Tag Archive "article-by-hari-ram-gupta"

ਦਿੱਲੀ ਉੱਪਰ ਸਿੰਘਾਂ ਦੇ ਪੰਦਰਾਂ ਹੱਲੇ

(1765 ਤੋਂ 1787 ਤੱਕ ਦਲ ਖ਼ਾਲਸਾ ਨੇ ਦਿੱਲੀ ਉੱਪਰ ਪੰਦਰਾਂ ਹਮਲੇ ਕੀਤੇ। ਮੁਗਲਾਂ ਦੀ ਇਸ ਸ਼ਾਨਾਮੱਤੀ ਰਾਜਧਾਨੀ ਦੀ ਕਿਸਮਤ ਵਿੱਚ ਕੁਦਰਤ ਨੇ ਜਿਵੇਂ ਮਿਥ ਕੇ ਲਿਖ ਦਿੱਤਾ ਹੋਵੇ ਕਿ ਵਿਆਪਕ ਤਬਾਹੀ ਅੱਧੀ ਸਦੀ ਲਈ (1737-1788) ਕਰਨੀ ਹੀ ਕਰਨੀ ਹੈ। ਇਸ ਭਿਆਨਕ ਕਤਲੋਗਾਰਤ ਦੀ ਸ਼ੁਰੂਆਤ 1737 ਵਿੱਚ ਬਾਜੀਰਾਓ ਦੇ ਹਮਲੇ ਨਾਲ ਹੋਈ ਤੇ ਸਿੰਘਾਸਨ ਉੱਪਰ ਇੱਕ ਤੋਂ ਬਾਅਦ ਇੱਕ ਕੁੱਲ ਨੌ ਹੁਕਮਰਾਨ ਆਪਣੇ ਆਪਣੇ ਦਾਅਵੇ ਜਤਾ ਕੇ ਤੁਰਦੇ ਹੋਏ।