Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਉਮਰ ਤੋਂ ਲੰਮੀ ਹੋਈ ਇਨਾਸਫ ਦੀ ਉਡੀਕ: ਸਿੱਖ ਨਸਲਕੁਸ਼ੀ 1984 ਦੀ ਪੀੜਤ ਬੀਬੀ ਭਗਵਾਨੀ ਅਕਾਲ ਚਲਾਣਾ ਕਰ ਗਈ

ਉਮਰ ਤੋਂ ਲੰਮੀ ਹੋਈ ਇਨਾਸਫ ਦੀ ਉਡੀਕ: ਸਿੱਖ ਨਸਲਕੁਸ਼ੀ 1984 ਦੀ ਪੀੜਤ ਬੀਬੀ ਭਗਵਾਨੀ ਅਕਾਲ ਚਲਾਣਾ ਕਰ ਗਈ

ਨਵੀਂ ਦਿੱਲੀ (29 ਜੁਲਾਈ, 2013): ਨਵੰਬਰ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮ-ਸੁਪਤਨੀ ਸਵਰਗੀ ਸ਼ ਸੇਵਾ ਸਿੰਘ ਦੇ 27 ਜੁਲਾਈ ਨੂੰ ਚਲਾਣਾ ਕਰ ਜਾਣ ਦੀ ਦੁਖ ਭਰੀ ਖਬਰ ਪ੍ਰਾਪਤ ਹੋਈ ਹੈ। ਬੀਬੀ ਭਗਵਾਨੀ 29 ਸਾਲਾਂ ਤਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਆਪਣੇ ਪਰਵਾਰਕ ਜੀਆਂ ਲਈ ਇਨਸਾਫ ਦੀ ਲੜਾਈ ਲੜਦੀ ਰਹੀ ਅਤੇ ਉਡੀਕ ਕਰਦੀ ਰਹੀ ਕਿ ਕਦੀ ਤਾਂ ਭਾਰਤੀ ਅਦਾਲਤਾਂ ਸੱਚ ਦੀ ਹਾਮੀ ਭਰਦਿਆਂ ਦੋਸ਼ੀਆਂ ਨੂੰ ਸਜ਼ਾ ਦੇਣਗੀਆਂ; ਪਰ ਅੰਤ ਬੀਬੀ ਭਗਵਾਨੀ ਨੂੰ ਇਨਸਾਫ ਨਹੀਂ ਮਿਲਿਆ ਤੇ ਉਹ ਇਸ ਦੀ ਉਡੀਕ ਵਿਚ ਹੀ ਸੰਸਾਰ ਤੋਂ ਚਲਾਣਾ ਕਰ ਗਈ।

ਸੱਜਣ ਕੁਮਾਰ ਦੇ ਖਿਲਾਫ ਮੁੱਖ ਗਵਾਹਾਂ ਵਿਚੋ ਇਕ ਬੀਬੀ ਨਿਰਪ੍ਰੀਤ ਕੌਰ ਨੇ ਭਰੇ ਮਨ ਨਾਲ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਬੀਬੀ ਭਗਵਾਨੀ ਕੌਰ ਜੋ ਸੁਲਤਾਨ ਪੁਰੀ ਵਿਖੇ ਰਹਿੰਦੇ ਸਨ, ਦੀਆਂ ਅੱਖਾਂ ਦੇ ਸਾਹਮਣੇ ਹੀ ਸੱਜਣ ਕੁਮਾਰ ਦੇ ਕਹਿਣ ਤੇ ਉਨ੍ਹਾਂ ਦੇ ਦੋ ਬੇਟੇ ਸ. ਹੋਸ਼ਿਆਰ ਸਿੰਘ (21 ਸਾਲ) ਅਤੇ ਸ ਮੋਹਨ ਸਿੰਘ (18 ਸਾਲ) ਅਤੇ ਘਰ ਨੂੰ ਅੱਗ ਲਗਾ ਕੇ ਜਿਉਂਦਿਆਂ ਹੀ ਸਾੜ ਦਿੱਤਾ ਗਿਆ ਸੀ ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀ ਨਿਰਪ੍ਰੀਤ ਕੌਰ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਕਰ ਸਰਕਾਰ ਨੇ 10 ਅਗਸਤ ਤਕ ਸੱਜਣ ਕੁਮਾਰ ਦੇ ਖਿਲਾਫ ਸੁਲਤਾਨਪੁਰੀ ਕੇਸ ਦੀ ਐਫ. ਆਈ. ਆਰ ਫਾਈਲ ਨਹੀ ਕੀਤੀ ਤੇ ਉਹ ਸੰਗਤਾਂ ਦੇ ਸਹਿਯੋਗ ਨਾਲ ਮੁੜ ਤੋ ਸੰਘਰਸ਼ ਸ਼ੁਰੂ ਕਰ ਦੇਣਗੇ । ਉਨ੍ਹਾਂ ਸਿੱਖ ਸੰਗਤਾਂ ਤੋਂ ਇਸ ਸੰਭਾਵੀ ਸੰਘਰਸ਼ ਵਿਚ ਸਹਿਯੋਗ ਦੀ ਮੰਗ ਕੀਤੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ।
ਜਿਕਰਯੋਗ ਹੈ ਕਿ ਇਹਨਾਂ ਦੋਸ਼ੀਆਂ ਵਿਰੁੱਧ 1993 ਵਿੱਚ ਵੀ ਕੇਸ ਚੱਲਿਆ ਸੀ ਜੋ ਕਿ 1994 ਵਿੱਚ ਬੰਦ ਕਰ ਦਿੱਤਾ ਗਿਆ ਸੀ, ਸਾਲ 2016 ਤੋਂ ਇਹ ਕੇਸ ਮੁੜ ਅਦਾਲਤ ਵਿੱਚ ਚਲਾਇਆ
ਲੰਘੇ ਸ਼ੁੱਕਰਵਾਰ (24 ਅਗਸਤ ਨੂੰ) ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਸਵਾਲ-ਜਾਵਬ ਦੌਰਾਨ ਇਹ ਗੱਲ ਕਹੀ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਪਾਰਟੀ ਸ਼ਾਮਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: