ਜਲਾਲਾਬਾਦ: ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਅਫਗਾਨੀ ਫੌਜ ਦੀ ਗੱਡੀ ਕੋਲ ਪਹੁੰਚ ਕੇ ਇਕ ਆਤਮਘਾਤੀ ਹਮਾਲਵਰ ਨੇ ਖੁਦ ਨੂੰ ਉਡਾ ਲਿਆ, ਜਿਸ ਧਮਾਕੇ ਵਿਚ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਿਹਨਾਂ ਵਿਚ ਜ਼ਿਆਦਾ ਆਮ ਨਾਗਰਿਕ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਇਸ ਧਮਾਕੇ ਨਾਲ ਨਜ਼ਦੀਕ ਸਥਿਤ ਇਕ ਪੈਟਰੋਲ ਪੰਪ ਨੂੰ ਵੀ ਅੱਗ ਲੱਗ ਗਈ।
ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਉਲਾਹ ਖੋਗਿਆਨੀ ਨੇ ਮੀਡੀਆ ਨੂੰ ਦੱਸਿਆ ਕਿ ਹਮਲੇ ਵਿਚ 8 ਆਮ ਨਾਗਰਿਕਾਂ ਦੀ ਮੌਤ ਹੋਈ ਹੈ।