ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਨੂੰ ਰੱਦ ਕਰਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਇਹ ਡਰਾਮਾ ਬਾਦਲਕਿਆਂ ਵਲੋਂ ਰਚਿਆ ਗਿਆ ਅਤੇ ਇਸਨੂੰ ਪੰਜ ਜਥੇਦਾਰਾਂ ਨੇ ਤਖਤਾਂ ਦੇ ਨਿਯਮ ਅਤੇ ਮਰਯਾਦਾ ਨੂੰ ਛਿੱਕੇ ਟੰਗਕੇ ਅਤੇ ਕੌਮ ਦੀ ਸਮੂਹਿਕ ਭਾਵਨਾਵਾਂ ਦੇ ਉਲਟ ਜਾਕੇ ਪ੍ਰਵਾਨ ਚੜਾਇਆ, ਜਿਸ ਲਈ ਉਹ ਪੰਥ ਦੇ ਦੋਸ਼ੀ ਹਨ।

ਜ਼ਾ ਪੁਰੀ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੱਖ ਹੜਤਾਲ 'ਤੇ ਚੱਲ ਰਹੇ ਬਾਪੂ ਸੂਰਤ ਸਿੰਘ ਦੇ ਘਰ ਅਤੇ ਪਿੰਡ ਨੂੰ ਅਰਧ ਸੁਰੱਖਿਆ ਦਸਤਿਆਂ ਅਤੇ ਪੰਜਾਬ ਪੁਲਿਸ ਵੱਲੋਂ ਪੂਰੀ ਤਰਾਂ ਘੇਰੇ ਵਿੱਚ ਲੈ ਲਿਆ ਅਤੇ ਪਿੰਡ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 'ਤੇ ਸਖਤ ਪਹਿਰਾ ਲਾ ਦਿੱਤਾ ਹੈ ਅਤੇ ਕਿਸੇ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ।
ਭਾਰਤ ਦੀਆਂ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਤੋਂ ਵੀ ਵੱਧ ਸਮਾਂ ਜੇਲਾਂ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਪ੍ਰਤੀ ਭਾਰਤ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਜਾ ਰਹੇ ਪੱਖਪਾਤ ਅਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ 'ਤੇ ਬੈਠੇ ਬਾਪੁ ਸੂਰਤ ਸਿੰਘ ਨਾਲ ਕੀਤੇ ਜਾ ਰਹੇ ਸਰਕਾਰੀ ਜਬਰ ਵਿਰੁੱਧ ਸਿੱਖ ਜੱਥਬੰਦੀਆਂ ਨੇ ਰੋਸ ਮਾਰਚ ਕੱਢਿਆ।
ਪਿੱਛਲੇ ਦੋ ਸਾਲ਼ਾਂ ਤੋਂ ਗੈਰ ਕਾਨੂੰਨੀ ਗਤੀਵਿਧੀਆਂ ਰੋਕੋ ਕਾਨੂੰਨ ਅਧੀਨ ਜੇਲ ਵਿੱਚ ਨਜ਼ਰਬੰਦ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ , ਮੈਂਬਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਆਗੂ ਭਾਈ ਕੁਲਵੀਰ ਸਿੰਘ ਬੜਾਪਿੰਡ ਅੱਜ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿਚੋਂ ਰਿਹਾਅ ਹੋ ਗਏ ਹਨ।