Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਰ. ਆਰ. ਐੱਸ ਨੂੰ ਪੰਜਾਬ ਦੀ ਧਰਤੀ ‘ਤੇ ਫਿਰਕਾਪ੍ਰਤੀ ਦਾ ਜ਼ਹਿਰ ਨਹੀਂ ਫੈਲਾਉਣ ਦੇਵਾਂਗੇ: ਖਾਲੜਾ ਮਿਸ਼ਨ

ਆਰ. ਆਰ. ਐੱਸ ਨੂੰ ਪੰਜਾਬ ਦੀ ਧਰਤੀ ‘ਤੇ ਫਿਰਕਾਪ੍ਰਤੀ ਦਾ ਜ਼ਹਿਰ ਨਹੀਂ ਫੈਲਾਉਣ ਦੇਵਾਂਗੇ: ਖਾਲੜਾ ਮਿਸ਼ਨ

RSS
ਆਰ. ਐੱਸ. ਐੱਸ ਦੇ ਵਰਕਰ

ਅੰਮ੍ਰਿਤਸਰ 20 ਨਵੰਬਰ ,2014): ਮਨੁਖਤਾ ਨੂੰ ਵੰਡਣ ਵਾਲੀ ਅਤੇ ਪੰਜਾਬ ਨੂੰ ਵੰਡਣ ਵਾਲੀ ਕੋਈ ਵੀ ਵਿਚਾਰਧਾਰਾ ਪੰਜਾਬ ਤੇ ਫਤਿਹ ਨਹੀ ਪਾ ਸਕੀ ਅਤੇ ਨਾ ਹੀ ਹੀ ਆਰ.ਐਸ.ਐਸ ਦੇ ਮਨਸੂਬੇ ਸਫਲ ਹੋਣਗੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਹਿੰਦੂਤਵੀ ਜਮਾਤ ਆਰ.ਐਸ.ਐਸ ਅਤੇ ਭਾਜਪਾ ਨੂੰ ਜ਼ੋਰਦਾਰ ਲਫਜ਼ਾਂ ਵਿੱਚ ਕਿਹਾ ਕਿ ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆ ਮੁਨੀਆ , ਭਗਤਾਂ ਦੇ ਨਾਮ ਤੇ ਵਸਦੇ ਪੰਜਾਬ ਦੀ ਧਰਤੀ ਉਪਰ ਮਨੁੱਖਤਾ ਦਾ ਭਲਾ ਚਾਹੁਣ ਵਾਲੀ ਹਰ ਵਿਚਾਰਧਾਰਾ ਦਾ ਸਵਾਗਤ ਹੈ ,ਪਰ ਫਿਰਕਾਪ੍ਰਸਤੀ ਦੀ ਫੈਲਾਉਣ ਵਾਲਾ ਭੰਗਵਾਂ ਝੰਡਾਂ ਕਿਸੇ ਵੀ ਸੂਰਤ ਵਿੱਚ ਝੁਲਾਉਣ ਨਹੀ ਦਿੱਤਾ ਜਾਵੇਗਾ।

ਅੱਜ ਇੱਥੇ ਕੇਂਦਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਜ਼ਾਰੀ ਬਿਆਨ ਵਿਚ ਖਾਲੜਾ ਮਿਸ਼ਨ ਦੇ ਬੁਲਾਰੇ ਸਤਵਿੰਦਰ ਸਿੰਘ ਪਲਾਸੌਰ ਅਤੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਬ੍ਰਾਹਮਣਵਾਦ ਤੇ ਸਮੇਂ ਦੇ ਹਾਕਮ ਸਿਖੀ ਦੇ ਨਾਲ ਜਨਮ ਤੋਂ ਹੀ ਵੈਰ ਕਮਾਉਂਦੇ ਆਏ ਹਨ ਅਤੇ ਗੁਰੂ ਨਾਨਕ ਵਿਚਾਰਧਾਰਾ ਦਾ ਉਪਦੇਸ਼ ਨੇ ਵਰਣਵੰਡ ਅਤੇ ਅਵਤਾਰਵਾਦ ਨੰ ਪੂਰੀ ਤਰ੍ਹਾ ਰੱਦ ਕੀਤਾ ਹੈ ਅਤੇ ਸਮੁੱਚੀ ਮਾਨਵਤਾ ਨੂੰ ਇਕ ਸਮਾਨ ਦਸਿਆ ਹੈ ਜਿਹਨਾਂ ਵਿੱਚ ਗਰੀਬ ਕਿਰਤੀਆ ਨੂੰ ਪਾਤਸ਼ਾਹੀਆਂ ਦੇਣ ਅਤੇ ਮਲਕਭਾਗੋਆਂ ਦਾ ਡੱਟ ਕੇ ਵਿਰੋਧ ਕੀਤਾ।

ਉਹਨਾਂ ਕਿਹਾ ਕਿ ਭੰਗਵੇ ਝੰਡੇ ਵਾਲਿਆ ਨੂੰ ਗੁਰੂ ਨਾਨਕ ਦੀ ਵਿਚਾਰਾਧਾਰਾ ਸ਼ੂਲ ਵਾਂਗ ਚੁੱਭ ਰਹੀ ਹੈ ਅਤੇ ਇਹਨਾਂ ਦੇ ਬਰਦਾਸ਼ਤ ਤੋਂ ਬਾਹਰ ਹੈ ।
ਉਹਨਾਂ ਕਿਹਾ ਕਿ ਆਰ.ਐਸ.ਐਸ, ਭਾਜਪਾ ਅਤੇ ਧਰਮ ਨਿਰਪੱਖਤਾ ਦਾ ਬੁਰਕਾ ਪਾਈ ਫਿਰਦੀ ਕਾਂਗਰਸ ਸਾਰਿਆਂ ਦਾ ਮਕਸਦ ਇਕੋ ਹੀ ਕਿ ਦੇਸ ਦੀਆ ਘੱਟ ਗਿਣਤੀਆ ਨੂੰ ਖਤਮ ਕਰਨਾ ਹੈ।

ਸਵਾਮੀ ਦਯਿਆਨੰਦ ਆਰੀਆ ਸਮਾਜੀ ਆਗੂ ਦਾ ਪੰਜਾਬ ਆ ਕੇ ਗੁਰੂ ਨਾਨਕ ਸਾਹਿਬ ਖਿਲਾਫ ਅੱਗ ਉਗਲਣਾ ਇਸੇ ਕੜੀ ਦੀ ਹੀ ਹਿੱਸਾ ਸੀ। ਪੰਜਾਬੀ ਸੂਬੇ ਦੀ ਵਿਰੋਧਤਾ, ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਦਾ ਸਿਖ ਕਤਲੇਆਮ , 25000 ਸਿੱਖ ਨੌਜਵਾਨਾਂ ਦੇ ਝੂਠੇ ਪੁਲੀਸਂ ਮੁਕਾਬਲਿਆਂ ਬਾਰੇ ਇਹਨਾਂ ਧਿਰਾਂ ਦਾ ਇਕਜੁੱਟ ਹੋਣਾ ਇਹੋ ਸਾਬਤ ਕਰਦਾ ਹੈ ।

ਖਾਲੜਾ ਮਿਸ਼ਨ ਨੇ ਕਿਹਾ ਕਿ ਆਰ.ਐਸ.ਐਸ ਨਵਜੋਤ ਸਿਧੂ ਨੂੰ ਮੋਹਰਾ ਬਣਾ ਕੇ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਵੇਗੀ ਭਾਵੇਂ ਕਿ ਸਿਧੂ ਦੀਆਂ ਗੱਲਾਂ ਵਜ਼ਨਦਾਰ ਹਨ ਕਿ ਸੇਵਾ ਦੇ ਨਾਂ ਤੇ 90 ਫੀਸਦੀ ਮੇਵਾ ਖਾਦਾ ਜਾ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ 90 ਫੀਸਦੀ ਮੇਵਾ ਬਾਦਲਕਿਆਂ , ਭਾਜਪਾ ਅਤੇ ਕਾਂਗਰਸ ਨੇ ਰਲ ਕੇ ਖਾਦਾ ਹੈ।

ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਹੋਈ ਵੱਡੇ ਪੱਧਰ ਤੇ ਲੁੱਟ ਤੇ ਕੁੱਟ ਦੀ ਪੜਤਾਲ ਦਾ ਮੁਦਾ ਮੁਖ ਬਣਨ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲਕਿਆਂ ਨੇ ਆਰ.ਐਸ.ਐਸ ਅਤੇ ਕਾਂਗਰਸ ਦੇ ਕੰਨਾੜਿਆ ਤੇ ਚੜ ਕੇ ਪੰਜਾਬ ਵਿਰੋਧੀ ਕੁਹਾੜੇ ਦਾ ਦਸਤਾ ਬਣ ਕੇ ਸੂਬੇ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਦਾ ਉਹਨਾਂ ਨੂੰ ਹਿਸਾਬ ਦੇਣਾ ਪਵੇਗਾ।

ਇਸੇ ਦੌਰਾਨ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਧਰਮ ਨਿਰਪਖਤਾ ਦਾ ਨਕਾਬ ਉਸ ਸਮੇਂ ਬੇਨਕਾਬ ਹੋ ਗਿਆ ਸੀ ਜਦੋਂ ਦੇਸ਼ ਦੀ ਵੰਡ ਪ੍ਰਵਾਨ ਕਰ ਲਈ ਸੀ, ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਅਤੇ ਨਵੰਬਰ 1984 ਵਿੱਚ ਹਜ਼ਾਰਾਂ ਨਿਰਦੋਸ਼ਾਂ ਦਾ ਖੁਨ ਵਹਾਇਆ ਗਿਆ। ਉਹਨਾਂ ਕਿਹਾ ਕਿ ਨਾਦਰ ਸ਼ਾਹ ਦਾ ਕਤਲੇਆਮ ਕਾਂਗਰਸ ਦੇ ਕਤਲੇਆਮ ਨਾਲੋਂ ਜਿਆਦਾ ਧਰਮ ਨਿਰਪਖ ਸੀ।

ਕੇ.ਐਮ.ਓ ਨੇ ਜੇਲਾਂ ਵਿੱਚ ਬੰਦ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਖੁਦਗਰਜੀ ਤਹਿਤ ਨੌਜਵਾਨਾਂ ਦੀ ਫੜੋ ਫੜੀ ਬੰਦ ਕਰੇ ਕਿਉਕਿ ਇਹ ਵੀ ਪੰਜਾਬ ਨੂੰ ਹਿੰਦੂਤਵੀ ਸ਼ਕਤੀਆ ਦੇ ਹਵਾਲੇ ਕਰਨ ਦਾ ਇੱਕ ਮਨਸੂਬਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਤੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰੀ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾਂ
ਮਨੁੱਖੀ ਹੱਕਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਝੂਠੇ ਮੁਕਾਬਲਿਆਂ ਦੇ ਦੋਸ਼ੀ
ਆਕਸਫੋਰਡ ਡਿਕਸ਼ਨਰੀ ਅਨੁਸਾਰ 'ਕਲਟ' ਦਾ ਮਤਲਬ ਹੈ ਉਹ ਧਾਰਮਿਕ ਗਰੁੱਪ ਜੋ ਆਪਣੇ ਧਾਰਮਿਕ ਵਿਸ਼ਵਾਸ਼ਾਂ ਨੂੰ ਕੱਟੜਤਾ ਨਾਲ ਮੰਨਦੇ ਹਨ ਅਤੇ ਕਈ ਤਰੀਕੇ ਦੀਆਂ ਰਸਮਾਂ ਕਰਦੇ ਹਨ ਅਤੇ ਉਹ ਕਿਸੇ ਸਥਾਪਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: