾਰਤ ਨੂੰ ਵੀ
ਸਪੇਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਮੁਲਕ ਦੇ ਉੱਤਰ ਪੂਰਬੀ ਖਿੱਤੇ ’ਚ ਵਸੇ ਕੈਟੇਲੋਨੀਆ ਦੇ ਆਗੂ ਕਾਰਲਸ ਪੁਦਜ਼ਮੌਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਪੇਨ ਨਾਲੋਂ ਵੱਖ ਹੋਣ ਦਾ
ਸਪੇਨ ਤੋਂ ਵੱਖ ਹੋ ਕੇ ਨਵਾਂ ਦੇਸ਼ ਬਣਾਉਣ ਦੇ ਲਈ ਕੈਟੇਲੋਨੀਆ 'ਚ ਜਾਰੀ ਰਿਫਰੈਂਡਮ (ਰਾਏਸ਼ੁਮਾਰ) ਸਮੇਂ ਹਿੰਸਾਂ ਦੀਆਂ ਖ਼ਬਰਾਂ ਆਈਆਂ ਹਨ। ਕੈਟਲਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: