Tag Archive "yogi-adityanath"

ਯੂ.ਪੀ. ਵਿਧਾਨ ਸਭਾ ਚੋਣਾਂ 2022 ਲਈ ਭਾਜਪਾ ਦੀ ਪੇਸ਼ਬੰਦੀ: ਪਛੜੇ ਵਰਗ ਦੇ ਨੇਤਾਵਾਂ ਤੱਕ ਪਹੁੰਚ ਸ਼ੁਰੂ

ਸਮਾਜਿਕ ਤਾਣੇ-ਬਾਣੇ ਵਿਚਲੇ ਗੱਠਜੋੜਾਂ ਦੀ ਵਿਧੀ ਨੂੰ ਭਾਰਤੀ ਜਨਤਾ ਪਾਰਟੀ ਚੋਣਾਂ ਜਿੱਤਣ ਇੱਕ ਦੇ ਸੰਦ ਵਜੋਂ ਵਰਤਦੀ ਆ ਰਹੀ ਹੈ, ਖਾਸਕਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਵਿੱਚ। ਉੱਤਰ ਪ੍ਰਦੇਸ਼ ਦੀਆਂ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਵੋਟਾਂ ਨੂੰ ਜੋੜਨ ਅਤੇ ਇਕੱਠਾ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਪਛੜੀ ਸ਼੍ਰੇਣੀਆਂ ਦੇ ਨੇਤਾਵਾਂ ਤੱਕ ਪਹੁੰਚ ਬਣਾਉਣ ਦੀ ਨੀਤੀ ਘੜੀ ਹੈ।

ਖ਼ਬਰਸਾਰ : ਅਮਰੀਕਾ ਦੇ ਆਪਣੇ ਨਾਗਰਿਕਾਂ ਨੂੰ ਇਰਾਕ ਛੱਡਣ ਦੇ ਆਦੇਸ਼, ਯੋਗੀ ਸਰਕਾਰ ਪ੍ਰਸ਼ਾਸਨ ਦਾ (ਪੀ.ਐੱਫ.ਆਈ) ਦੇ ਖਾਤਿਆਂ ‘ਚ 100 ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਇਰਾਕ ਛੱਡਣ ਦੇ ਆਦੇਸ਼ ਜਾਰੀ ਕੀਤੇ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਦੁਨੀਆਂ ਖਾੜੀ ‘ਚ ਹੁਣ ਹੋਰ ਜੰਗ ਬਰਦਾਸ਼ਤ ਨਹੀਂ ਕਰ ਸਕਦੀ, ਯੋਗੀ ਸਰਕਾਰ ਪ੍ਰਸ਼ਾਸਨ ਨੇ ਕਿਹਾ ਕਿ ਸਾਰੇ ਭਾਰਤ ਵਿੱਚ ਇਸ ਗਰੁੱਪ ਦੇ ਤਿੰਨ ਦਰਜਨ ਤੋਂ ਵੱਧ ਖ਼ਾਤਿਆਂ ‘ਚ ਸੌ ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ ਹੈ

ਅੱਜ ਦੀਆਂ ਅਹਿਮ ਖਬਰਾਂ ਦੇ ਚੋਣਵੇਂ ਨੁਕਤੇ (20 ਦਸੰਬਰ 2019)

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਅਮਲ ਉੱਤੇ ਭਾਰਤੀ ਸੁਪਰੀਮ ਕੋਰਟ ਦੇ ਰੋਕ ਲਗਾਉਣ ਖਿਲਾਫ ਕਾਨੂੰਨ ਚਾਰਾਜੋਈ ਦੀ ਚਰਚਾ ਸ਼ੁਰੂ; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀਂ ਗਈ ਅੰਤ੍ਰਿੰਗ ਕਮੇਟੀ ਵਿੱਚ ਫੈਸਲਾ ਲਿਆ ਕਿ ਅਦਾਲਤ ਵਿਚ ਅਰਜੀ ਲਾਈ ਜਾਵੇਗੀ...

ਹਿੰਦੁਤਵੀ ਆਗੂਆਂ ਦੇ ਅਮਰੀਕਾ ਦਾਖਲੇ ‘ਤੇ ਰੋਕ ਲਾਈ ਜਾਵੇ: ਸਿੱਖ ਆਗੂ

ਸਟਾਕਟਨ (ਬਲਵਿੰਦਰਪਾਲ ਸਿੰਘ ਖਾਲਸਾ): ਅਮਰੀਕੀ ਸਿੱਖ ਜਥੇਬੰਦੀਆਂ ਨੇ ਅਮਰੀਕਾ ਵਿੱਚ ਵਸਦੇ ਸਿੱਖਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਅਮਰੀਕੀ ਫੈਡਰਲ ਵਿਧਾਨਪਾਲਿਕਾ ਕਾਂਗਰਸ ਦੇ ਨੁਮਾਂੀੲੰਦੇ ਜੈਰੀ ਮੈਕਨਰਨੀ ...

ਮੁਸਲਿਮ ਵਿਰੋਧੀ ਹਿੰਸਾ ਦੇ ਦੋਸ਼ੀਆਂ ਖਿਲਾਫ ਦਰਜ ਕੇਸ ਵਾਪਿਸ ਲੈਣ ਲੱਗੀ ਯੋਗੀ ਸਰਕਾਰ

ਚੰਡੀਗੜ੍ਹ: ਯੂ.ਪੀ ਵਿਚ ਹਿੰਦੂਤਵੀ ਯੋਗੀ ਅਦਿਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ 2013 ਵਿਚ ਸੂਬੇ ਦੇ ਮੁਜ਼ੱਫਰਨਗਰ ਅਤੇ ਸ਼ਾਮਲੀ ਵਿਚ ਹੋਏ ਮੁਸਲਿਮ ਵਿਰੋਧੀ ਹਿੰਸਾ ਵਿਚ ...

ਭਾਜਪਾ ਵਲੋਂ ਮਦਰੱਸਿਆਂ ਨੂੰ 15 ਅਗਸਤ ਦੀਆਂ ‘ਖੁਸ਼ੀਆਂ’ ਮਨਾਉਣ ਦਾ ਹੁਕਮ, ਵੀਡੀਓਗ੍ਰਾ਼ਫੀ ਕਰਨ ਦੀ ਹਦਾਇਤ

ਕੱਟੜ ਹਿੰਦੂਵਾਦ ਦੇ ਬਿੰਬ ਯੋਗੀ ਆਦਿਤਨਾਥ ਦੀ ਅਗਵਾਈ ਵਾਲੀ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਵਿਚਲੇ ਸਾਰੇ ਮਦਰੱਸਿਆਂ (ਇਸਲਾਮਿਕ ਸਕੂਲਾਂ) ਨੂੰ 15 ਅਗਸਤ ਦਾ ਦਿਹਾੜਾ ਮਨਾਉਣ ਦਾ ਫ਼ੁਰਮਾਨ ਸੁਣਾਉਂਦਿਆਂ, ਇਨ੍ਹਾਂ ਦੀ ਵੀਡੀਓਗ੍ਰਾਫ਼ੀ ਕਰਨ ਲਈ ਵੀ ਕਿਹਾ ਹੈ। ਸਰਕਾਰੀ ਸਰਕੁਲਰ ਮੁਤਾਬਕ 15 ਅਗਸਤ ਨੂੰ ਹੋਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਜਿੱਥੇ ਭਾਰਤੀ ਝੰਡਾ ਲਹਿਰਾਇਆ ਜਾਣਾ ਲਾਜ਼ਮੀ ਕਰਾਰ ਦਿੱਤਾ ਗਿਆ ਉਥੇ ਹੀ ਭਾਰਤ ਦਾ "ਰਾਸ਼ਟਰੀ ਗੀਤ" ਨੂੰ ਗਾਉਣਾ ਵੀ ਲਾਜ਼ਮੀ ਕਰਾਰ ਦਿੱਤਾ ਗਿਆ ਹੈ।

ਯੂ.ਪੀ. ਸਰਕਾਰ ਨੇ ਹਾਈਕੋਰਟ ਨੂੰ ਕਿਹਾ; 2007 ‘ਚ ਗੋਰਖਪੁਰ ਹਿੰਸਾ ਲਈ ਯੋਗੀ ‘ਤੇ ਨਹੀਂ ਚੱਲੇਗਾ ਮੁਕੱਦਮਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਨਾਥ 'ਤੇ 2007 'ਚ ਗੋਰਖਪੁਰ 'ਚ ਹੋਏ ਦੰਗੇ ਫਸਾਦ ਲਈ ਮੁਕੱਦਮਾ ਨਹੀਂ ਚੱਲੇਗਾ। ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਮੁੱਖ ਮੰਤਰੀ ਯੋਗੀ ਆਦਿਤਨਾਥ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯੋਗੀ 'ਤੇ 2007 'ਚ ਗੋਰਖਪੁਰ 'ਚ ਹੋਏ ਦੰਗਿਆਂ ਦੌਰਾਨ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਕੀਤੀ ਸਰਕਾਰੀ ਚੈਨਲ ਦੂਰਦਰਸ਼ਨ ‘ਤੇ ਹਿੰਦੂ ਰਾਸ਼ਟਰ ਦੀ ਵਕਾਲਤ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਕੱਟੜ ਹਿੰਦੂਵਾਦ ਦੇ ਬਿੰਬ ਯੋਗੀ ਆਦਿਤਨਾਥ ਨੇ ਵੀਰਵਾਰ ਨੂੰ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦੀ ਵਕਾਲਤ ਕਰਦੇ ਹੋਏ ਦਾਅਵਾ ਕੀਤਾ ਕਿ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ 'ਚ ਕੁਝ ਵੀ ਗਲਤ ਨਹੀਂ ਹੈ। ਉਸਨੇ ਇਸ ਵਿਵਾਦਤ ਵਿਚਾਰਧਾਰਾ ਦੀ ਵਕਾਲਤ ਭਾਰਤ ਸਕਰਾਰ ਦੇ ਟੀਵੀ ਚੈਨਲ ਦੂਰਦਰਸ਼ਨ 'ਤੇ ਇਕ ਇੰਟਰਵਿਊ ਦੌਰਾਨ ਕੀਤਾ। ਹਿੰਦੂਵਾਦੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਭਾਰਤੀ ਉਪਮਹਾਦੀਪ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਦੀ ਤਿਆਰੀ ਵਿਚ ਹੈ।

ਸੀਨੀਅਰ ਵਕੀਲ ਫਲੀ ਨਾਰੀਮਨ ਨੇ ਪੁੱਛਿਆ, “ਕੀ ਆਦਿਤਨਾਥ ਦੀ ਨਿਯੁਕਤੀ ਹਿੰਦੂ ਰਾਜ ਬਣਨ ਦੀ ਸ਼ੁਰੂਆਤ ਹੈ”?

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫਲੀ ਨਾਰੀਮਨ ਨੇ ਜ਼ੋਰ ਦੇ ਕੇ ਕਿਹਾ, "ਕੀ ਯੋਗੀ ਆਦਿਤਨਾਥ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁਣਿਆ ਜਾਣਾ ਭਾਰਤ 'ਚ ਹਿੰਦੂ ਰਾਜ ਦੀ ਸ਼ੁਰੂਆਤ ਹੈ?"

ਕੱਟੜ ਹਿੰਦੂਵਾਦੀ ਵਿਚਾਰਧਾਰਾ ਦਾ ਬਿੰਬ ਯੋਗੀ ਅਦਿਤਿਆਨਾਥ ਯੂ.ਪੀ. ਦਾ ਮੁੱਖ ਮੰਤਰੀ ਬਣਿਆ

ਕੱਟੜਵਾਦੀ ਹਿੰਦੂਤਵ ਵਿਚਾਰਧਾਰਾ ਦਾ ਬਿੰਬ ਮੰਨੇ ਜਾਂਦੇ ਵਿਵਾਦਿਤ ਆਗੂ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦਾ ਅਗਲਾ ਮੁੱਖ ਮੰਤਰੀ ਬਣੇਗਾ। ਜਦਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇਸ਼ਵ ਚੰਦ ਮੌਰਿਆ ਤੇ ਲਖਨਊ ਦੇ ਮੇਅਰ ਦਿਨੇਸ਼ ਸ਼ਰਮਾ ਦੋਵਾਂ ਨੂੰ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਗੋਰਖਪੁਰ ਤੋਂ ਪੰਜ ਵਾਰ ਸੰਸਦ ਮੈਂਬਰ ਰਹੇ 44 ਸਾਲਾ ਯੋਗੀ ਆਦਿਤਿਆਨਾਥ ਦੀ ਨਿਯੁਕਤੀ ਨੇ ਸਿਆਸੀ ਹਲਕਿਆਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ। 403 ਮੈਂਬਰੀ ਯੂਪੀ ਵਿਧਾਨ ਸਭਾ ਵਿੱਚ ਭਾਜਪਾ ਦੇ 312 ਵਿਧਾਇਕ ਹਨ।