April 25, 2023 | By ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ
ਪਾਣੀ ਜੀਵਨ ਦੀ ਮੁੱਢਲੀ ਇਕਾਈ ਹੈ। ਮਨੁੱਖ ਦੀ ਹਰ ਗਤੀਵਿਧੀ ਪਾਣੀ ਤੇ ਨਿਰਭਰ ਕਰਦੀ ਹੈ। ਮਨੁੱਖ ਨੇ ਆਪਣਾ ਰਹਿਣ ਬਸੇਰਾ ਮੁੱਢ ਤੋਂ ਹੀ ਪਾਣੀ ਦੇ ਸਰੋਤ ਨੇੜੇ ਵਸਾਇਆ ਹੈ। ਸਾਰੇ ਕੁਦਰਤੀ ਸਰੋਤਾਂ ਵਿੱਚੋਂ ਪਾਣੀ ਸਰਵੋਤਮ ਸਾਧਨ ਹੈ। ਲੋੜ ਤੋਂ ਵੱਧ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਪੰਜਾਬ ਦੇ 150 ਬਲਾਕਾਂ ਵਿੱਚੋਂ 117 ਬਲਾਕ ਅਤਿ ਸ਼ੌਸ਼ਿਤ ਦਰਜੇ ਵਿੱਚ ਆਉਂਦੇ ਹਨ।
ਪੰਜਾਬ ਦੇ ਮੋਗਾ ਜ਼ਿਲੇ ਦੀ ਪਾਣੀ ਦੀ ਸਥਿਤੀ ਵੱਲ ਝਾਤ ਮਾਰੀਏ ਕਿ ਕਿੰਨਾ ਕੁ ਪਾਣੀ ਧਰਤੀ ਹੇਠ ਮੌਜੂਦ ਹੈ ਤੇ ਕਿੰਨਾ ਕੱਢਿਆ ਜਾ ਰਿਹਾ ਹੈ।
ਪਾਣੀ ਕੱਢਣ ਦੀ ਦਰ:
ਜ਼ਿਲ੍ਹੇ ਦੀ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ 250% ਹੈ। ਮੋਗਾ ਜ਼ਿਲ੍ਹੇ ਵਿੱਚ 5 ਬਲਾਕ ਹਨ, ਜਿਹੜੇ ਕਿ ਸਾਰੇ ਹੀ ਗੰਭੀਰ ਹਾਲਤ ਵਿੱਚ ਹਨ ਭਾਵ ਕਿ ਓਥੇ ਧਰਤੀ ਹੇਠਲੇ ਪਾਣੀ ਕੱਢਣ ਦੀ ਦਰ 100% ਤੋਂ ਵੱਧ ਹੈ, ਜੋ ਕਿ ਚਿੰਤਾਜਨਕ ਸਥਿਤੀ ਬਿਆਨ ਕਰਦੇ ਹਨ।
ਮੋਗਾ ਜ਼ਿਲੇ ਦੇ ਬਲਾਕਾਂ ਅੰਦਰ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ:
ਬਲਾਕ ਸਾਲ 2017 ਸਾਲ 2020
1 ਬਾਘਾ ਪੁਰਾਣਾ 178 221
2. ਧਰਮਕੋਟ (ਕੋਟ ਈਸੇ ਖਾਂ) 210 181
3. ਮੋਗਾ – 1 280 339
4. ਮੋਗਾ – 2 285 336
5. ਨਿਹਾਲ ਸਿੰਘ ਵਾਲਾ 276 301
ਮੋਗਾ ਚ ਧਰਤੀ ਹੇਠ ਕੁੱਲ ਪਾਣੀ :
ਮੋਗਾ ਜਿਲੇ ਦਾ ਕੁੱਲ ਜਲ ਭੰਡਾਰ 170 ਲੱਖ ਏਕੜ ਫ਼ੁੱਟ ਹੈ। ਪਹਿਲੇ ਪੱਤਣ ਵਿੱਚ 169.4 ਲੱਖ ਏਕੜ ਫ਼ੁੱਟ ਪਾਣੀ ਹੈ, ਦੂਜਾ ਅਤੇ ਤੀਜਾ ਪੱਤਣ ਖਾਲੀ ਹਨ।
ਝੋਨੇ ਅਤੇ ਰੁੱਖਾਂ ਹੇਠ ਰਕਬਾ :
ਇਸ ਜ਼ਿਲੇ ਦਾ ਝੋਨੇ ਹੇਠ ਰਕਬਾ 87% ਹੈ, ਜੋ ਕਿ ਜ਼ਮੀਨੀ ਪਾਣੀ ਘਟਣ ਦਾ ਵੱਡਾ ਕਾਰਨ ਹੈ। 2017 ਦੀ ਿੲਕ ਰਿਪੋਰਟ ਮੁਤਾਬਿਕ ਝੋਨੇ ਹੇਠ ਰਕਬਾ ਜ਼ਿਆਦਾ ਹੋਣ ਕਰਕੇ ਸਿੰਚਾਈ ਲਈ 64232 ਦੇ ਕਰੀਬ ਟਿਊਬਵੈੱਲ ਚਲਾਏ ਜਾ ਰਹੇ ਹਨ। ਜਿਸ ਕਾਰਨ ਧਰਤੀ ਹੇਠਲੇ ਪਾਣੀ ਦੀ ਵੱਡੀ ਮਾਤਰਾ ਵਿੱਚ ਵਰਤੋਂ ਹੋ ਰਹੀ ਹੈ।
ਮੋਗੇ ਜ਼ਿਲੇ ਦਾ ਰੁੱਖਾਂ ਹੇਠ ਰਕਬਾ 0.38 % ਹੈ ਜੋ ਕਿ ਬਹੁਤ ਘੱਟ ਹੈ।
ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਸਾਨੂੰ ਬਰਸਾਤੀ ਪਾਣੀ ਦੀ ਸੁਚੱਜੀਆਂ ਵਿਧੀਆਂ ਨਾਲ ਸੰਭਾਲ ਕਰਨੀ ਚਾਹੀਦੀ ਹੈ ਅਤੇ ਰੁੱਖਾਂ ਹੇਠ ਰਕਬਾ ਵਧਾਉਣਾ ਚਾਹੀਦਾ ਹੈ ।
Related Topics: Agriculture And Environment Awareness Center, Moga, Punjab Water Crisis