ਸਿਆਸੀ ਖਬਰਾਂ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਕੀਤੀ ਸਰਕਾਰੀ ਚੈਨਲ ਦੂਰਦਰਸ਼ਨ ‘ਤੇ ਹਿੰਦੂ ਰਾਸ਼ਟਰ ਦੀ ਵਕਾਲਤ

April 7, 2017 | By

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਕੱਟੜ ਹਿੰਦੂਵਾਦ ਦੇ ਬਿੰਬ ਯੋਗੀ ਆਦਿਤਨਾਥ ਨੇ ਵੀਰਵਾਰ ਨੂੰ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦੀ ਵਕਾਲਤ ਕਰਦੇ ਹੋਏ ਦਾਅਵਾ ਕੀਤਾ ਕਿ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ‘ਚ ਕੁਝ ਵੀ ਗਲਤ ਨਹੀਂ ਹੈ। ਉਸਨੇ ਇਸ ਵਿਵਾਦਤ ਵਿਚਾਰਧਾਰਾ ਦੀ ਵਕਾਲਤ ਭਾਰਤ ਸਕਰਾਰ ਦੇ ਟੀਵੀ ਚੈਨਲ ਦੂਰਦਰਸ਼ਨ ‘ਤੇ ਇਕ ਇੰਟਰਵਿਊ ਦੌਰਾਨ ਕੀਤਾ। ਹਿੰਦੂਵਾਦੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਭਾਰਤੀ ਉਪਮਹਾਦੀਪ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਦੀ ਤਿਆਰੀ ਵਿਚ ਹੈ।

ਹਿੰਦੂ ਪੁਜਾਰੀ ਤੋਂ ਸਿਆਸਤਦਾਨ ਬਣੇ ਯੋਗੀ ਆਦਿਤਨਾਥ ਨੇ ਕਿਹਾ, “ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਕਿਤੇ ਵੀ ਗਲਤ ਨਹੀਂ ਹੈ, ਭਾਰਤ ਦੀ ਸੁਪਰੀਮ ਕੋਰਟ ਦੀ ਫੁਲ ਬੈਂਚ ਨੇ ਇਸ ‘ਤੇ ਆਪਣਾ ਹੁਕਮ ਜਾਰੀ ਕੀਤਾ ਹੈ ਕਿ ਹਿੰਦੁਤਵ ਕੋਈ ਮਜ਼ਹਬ/ ਧਰਮ ਨਹੀਂ ਬਲਕਿ ਇਹ ‘ਜੀਵਨ ਜਾਂਚ’ ਹੈ।”

ਯੋਗੀ ਆਦਿਤਨਾਥ

ਯੋਗੀ ਆਦਿਤਨਾਥ

ਯੋਗੀ ਨੇ ਕਿਹਾ ਕਿ ਕਿਸੇ ਨੂੰ ਵੀ ਹਿੰਦੂ ਰਾਸ਼ਟਰ ਨੂੰ ਸਵੀਕਾਰ ਕਰਨ ‘ਚ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।

ਭਾਜਪਾ ਨੇ ਯੋਗੀ ਦੀ ਇਸ ਟਿੱਪਣੀ ਦੀ ਹਮਾਇਤ ਕੀਤੀ ਹੈ ਕਿ ਮੁੱਖ ਮੰਤਰੀ ਨੇ ਕੁਝ ਵੀ ਗਲਤ ਨਹੀਂ ਕਿਹਾ।

ਯੂ.ਪੀ. ਭਾਜਪਾ ਦੇ ਸਕੱਤਰ ਵਿਜੈ ਬਹਾਦੁਰ ਪਾਠਕ ਨੇ ਕਿਹਾ, “ਹੁਣ ਤਕ ਅਸੀਂ ਜਾਅਲੀ ਧਰਮ ਨਿਰਪੱਖਤਾ ਨੂੰ ਅਪਣਾਇਆ ਹੋਇਆ ਸੀ। ਮੁੱਖ ਮੰਤਰੀ ਦੇ ਬਿਆਨ ‘ਚ ਕੁਝ ਵੀ ਗਲਤ ਨਹੀਂ ਹੈ। ਉਹ ਵਿਕਾਸ ਅਤੇ ਸ਼ਾਂਤੀ ਦੇ ਰਾਹ ‘ਤੇ ਚੱਲਣਗੇ। ਹਿੰਦੂ ਧਰਮ ਹਮੇਸ਼ਾ ਸ਼ਾਂਤੀ ਲਈ ਖੜ੍ਹਾ ਰਿਹਾ ਹੈ।”

ਭਾਜਪਾ ਨੇ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ‘ਚ ਸਰਕਾਰ ਬਣਾਈ ਅਤੇ ਫਰਵਰੀ-ਮਾਰਚ ‘ਚ ਹੋਈਆਂ ਚੋਣਾਂ ‘ਚ ਆਪਣੇ ਸਹਿਯੋਗੀਆਂ ਨਾਲ ਮਿਲ ਕੇ 325 ਸੀਟਾਂ ਜਿੱਤੀਆਂ ਅਤੇ ਗੋਰਖਪੁਰ ਤੋਂ ਸੰਸਦ ਮੈਂਬਰ ਯੋਗੀ ਆਦਿਤਨਾਥ ਨੂੰ ਮੁੱਖ ਮੰਤਰੀ ਬਣਾਇਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

UP CM Yogi Adityanath Advocates Hindu Rashtra Ideology on Door Darshan; BJP Defends Him …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,