Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਰ.ਐੱਸ.ਐੱਸ ਅਤੇ ਡੇਰਾ ਰਾਧਾ ਸੁਆਮੀ ਮੁਖੀਆਂ ਦੀ ਮੀਟਿੰਗ ਅੱਜ

ਆਰ.ਐੱਸ.ਐੱਸ ਅਤੇ ਡੇਰਾ ਰਾਧਾ ਸੁਆਮੀ ਮੁਖੀਆਂ ਦੀ ਮੀਟਿੰਗ ਅੱਜ

ਮਾਨਸਾ (29 ਮਈ 2014): ਰਾਸ਼ਟਰੀ ਸਵੈਮ ਸੰਘ (ਆਰ.ਐੱਸ.ਐੱਸ) ਦੇ ਮੁਖੀ ਮੋਹਨ ਭਾਗਵਤ ਅਤੇ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਦੀ ਮਾਨਸਾ ਵਿੱਚ ਭਲਕੇ ਮੁਲਾਕਾਤ ਹੋਣ ਦੀ ਸੰਭਾਵਨਾ ਹੈ, ਪੁਲਿਸ ਵੱਲੋਂ ਇਸ ਮੀਟਿੰਗ ਲਈ ਸੁਰੱਖਿਆ ਦੇ ਪੂਰੇ ਬੰਦੋ ਬਸਤ ਕੀਤੇ ਗਏ ਹਨ। ਭਾਂਵੇ ਇਸ ਮੁਲਾਕਾਤ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਪਰ ਦੇਰਾ ਰਾਧਾ ਸੁਆਮੀ ਦੇ ਪੈਰੋਕਾਰ ਵੱਡੀ ਗਿਣਤੀ ਵਿੱਚ ਮਾਨਸਾ ਪਹੁੰਚਣ ਲੱਗ ਪਏ ਹਨ।

ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਮਾਨਸਾ ਤੋਂ ਨਸ਼ਰ ਖਬਰ ਅਨੁਸਾਰ ਇਸ ਮੁਲਾਕਾਤ ਲਈ ਆਰ.ਐੱਸ.ਐੱਸ ਦੇ ਮੁਖੀ ਮੋਹਨ ਭਾਗਵਤ ਕੱਲ੍ਹ ਸ਼ਾਮ ਦੇ ਹੀ ਮਾਨਸਾ ਪਹੁੰਚੇ ਹੋਏ ਹਨ, ਜਦੋਂ ਕਿ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਭਲਕੇ ਮਾਨਸਾ ਪੁੱਜ ਰਹੇ ਹਨ। ਉਨ੍ਹਾਂ ਦੇ ਇੱਥੇ ਆਉਣ ਲਈ ਡੇਰੇ ਵਿੱਚ ਹੈਲੀਪੈਡ ਬਣਾਇਆ ਗਿਆ ਹੈ, ਜਦੋਂ ਕਿ ਮੋਹਨ ਭਾਗਵਤ, ਡੇਰੇ ਦੇ ਨੇੜੇ ਇੱਕ ਸਕੂਲ ਨਰਾਇਣ ਸ਼ਿਕਸ਼ਾ ਕੇਂਦਰ ਵਿੱਚ ਪੁੱਜੇ ਹੋਏ ਹਨ।

ਆਰ.ਐੱਸ.ਐੱਸ ਮੁਖੀ ਭਾਗਵਤ ਅਥੇ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਦਰਮਿਆਨ ਹੋਣ ਵਾਲੀ ਇਸ ਮੁਲਾਕਾਤ ਨੂੰ ਅਹਿਮੀਅਤ ਨਾਲ ਵੇਖਿਆ ਜਾ ਰਿਹਾ ਹੈ। ਪੁਲੀਸ ਨੇ ਇਸ ਮੁਲਾਕਾਤ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਦੋਹਾਂ ਸਥਾਨਾਂ ’ਤੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਪਛਾਣ ਤੋਂ ਅੰਦਰ ਆਉਣ ਜਾਣ ਦੀ ਮਨਾਹੀ ਕੀਤੀ ਹੋਈ ਹੈ।

ਇਨ੍ਹਾਂ ਸਥਾਨਾਂ ਵਿੱਚ ਜਾਣ ਵਾਲੇ ਵਿਅਕਤੀਆਂ ਦੀ ਪਹਿਲਾਂ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਮਗਰੋਂ ਆਰ.ਐੱਸ.ਐੱਸ ਅਤੇ ਡੇਰਾ ਰਾਧਾ ਸੁਆਮੀ ਦੇ ਸ਼ਰਧਾਲੂਆਂ ਵਲੋਂ ਪੁਣ-ਛਾਣ ਕਰਨ ਮਗਰੋਂ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ।

ਆਰ.ਐੱਸ.ਐੱਸ ਦੇ ਮੁੱਖੀ ਮੋਹਨ ਭਾਗਵਤ ਕੱਲ੍ਹ ਦੇਰ ਸ਼ਾਮ ਦਿੱਲੀ ਤੋਂ ਇੱਕ ਰੇਲ ਗੱਡੀ ਰਾਹੀਂ ਮਾਨਸਾ ਆਏ ਅਤੇ ਉਨ੍ਹਾਂ ਨੂੰ ਸਖ਼ਤ ਗੁਪਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਹਿਰ ਤੋਂ ਬਾਹਰ ਸਥਿਤ ਨਰਾਇਣ ਸ਼ਿਕਸ਼ਾ ਕੇਂਦਰ ਵਿੱਚ ਲਿਜਾਇਆ ਗਿਆ। ਇਸ ਕੇਂਦਰ ਵਿੱਚ ਪਿਛਲੇ ਦੋ ਦਿਨਾਂ ਤੋਂ ਆਰ.ਐੱਸ.ਐੱਸ ਦਾ ਕੈਂਪ ਲੱਗਿਆ ਹੋਇਆ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 350 ਆਰ.ਐੱਸ.ਐੱਸ ਵਰਕਰ ਟਰੇਨਿੰਗ ਲੈ ਰਹੇ ਹਨ।

ਇਸ ਕੈਂਪ ਦੀ ਬਾਹਰੀ ਕਮਾਂਡ ਨੂੰ ਸਥਾਨਕ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ ਦੇ ਵਰਕਰਾਂ ਨੇ ਸੰਭਾਲਿਆ ਹੋਇਆ ਹੈ। ਭਾਵੇਂ ਅੱਜ ਮੋਹਨ ਭਾਗਵਤ ਨੂੰ ਮਿਲਣ ਲਈ ਭੀੜ ਲੱਗੀ ਰਹੀ ਪਰ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨਾਲ ਕਿਸੇ ਨੂੰ ਗੱਲ ਕਰਨ ਦਿੱਤੀ ਗਈ। ਸ੍ਰੀ ਭਾਗਵਤ ਮਾਨਸਾ ਤੋਂ ਭਲਕੇ ਦਿੱਲੀ ਲਈ ਰਵਾਨਾ ਹੋਣਗੇ। ਡੇਰਾ ਰਾਧਾ ਸੁਆਮੀ ਵਿੱਚ ਵੀ ਸੰਗਤ ਦਾ ਹੜ੍ਹ ਆਇਆ ਹੋਇਆ ਹੈ ਅਤੇ ਰਾਧਾ ਸੁਆਮੀ ਡੇਰੇ ਦੇ ਪੈਰੋਕਾਰ ਆਪੋ ਆਪਣੀਆਂ ਡਿਉਟੀਆਂ ਸੰਭਾਲਣ ਵਿੱਚ ਲੱਗੇ ਹੋਏ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਫੋਰਟਿਸ ਹੈਲਥ ਕੇਅਰ ਦੇ ਸਾਬਕਾ ਮੁਖੀ ਮਾਲਵਿੰਦਰ ਸਿੰਘ ਨੇ ਆਪਣੇ ਭਰਾ ਸ਼ਵਿੰਦਰ ਸਿੰਘ, ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਹੋਰਨਾਂ ਖਿਲਾਫ ਵਿੱਤੀ ਹੇਰਾਫੇਰੀ ਅਤੇ ਜਾਨੋਂ ਮਾਰਨ ਦੀਆਂ
ਮਾਝੇ ਦੀ ਧਰਤੀ ਤੇ ਦਿਨੋ ਦਿਨ ਪੱਕੇ ਪੈਰੀਂ ਵੱਧ ਫੁਲ ਰਹੇ ਡੇਰੇ ਦੀਆਂ ਵਧੀਕੀਆਂ ਤੇ ਧੱਕੇ ਸ਼ਾਹੀਆਂ ਖਿਲਾਫ ਅਵਾਜ ਉਠਾਉਣ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਸਰਕਾਰੀ ਤੰਤਰ ਕਿਸ ਹੱਦ
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 'ਅਸ਼ੀਰਵਾਦ' ਲੈਣ ਸ਼ਨੀਵਾਰ ਦੀ ਰਾਤ ਡੇਰਾ
ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡੇਰਾ ਬਿਆਸ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਸਾਲੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: