August 29, 2022 | By ਖੇਤੀਬਾੜੀ ਤੇ ਵਾਤਾਵਰਨ ਜਾਗਰੂਕਤਾ ਕੇਂਦਰ
ਕਦੇ ਕਦੇ ਇਹ ਸ਼ਹਿਰ ਸਰਾਪਿਆ ਸ਼ਹਿਰ ਹੀ ਲੱਗਦੈ। ਰੱਬ ਜਾਂ ਕੁਦਰਤ ਵੱਲੋਂ ਨਹੀਂ ਬਲਕਿ ਸਾਡੇ ਆਮ ਲੋਕਾਂ ਅਤੇ ਰਾਜਨੀਤਿਕ ਆਗੂਆਂ ਵੱਲੋਂ। ਜਿੱਥੇ ਲੁਧਿਆਣਾ ਗੰਦੀ ਹਵਾ ਅਤੇ ਕਾਰਖਾਨਿਆਂ ਦੁਆਰਾ ਪਲੀਤ ਕੀਤੇ ਜਾ ਰਹੇ ਪਾਣੀ ਕਾਰਨ ਸੰਤਾਪ ਭੋਗ ਰਿਹਾ ਹੈ, ਓਥੇ ਹੀ ਇਸ ਜਿਲ੍ਹੇ ‘ਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਵੀ ਕੋਈ ਬਹੁਤੀ ਚੰਗੀ ਨਹੀਂ।
ਜ਼ਮੀਨੀ ਪਾਣੀ ਕੱਢਣ ਦੇ ਮਾਮਲੇ ‘ਚ ਲੁਧਿਆਣੇ ਜਿਲ੍ਹੇ ਦੇ ਸਾਰੇ 13 ਬਲਾਕ ਅਤਿ ਸ਼ੋਸ਼ਿਤ (over exploited) ਹਨ। ਅਤਿ ਸ਼ੋਸ਼ਿਤ ਬਲਾਕ ਓਹ ਬਲਾਕ ਹੁੰਦਾ ਹੈ, ਜਿੱਥੇ ਧਰਤੀ ਹੇਠਾਂ ਜਾ ਰਹੇ (ਭਾਵ ਰੀਚਾਰਜ਼ ਹੋ ਰਹੇ) ਪਾਣੀ ਨਾਲੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੋਵੇ।
#ਲੁਧਿਆਣੇ ਚ ਧਰਤੀ ਹੇਠ ਕੁੱਲ ਪਾਣੀ ਅਤੇ ਕੱਢਣ ਦੀ ਦਰ:
ਲੁਧਿਆਣੇ ਚ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ ਦੁੱਗਣੇ ਤੋਂ ਵੀ ਵੱਧ, 211% ਹੈ। ਪਹਿਲੇ ਪੱਤਣ ਦਾ ਪਾਣੀ (105.3 ਲੱਖ ਏਕੜ ਫੁੱਟ) ਬਹੁਤ ਸਾਰੀਆਂ ਥਾਵਾਂ ਤੇ ਪਲੀਤ ਕਰ ਚੁੱਕੇ ਲੁਧਿਆਣੇ ਕੋਲ ਦੂਜੇ ਅਤੇ ਤੀਜੇ ਪੱਤਣ ਦਾ ਪਾਣੀ ਕੁੱਲ ਮਿਲਾ ਕੇ ਵੀ ਪਹਿਲੇ ਪੱਤਣ ਦੇ ਪਾਣੀ ਤੋਂ ਘੱਟ ਹੈ। ਦੂਜੇ ਪੱਤਣ ਚ ਪਾਣੀ 59.1 ਅਤੇ ਤੀਜੇ ਚ 31.15 ਲੱਖ ਏਕੜ ਫੁੱਟ ਹੈ। ਇਹ ਵੀ ਨਿਰਾਸ਼ਾਯੋਗ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਜਿਲ੍ਹਾ ਵਾਤਾਵਰਨ ਯੋਜਨਾ 2021 ਚ ਧਰਤੀ ਹੇਠਲੇ ਪਾਣੀ ਪ੍ਰਤੀ ਕੋਈ ਯੋਜਨਾਬੰਦੀ ਨਹੀਂ ।
ਬੁੱਢੇ ਦਰਿਆ ਦੇ ਦੁਆਲੇ ਪੈਂਦੇ ਇਲਾਕਿਆਂ ਚ 100 ਫੁੱਟ ਹੇਠਾਂ ਤੱਕ ਦੇ ਪਾਣੀ ਚ ਖ਼ਤਰਨਾਕ ਧਾਤਾਂ ਮਿਲਣ ਬਾਰੇ ਖੋਜ ਪਰਚਿਆਂ ਰਾਹੀਂ ਖੋਜਾਰਥੀਆਂ ਵੱਲੋਂ ਵਾਰ ਵਾਰ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ। ਇਸ ਜਿਲ੍ਹੇ ਦਾ ਝੋਨੇ ਹੇਠ ਰਕਬਾ 87% ਹੈ।
ਵੱਖ – ਵੱਖ ਬਲਾਕਾਂ ਬਾਰੇ ਜਾਣਕਾਰੀ:
● 2017 ਦੇ ਮੁਕਾਬਲੇ 2020 ਚ ਧਰਤੀ ਹੇਠੋਂ ਪਾਣੀ ਕੱਢੇ ਜਾਣ ਦੀ ਪ੍ਰਤੀਸ਼ਤਤਾ ਕੱਲੇ ਸਮਰਾਲੇ ਦੀ ਘਟੀ ਹੈ, ਪਰ ਨਿਕਲ ਰਿਹਾ ਪਾਣੀ ਹੁਣ ਵੀ ਰੀਚਾਰਜ਼ ਹੋ ਰਹੇ ਪਾਣੀ ਨਾਲੋਂ ਬਹੁਤ ਘੱਟ ਹੈ। 2017 ਚ ਸਮਰਾਲੇ ਦੀ ਇਹ ਪ੍ਰਤੀਸ਼ਤਤਾ 225 ਸੀ ਜੋ 2020 ਚ 214 ਦਰਜ਼ ਕੀਤੀ ਗਈ ਹੈ।
ਇਸੇ ਤਰ੍ਹਾਂ 2017 ਤੋਂ 2020
ਲੁਧਿਆਣੇ ਚ ਜੰਗਲਾ ਹੇਠ ਰਕਬਾ 1.47 ਫ਼ੀਸਦ ਹੈ ਜੋ ਕਿ ਪੰਜਾਬ ਦੇ ਲੋਕਾਂ ਦੇ ਸੰਘਰਸ਼ ਕਰਕੇ ਹੀ ਬਚਿਆ ਹੈ।ਮੱਤੇਵਾੜਾ ਕਾਰਖਾਨਾ ਪਾਰਕ ਨਾਲ ਇਹ ਰਕਬਾ ਹੋਰ ਘਟਣ ਦਾ ਖ਼ਦਸ਼ਾ ਸੀ।
Related Topics: Agriculture And Environment Awareness Center, Ludhiana, Puanjab Water Issue, Punjab Water Crisis