Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

‘ਆਸਟਰੇਲੀਅਨ ਆਫ਼ ਦਾ ਈਅਰ’ ਐਵਾਰਡ ਨਾਲ ਸਨਮਾਨਿਤ ਹੋਵੇਗਾ ਸਿੱਖ ਨੌਜਵਾਨ ਤੇਜਿੰਦਰ ਪਾਲ ਸਿੰਘ

‘ਆਸਟਰੇਲੀਅਨ ਆਫ਼ ਦਾ ਈਅਰ’ ਐਵਾਰਡ ਨਾਲ ਸਨਮਾਨਿਤ ਹੋਵੇਗਾ ਸਿੱਖ ਨੌਜਵਾਨ ਤੇਜਿੰਦਰ ਪਾਲ ਸਿੰਘ

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟਰੇਲੀਆ ‘ਚ ਪਹਿਲੀ ਵਾਰ ਵਕਾਰੀ ਕੌਮੀ ਪੁਰਸਕਾਰ ਆਸਟਰੇਲੀਅਨ ਆਫ਼ ਦਾ ਈਯਰ 2017 (ਲੋਕਲ ਹੀਰੋ ਸ਼੍ਰੇਣੀ ਨਦਰਨ ਟੈਰਿਟਰੀ) ਇਸ ਵਾਰ ਇੱਕ ਸਿੱਖ ਨੌਜਵਾਨ ਨੂੰ ਦਿੱਤਾ ਗਿਆ ਹੈ। ਮੂਲਵਾਸੀਆਂ ਦੀ ਬਹੁਗਿਣਤੀ ਵਾਲੀ ਨਦਰਨ ਟੈਰਿਟਰੀ ਖੇਤਰ ‘ਚ ਪਰਿਵਾਰ ਸਮੇਤ ਰਹਿੰਦੇ ਤੇਜਿੰਦਰ ਪਾਲ ਸਿੰਘ ਦੇ ਨਾਮ ਦਾ ਐਲਾਨ ਅੱਜ ਸਰਕਾਰ ਦੀ ਸੰਬੰਧਿਤ ਬਾਡੀ ਵੱਲ੍ਹੋਂ ਕੀਤਾ ਗਿਆ।

ਟੈਰਿਟਰੀ ਦੀ ਰਾਜਧਾਨੀ ਡਾਰਵਿਨ ‘ਚ 2006 ‘ਚ ਪੰਜਾਬ ਤੋਂ ਪਰਵਾਸ ਕਰਕੇ ਆਏ ਤੇਜਿੰਦਰ ਨੂੰ ਇਹ ਐਵਾਰਡ ਨਿੱਜੀ ਤੌਰ ਉੱਤੇ ਲੋੜਵੰਦ ਲੋਕਾਂ ਨੂੰ ਖਾਣਾ ਛਕਾਉਣ ਅਤੇ ਬਣਦੀ ਮਦਦ ਕਰਨ ਲਈ ਦਿੱਤਾ ਗਿਆ ਹੈ ਕਿੱਤੇ ਵੱਜੋਂ ਟੈਕਸੀ ਚਾਲਕ ਦੇ ਤੌਰ ‘ਤੇ ਕੰਮ ਕਰਦੇ ਤੇਜਿੰਦਰ ਨੇ ਇਹ ਕਾਰਜ ਕਰੀਬ ਪਿਛਲੇ 4 ਸਾਲ ਤੋਂ ਆਰੰਭੇ ਹੋਏ ਹਨ। ਉਸਦਾ ਕਹਿਣਾ ਹੈ ਕਿ ਇੱਥੇ ਸ਼ੁਰੂ ‘ਚ ਆ ਕੇ ਵਸਣ ਮੌਕੇ ਉਸਨੂੰ ਆਪਣੀ ਵੱਖਰੀ ਪਛਾਣ ਰੱਖਦਿਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਵੀ ਕਰਨਾ ਪਿਆ ਉਸ ਸਮੇਂ ਉਸਨੇ ਇਹ ਸੋਚਿਆ ਕਿ ਸਿੱਖਾਂ ਦੀ ਪਛਾਣ ਸਿਧਾਂਤ ਅਤੇ ਮਨੁੱਖਤਾ ਲਈ ਚਲਾਏ ਗਏ ਕਾਰਜਾਂ ਤੋਂ ਲੋਕਾਂ ਨੂੰ ਰੂ-ਬ-ਰੂ ਕਰਵਾਇਆ ਜਾਵੇ ਤਾਂ ਜੋ ਲੋਕ ਸਿੱਖਾਂ ਦੇ ਮੁੱਢ ਤੋਂ ਜਾਣੂ ਹੋ ਸਕਣ। ਇਸ ਮਗਰੋਂ ਉਸਨੇ ਨਿੱਜੀ ਤੌਰ ਉੱਤੇ ਆਪਣੀ ਵੈਨ ‘ਚ ਖਾਣਾ ਰੱਖ ਕੇ ਲੋੜਵੰਦਾਂ ਦੀ ਭੁੱਖ ਮਿਟਾਉਣ ਲਈ ਮਿਸ਼ਨ ਆਰੰਭ ਦਿੱਤਾ।

ਆਸਟਰੇਲੀਅਨ ਆਫ਼ ਦਾ ਈਅਰ ਤੇਜਿੰਦਰ ਪਾਲ ਸਿੰਘ
ਆਸਟਰੇਲੀਅਨ ਆਫ਼ ਦਾ ਈਅਰ ਤੇਜਿੰਦਰ ਪਾਲ ਸਿੰਘ

ਗੁਰੂ ਨਾਨਕ ਸਾਹਿਬ ਨੂੰ ਆਪਣਾ ਪ੍ਰੇਰਣਾਸ੍ਰੋਤ ਦੱਸਦਿਆਂ ਤੇਜਿੰਦਰ ਦਸਦਾ ਹੈ ਕਿ ਦਸਵੰਧ ਤਹਿਤ ਉਸਦਾ ਪਰਿਵਾਰ ਆਪਣੀ ਕਿਰਤ ਚੋਂ ਇਸ ਖਾਣੇ ਦਾ ਪ੍ਰਬੰਧ ਕਰਦੇ ਹਨ। ਜਿਸ ‘ਚ 85 ਕਿਲੋ ਦਾਲ ਅਤੇ ਚੌਲ ਸਮੇਤ ਮਿੱਠਾ ਜਲ ਆਦਿ ਸ਼ਾਮਲ ਹੁੰਦੇ ਹਨ। ਮਹੀਨੇ ਦੇ ਹਰ ਆਖਰੀ ਐਤਵਾਰ ਓਹ ਆਪਣੀ ਵੈਨ ਲੋੜਵੰਦ ਖੇਤਰਾਂ ‘ਚ ਖੜੀ ਕਰਦਾ ਹੈ ਇਸ ਮੌਕੇ ਕਰੀਬ ਡੇਢ ਸੌ ਵਿਅਕਤੀ ਖਾਣਾ ਛਕਦੇ ਹਨ।

ਨਦਰਨ ਟੈਰਿਟਰੀ ਦੇ ਮੁੱਖ ਮੰਤਰੀ ਮਾਇਕਲ ਗਨਰ ਨੇ ਤੇਜਿੰਦਰ ਪਾਲ ਸਿੰਘ ਨੂੰ ਇਸ ਕੌਮੀ ਪੁਰਸਕਾਰ ਲਈ ਮੁਬਾਰਕਾਂ ਦਿੱਤੀਆਂ ਹਨ।

ਆਸਟਰੇਲੀਅਨ ਆਫ਼ ਦ ਈਅਰ ਐਵਾਰਡ ਪ੍ਰਧਾਨ ਮੰਤਰੀ ਵਲੋਂ ਅਗਲੇ ਸਾਲ ਜਨਵਰੀ ‘ਚ ਮੁਲਕ ਦੀ ਰਾਜਧਾਨੀ ਕੈਨਬਰਾ ਵਿੱਚ ਦਿੱਤੇ ਜਾਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: