Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਕਾਰ ਨੇ ਦੋ ਕਸ਼ਮੀਰੀ ਅਖਬਾਰਾਂ ਨੂੰ ਇਸ਼ਤਿਹਾਰ ਦੇਣੇ ਬੰਦ ਕੀਤੇ; ਬਹੁਤੇ ਕਸ਼ਮੀਰੀ ਅਖਬਾਰਾਂ ਨੇ ਪਹਿਲਾ ਸਫਾ ਖਾਲੀ ਰੱਖ ਕੇ ਵਿਰੋਧ ਪ੍ਰਗਾਟਿਆ

ਸਰਕਾਰ ਨੇ ਦੋ ਕਸ਼ਮੀਰੀ ਅਖਬਾਰਾਂ ਨੂੰ ਇਸ਼ਤਿਹਾਰ ਦੇਣੇ ਬੰਦ ਕੀਤੇ; ਬਹੁਤੇ ਕਸ਼ਮੀਰੀ ਅਖਬਾਰਾਂ ਨੇ ਪਹਿਲਾ ਸਫਾ ਖਾਲੀ ਰੱਖ ਕੇ ਵਿਰੋਧ ਪ੍ਰਗਾਟਿਆ

ਸ਼੍ਰੀਨਗਰ: ਜੰਮੂ ਤੇ ਕਸ਼ਮੀਰ ਦੀ ਸਰਕਾਰ ਵਲੋਂ ਦੋ ਕਸ਼ਮੀਰੀ ਅਖਬਾਰਾਂ ਨੂੰ ਸਰਕਾਰੀ ਇਸ਼ਤਿਹਾਰ ਦੇਣੇ ਬੰਦ ਕਰਨ ਦੇ ਵਿਰੋਧ ਵਿਚ ਅੱਜ ਕਸ਼ਮੀਰ ਦੇ ਬਹੁਤੇ ਅੰਗਰੇਜ਼ੀ ਤੇ ਉਰਦੂ ਅਖਬਾਰਾਂ ਨੇ ਆਪਣਾ ਪਹਿਲਾ ਪੰਨਾ ਖਾਲੀ ਰੱਖਿਆ ਹੈ।

ਜ਼ਿਕਰਯੋਗ ਹੈ ਕਿ ਕਸ਼ਮੀਰੀ ਵਿਚ ਇਸ ਵੇਲੇ ਰਾਸ਼ਟਰਪਤੀ ਰਾਜ ਦੇ ਤਹਿਤ ਕੇਂਦਰ ਸਰਕਾਰ ਦਾ ਹੀ ਹੁਕਮ ਚੱਲ ਰਿਹਾ ਹੈ ਤੇ ਸਰਕਾਰ ਨੇ ਲੰਘੇ ਮਹੀਨੇ ਕਸ਼ਮੀਰ ਦੇ ਦੋ ਅਖਬਾਰਾਂ- “ਗਰੇਟਰ ਕਸ਼ਮੀਰ” ਅਤੇ “ਕਸ਼ਮੀਰ ਰੀਡਰ” ਨੂੰ ਦਿੱਤੇ ਜਾਂਦੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਸਨ।

ਸਰਕਾਰ ਨੇ ਦੋ ਕਸ਼ਮੀਰੀ ਅਖਬਾਰਾਂ ਨੂੰ ਇਸ਼ਤਿਹਾਰ ਦੇਣੇ ਬੰਦ ਕੀਤੇ; ਬਹੁਤੇ ਕਸ਼ਮੀਰੀ ਅਖਬਾਰਾਂ ਨੇ ਪਹਿਲਾ ਸਫਾ ਖਾਲੀ ਰੱਖ ਕੇ ਵਿਰੋਧ ਪ੍ਰਗਾਟਿਆ

ਕਸ਼ਮੀਰ ਐਡੀਟਰਜ਼ ਗਿਲਟ ਨੇ ਸਰਕਾਰ ਨੇ ਇਸ ਫੈਸਲੇ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਸਰਕਾਰ ਨੇ ਆਪਣੀ ਕਾਰਵਾਈ ਦਾ ਕੋਈ ਵੀ ਕਾਰਨ ਨਹੀਂ ਦੱਸਿਆ।

ਬਹੁਤੇ ਕਸ਼ਮੀਰੀ ਅਖਬਾਰਾਂ ਨੇ ਅੱਜ ਆਪਣਾ ਪਹਿਲਾ ਪੰਨਾ ਖਾਲੀ ਰੱਖ ਕੇ ਸਰਕਾਰ ਦੇ ਵਿਵਾਦਤ ਫੈਸਲੇ ਦਾ ਵਿਰੋਧ ਕੀਤਾ ਹੈ ਤੇ ਸਰਕਾਰ ਵਲੋਂ ਨਿਸ਼ਾਨਾ ਬਣਾਏ ਗਏ ਅਖਬਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵਲੋਂ ਖਬਰ ਅਦਾਰਿਆਂ ਉੱਤੇ ਦਬਾਅ ਬਣਾਉਣ ਲਈ ਹੀ ਇਨ੍ਹਾਂ ਦੋ ਕਸ਼ਮੀਰੀ ਅਖਬਾਰਾਂ ਨੂੰ ਦਿੱਤੇ ਜਾਣ ਵਾਲੇ ਸਰਕਾਰੀ ਇਸ਼ਤਿਹਾਰ ਬੰਦ ਕੀਤੇ ਹਨ ਕਿਉਂਕਿ ਸਰਕਾਰੀ ਇਸ਼ਤਿਹਾਰ ਖਬਰ ਅਦਾਰਿਆਂ ਨੂੰ ਹੋਣ ਵਾਲੀ ਕਮਾਈ ਦਾ ਵੱਡਾ ਸਾਧਨ ਮੰਨੇ ਜਾਂਦੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਪੰਜਾਬ ਦੀਆਂ ਤੀਹ ਕਿਸਾਨ ਯੂਨੀਅਨਾਂ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ-ਮੀਟਿੰਗ ਦੌਰਾਨ ਇੰਡੀਆ ਦੀ ਕੇਂਦਰ ਸਰਕਾਰ ਦੇ ਗੱਲਬਾਤ ਦੇ ਸੱਦੇ ਉੱਤੇ ਗੱਲਬਾਤ ਲਈ ਦਿੱਲੀ ਜਾਣ ਦਾ ਫੈਸਲਾ ਕੀਤਾ ਗਿਆ। ਕਿਸਾਨ
ਦਿੱਲੀ ਤਖਤ ਪੰਜਾਬ ਦੇ ਸੂਬੇਦਾਰ ਨੂੰ ਪੂਰਾ ਮਿੱਥ ਕੇ ਠਿੱਠ ਕਰ ਰਿਹਾ ਹੈ। ਦਿੱਲੀ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਭਖੇ ਹੋਏ ਸੰਘਰਸ਼ ਦੌਰਾਨ ਜਦੋਂ ਪੰਜਾਬ ਦੇ ਮੌਜੂਦਾ ਸੂਬੇਦਾਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: