Tag Archive "bhai-narain-singh-chauda"

ਖਾਲਸਾ ਪੰਥ ਅਤੇ ਸਿੱਖ ਸਮਾਜ ਵਿਚ ਰੁਕੇ ਹੋਏ ਆਪਸੀ ਸੰਵਾਦ ਨੂੰ ਮੁੜ ਸੁਰਜੀਤ ਕਰਨ ਲਈ ਪੰਥਕ ਸਖਸ਼ੀਅਤਾਂ ਵੱਲੋਂ ਵਿਚਾਰ ਗੋਸ਼ਟੀ ਕਰਵਾਈ ਗਈ

ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਦੇ ਸੱਦੇ ਉੱਤੇ ਸਿੱਖ ਵਿਦਵਾਨਾਂ ਅਤੇ ਵਿਚਾਰਵਾਨਾਂ ਦਾ ਇੱਕ ਇਜਲਾਸ ਅੱਜ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਹਾਲ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕੀਤਾ ਗਿਆ। ਇਸ ਇਜਲਾਸ ਵਿੱਚ ਸ਼ਾਮਿਲ ਹੋਏ ਵਿਚਾਰਵਾਨਾਂ ਨੇ “ਸਿੱਖ ਰਾਜਨੀਤੀ ਦੀ ਵਰਤਮਾਨ ਦਸ਼ਾ ਅਤੇ ਭਵਿੱਖ ਦਾ ਅਮਲ” ਵਿਸ਼ੇ ਉਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ।

ਬੇਅਦਬੀ ਮਾਮਲਿਆਂ ਚ ਨਿਆਂ ਕਰਨ ਤੋਂ ਮੁਨਕਰ ਹੋਣ ਅਤੇ ਲਗਾਤਾਰ ਭੜਕਾਹਟ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਲਈ ‘ਇੰਡੀਅਨ ਸਟੇਟ’ ਖੁਦ ਜਿੰਮੇਵਾਰ: ਪੰਥਕ ਸਖਸ਼ੀਅਤਾਂ

ਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਨਰੈਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਮਨਜੀਤ ਸਿੰਘ ਫਗਵਾੜਾ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗੁਆ ਹੈ ਕਿ “ਪੰਜਾਬ ਵਿੱਚ ਜਦੋਂ ਵੀ ਕੋਈ ਅਣਸੁਖਾਵਾਂ ਘਟਨਾਕ੍ਰਮ ਵਾਪਰਦਾ ਹੈ ਤਾਂ ਸਰਕਾਰ, ਪੁਲਿਸ ਪ੍ਰਸ਼ਾਸਨ ਤੇ ਮੀਡੀਆ ਵੱਲੋਂ ਮਿੱਥ ਕੇ ਉਸ ਬਾਰੇ ਇਕ ਖਾਸ ਕਿਸਮ ਦਾ ਬਿਰਤਾਂਤ ਖੜ ਜਾਂਦਾ ਹੈ ਜਿਸ ਵਿਚੋਂ ਸਿੱਖਾਂ, ਅਤੇ ਖਾਸ ਕਰਕੇ ਸਿੱਖ ਨੌਜਵਾਨਾਂ ਵਿਰੁੱਧ ਮਾਹੌਲ ਬਣਾਇਆ ਜਾਂਦਾ ਹੈ।

ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਕਿਵੇਂ ਬਹਾਲ ਹੋਵੇ?

ਸਾਕਾ ੧੯੭੮ ਦੇ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ (ਬੀ ਬਲਾਕ, ਰੇਲਵੇ ਕਲੋਨੀ) ਸ੍ਰੀ ਅੰਮ੍ਰਿਤਸਰ ਵਿਖੇ ਕਰਵਾਈ ਗਈ ਵਿਚਾਰ ਗੋਸ਼ਟੀ ਖਾਲਸਾ ਪੰਥ ਅਤੇ ਗੁਰ ਸੰਗਤ ਵਿਚ ਅੰਦਰੂਨੀ ਸੰਵਾਦ ਦਾ ਮਹੌਲ ਸਿਰਜਣ ਦੇ ਉਪਰਾਲਿਆਂ ਦੀ ਸ਼ੁਰੂਆਤ ਹੈ ਤਾਂ ਕਿ ਅਸੀਂ ਗੁਰੂ ਖਾਲਸਾ ਪੰਥ ਦੀਆਂ ਰਿਵਾਇਤਾਂ ਅਨੁਸਾਰ ਆਪਣਾ ਅਮਲ ਸਾਧ ਸਕੀਏ। ਇਸ ਵਿਚ ਖਾਲਸਾ ਪੰਥ ਦੇ ਦਲ ਪੰਥਾਂ, ਟਕਸਾਲਾਂ, ਜਥਿਆਂ, ਕਾਰਸੇਵਾ ਅਤੇ ਹੋਰ ਸੰਪਰਦਾਵਾਂ, ਤੇ ਸੰਸਥਾਵਾਂ ਅਤੇ ਪਾਰਟੀਆਂ ਨੂੰ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਸੀ।

« Previous Page