ਚੋਣਵੀਆਂ ਲਿਖਤਾਂ » ਲੇਖ

ਗੁਰੂ ਗ੍ਰੰਥ ਸਾਹਿਬ ’ਤੇ ਹਮਲੇ ਕਈ ਸਾਲਾਂ ਤੋਂ ਜਾਰੀ ਸਨ

March 30, 2010 | By

* ਕਰਮਜੀਤ ਸਿੰਘ

Rozana Spokesmanਸ਼ੁਕਰ ਹੈ ਕਿ ਸਮੁੱਚੇ ਪੰਥ ਦੀ ਵਿਚਾਰਧਾਰਕ ਨੀਂਦਰ ਵਿਚ ਪਵਿੱਤਰ ਵਿਘਨ ਪਿਆ ਹੈ। ਪਰ ਫਿਰ ਵੀ ਇਹ ਦੱਸਣਾ ਅਜੇ ਮੁਸ਼ਕਲ ਹੈ ਕਿ ਇਸ ਪਵਿੱਤਰ ਵਿਘਨ ਦੀ ਉਮਰ ਕਿੰਨੀ ਕੁ ¦ਮੀ ਹੋ ਸਕਦੀ ਹੈ। ਇਥੇ ਇਹ ਦੱਸਣਾ ਜ਼ਰੂਰੀ ਬਣ ਗਿਆ ਹੈ ਕਿ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਵੱਲੋਂ ਗੁਰੂ ਗੰ੍ਰਥ ਸਾਹਿਬ ਦੀ ਪ੍ਰਮਾਣਿਕਤਾ ’ਤੇ ਕੀਤਾ ਤਾਜ਼ਾ ਹਮਲਾ ਅਸਲ ਵਿਚ ਪਹਿਲਾ ਹਮਲਾ ਨਹੀਂ। ਦਿਬ-ਦ੍ਰਿਸ਼ਟੀ ਵਾਲੇ ਜਿਹੜੇ ਵਿਦਵਾਨ ਕੁਫ਼ਰ ਬੁਣਨ ਵਾਲਿਆਂ ਦੀ ਗੁਫ਼ਤਾਰ ਅਤੇ ਰਫ਼ਤਾਰ ਨੂੰ ਸਿਧਾਂਤਾਂ ਦੇ ਨਜ਼ਰੀਏ ਤੋਂ ਦੇਖਦੇ ਤੇ ਪਰਖ਼ਦੇ ਹਨ, ਕੇਵਲ ਉਨ੍ਹਾਂ ਨੂੰ ਪਤਾ ਹੈ ਕਿ ਇਸ ਅਖ਼ਬਾਰ ਵਿਚ ਵੱਖ ਵੱਖ ਰੂਪਾਂ ਵਿਚ ਗੁਰੂ ਗ੍ਰੰਥ ਸਾਹਿਬ, ਗੁਰ ਇਤਿਹਾਸ, ਗੁਰਬਾਣੀ ਅਤੇ ਖਾਲਸਾ ਪੰਥ ਦੇ ਇਤਿਹਾਸ ’ਤੇ ਹਮਲਿਆਂ ਦਾ ਇਕ ¦ਮਾ ਸਿਲਸਿਲਾ ਕਈ ਸਾਲਾਂ ਤੋਂ ਜਾਰੀ ਹੈ ਜਦਕਿ 16 ਮਾਰਚ ਦਾ ਤਾਜ਼ਾ ਹਮਲਾ ਤਾਂ ਇਸ ਸਿਲਸਿਲੇ ਦੀ ਆਖ਼ਰੀ ਕੜੀ ਸੀ। ਵੈਸੇ ਇਸ ਦਾ ਇਕ ਇਸ਼ਾਰਾ ਤਾਂ ਅਜੀਤ ਅਖ਼ਬਾਰ ਨੇ ਆਪਣੀ ਵਿਸ਼ੇਸ਼ ਸੰਪਾਦਕੀ ਵਿਚ ਵੀ ਦੇ ਦਿੱਤਾ ਹੈ।

ਠੀਕ ਜਾਂ ਗਲਤ, ਹਰ ਇਕ ਸਾਊ ਸਿੱਖ ਇਕੱਲੇ ਇਕੱਲੇ ਤੌਰ ’ਤੇ ਡਰਦਾ ਸੀ ਕਿ ਚਿੱਕੜ ਨੂੰ ਛੇੜ ਕੇ ਆਪਣੀ ਬੇਦਾਗ ਚਾਦਰ ’ਤੇ ਗੰਦੇ ਛਿੱਟੇ ਨਾ ਹੀ ਪੁਆਏ ਜਾਣ। ਪਰ ਇਹ ਅਵੇਸਲਾਪਣ ਅਤੇ ਲਾਪ੍ਰਵਾਹੀ ਸੀ। ਭਾਰੂ ਹੋ ਰਹੇ ਕਾਰੋਬਾਰੀ ਰੁਝਾਨਾਂ ਕਰਕੇ ‘ਚੱਲ ਹੋਊ’ ਜਾਂ ‘ਆਪ ਭੁਗਤੂ’ ਜਾਂ ‘ਸਾਨੂੰ ਕੀ ਲੱਗੇ’ ਵਰਗੀਆਂ ਮਨੋਬਿਰਤੀਆਂ ਨੇ ਸਮੁੱਚੇ ਪੰਥ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ।

ਧੜਿਆਂ ਵਿਚ ਪਲ ਰਹੀ ਪੰਥ-ਸੁਰਤ ਏਨੀ ਬਲਵਾਨ ਅਤੇ ਸਦ-ਜਾਗਤ ਨਹੀਂ ਹੈ ਕਿ ਅੱਜ ਉਹ ਧੜਿਆਂ ਤੋਂ ਉਪਰ ਉਠ ਕੇ ਬੁਨਿਆਦੀ ਸਿਧਾਂਤਾਂ ’ਤੇ ਹੋ ਰਹੇ ਹਮਲਿਆਂ ਅਤੇ ਉਨ੍ਹਾਂ ਹਮਲਿਆਂ ਦੇ ਪ੍ਰਤੱਖ, ਸੂਖ਼ਮ ਅਤੇ ਅਣਦਿਸਦੇ ਸੋਮਿਆਂ ਦੀ ਪਹਿਚਾਣ ਕਰ ਸਕੇ। ਜੇ ਪੰਥ ਸੁਰਤ ਬਲਵਾਨ ਹੁੰਦੀ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਜੋਗਿੰਦਰੀ-ਫਰੇਬ ਦੀ ਨਾਪਾਕ ਸਿਰੀ ਉਦੋਂ ਹੀ ਕਿਉਂ ਨਾ ਨੱਪ ਦਿੱਤੀ ਜਾਂਦੀ ਜਦੋਂ ਉਸ ਨੇ ਭੱਟਾਂ ਦੇ ਸਵੱਯਾਂ ’ਤੇ ਕਿੰਤੂ ਪ੍ਰੰਤੂ ਕਰਵਾਉਂਦਾ ਇਕ ਲੇਖ ਆਪਣੇ ਸਪੋਕਸਮੈਨ ਮੈਗਜ਼ੀਨ ਵਿਚ ਛਾਪਿਆ ਸੀ। ਆਓ ਉਸ ਦੇ ਸਿੱਧਮ ਸਿੱਧੇ ਹਮਲਿਆਂ ਨੂੰ ਬਗੈਰ ਕਿਸੇ ਟਿੱਪਣੀ ਤੋਂ ਪੇਸ਼ ਕਰੀਏ ਜਿਵੇਂ ਕਿ ਉਸ ਨੇ ਆਪਣੇ ਅਖ਼ਬਾਰ ਵਿਚ ਆਪ ਜਾਂ ਹੋਰਨਾਂ ਰਾਹੀਂ ਕਰਵਾਏ। ਇਨ੍ਹਾਂ ਵਿਚੋਂ ਬਹੁਤੇ ਹਮਲੇ ਉਸ ਨੇ ਹਰਭਜਨ ਸਿੰਘ ‘ਜਨਚੇਤਨਾ’ ਨਾਂ ਦੇ ਇਕ ਅਜਿਹੇ ਵਿਅਕਤੀ ਵੱਲੋਂ ਕਰਵਾਏ ਜੋ ਰੋਜ਼ਾਨਾ ਅਖ਼ਬਾਰ ਵਿਚ ਸਿੱਖ ਇਤਿਹਾਸ ਲਿਖਿਆ ਕਰਦਾ ਸੀ। ਗੁੱਸੇ ਤੇ ਰੋਹ ਨਾਲ ਭਰੀ ਦਿਲਚਸਪ ਹਕੀਕਤ ਇਹ ਹੈ ਕਿ ਇਸ ਵਿਅਕਤੀ ਵੱਲੋਂ ਗੁਰਇਤਿਹਾਸ, ਗੁਰਬਾਣੀ, ਗੁਰੂ ਗੰ੍ਰਥ ਸਾਹਿਬ, ਖਾਲਸਾ ਪੰਥ ਦੇ ਇਤਿਹਾਸ ਅਤੇ ਸਿੱਖਾਂ ਦੀਆਂ ਪਾਵਨ ਹਸਤੀਆਂ ਬਾਰੇ ਕੀਤੇ ਹਮਲੇ ਜੋਗਿੰਦਰ ਸਿੰਘ ਦੀ ਹਦਾਇਤ ’ਤੇ ਕੀਤੇ। ਇਹ ਦੋਸ਼ ਭਰੀ ਟਿੱਪਣੀ ਅਸੀਂ ਆਪਣੇ ਵੱਲੋਂ ਨਹੀਂ ਕਰ ਰਹੇ ਬਲਕਿ ਸ. ਹਰਭਜਨ ਸਿੰਘ ਜਨਚੇਤਨਾ ਨੇ ਇਕ ਜਨਵਰੀ 2007 ਨੂੰ ਅਖ਼ਬਾਰ ਵਿਚ ਖੁਦ ਇਸ ਹਦਾਇਤ ਦਾ ਜ਼ਿਕਰ ਕੀਤਾ ਹੈ। ਵੈਸੇ ਅਸੀਂ ਜੋਗਿੰਦਰ ਸਿੰਘ ਦਾ ਹਦਾਇਤਨਾਮਾ ਅਗਲੇ ਦਿਨਾਂ ਵਿਚ ਇਨ-ਬਿਨ ਛਾਪਾਂਗੇ ਜਿਸ ਨੂੰ ਪੜ੍ਹ ਕੇ ਪਾਠਕ ਹੈਰਾਨ ਤੇ ਪ੍ਰੇਸ਼ਾਨ ਹੋਣਗੇ ਕਿ ਇਸ ਅਖ਼ਬਾਰ ਵਿਚ ਏਨਾ ਵੱਡਾ ਕੁਫ਼ਰ ਹਰ ਰੋਜ਼ ਛਪਦਾ ਰਿਹਾ ਤੇ ਪੰਥਕ ਲੀਡਰਸ਼ਿਪ ਚੁੱਪ ਚਾਪ ਇਸ ਕੁਫ਼ਰ ਨੂੰ ਅਣਗੌਲਿਆ ਕਰਦੀ ਰਹੀ। ਵੈਸੇ ਹਰਭਜਨ ਸਿੰਘ ਨੂੰ ਜੋਗਿੰਦਰ ਸਿੰਘ ਵੱਲੋਂ ਇਤਿਹਾਸ ਲਿਖਣ ਬਾਰੇ ਹਦਾਇਤਾਂ ਸਬੰਧੀ ਜੇ ਕਦੇ ਜੋਗਿੰਦਰ ਸਿੰਘ ਹੁਰਾਂ ਇਸ ਟਿੱਪਣੀ ਦਾ ਖੰਡਨ ਕੀਤਾ ਹੋਵੇ ਤਾਂ ਉਹ ਸਾਨੂੰ ਦਰੁੱਸਤ ਕਰ ਸਕਦੇ ਹਨ।

ਇਕ ਹੋਰ ਨੁਕਤਾ ਵੀ ਅਸੀਂ ਸੰਗਤਾਂ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ, ਜਿਸ ਵਿਚ ‘ਅਹੰਕਾਰ’ ਵਰਗਾ ਦੈਂਤ ਵੀ ਸ਼ਰਮਿੰਦਾ ਹੋ ਜਾਵੇਗਾ ਕਿ ਇਸ ਦੁਨੀਆਂ ਵਿਚ ਮੇਰੇ ਤੋਂ ਵੀ ਵੱਡਾ ਅਹੰਕਾਰੀ ਜੰਮ ਪਿਆ ਹੈ। ਇਹ ਟਿੱਪਣੀ ਸ. ਜੋਗਿੰਦਰ ਸਿੰਘ ਨੇ 26 ਅਪ੍ਰੈਲ 2009 ਨੂੰ ਆਪਣੀ ਨਿੱਜੀ ਡਾਇਰੀ ਦੇ ਪੰਨਿਆਂ ਵਿਚ ਛਾਪੀ ਜੋ ਇਸ ਤਰ੍ਹਾਂ ਹੈ :

‘ਸਪੋਕਸਮੈਨ ਵਿਚ ਪਿਛਲੇ 15 ਸਾਲਾਂ ਵਿਚ ਕੋਈ ਇਕ ਵੀ ਗੱਲ ਐਸੀ ਨਹੀਂ ਛਪੀ ਜਿਸ ਦਾ ਉਤਰ ਦੇਣੋਂ ਅਸੀਂ ਘਬਰਾਹਟ ਮਹਿਸੂਸ ਕਰੀਏ। ਹਰ ਗੱਲ ਪੁਣ ਛਾਣ ਕੇ ਸੋਚ ਵਿਚਾਰ ਮਗਰੋਂ ਲਿਖੀ ਜਾਂ ਛਾਪੀ ਸੀ ਤੇ ਹਰ ਇਤਰਾਜ਼ ਨੂੰ ਅਸੀਂ ਜਿਸ ਤਰ੍ਹਾਂ ਗਲਤ ਸਾਬਤ ਕਰ ਸਕਦੇ ਹਾਂ ਕਿ ਕਿਸੇ ਫਜ਼ੂਲ ਦੇ ਇਤਰਾਜ਼ ਕਰਨ ਵਾਲਿਆਂ ਲਈ ਮੁੜ ਕੇ ਮੂੰਹ ਖੋਲ੍ਹਣਾ ਵੀ ਮੁਸ਼ਕਲ ਹੋ ਜਾਵੇਗਾ…।’

ਕੀ ਇਹ ਟਿੱਪਣੀ ਪੜ੍ਹ ਕੇ ਇਹ ਮਹਿਸੂਸ ਨਹੀਂ ਹੁੰਦਾ ਕਿ ਜੋਗਿੰਦਰ ਸਿੰਘ ਦੇ ਭਰਮ ਦੀ ਗਰਦਨ ਕਿਵੇਂ ਚੰਨ ਤੱਕ ਆਕੜੀ ਪਈ ਹੈ। ਵੈਸੇ ਵਿਗਿਆਨਕ ਮਾਨਸਿਕਤਾ ਵਾਲੇ ਲੋਕ ਵੀ ਜਿਹੜੇ ਨਿਰੀਖ਼ਣ (ਆਬਜ਼ਰਵੇਸ਼ਨ) ਅਤੇ ਤਜਰਬੇ (ਐਕਸਪੈਰੀਮੈਂਟ) ਦੇ ਕਰੜੇ ਅਮਲ ਵਿਚੋਂ ¦ਘ ਕੇ ਹੀ ਭੌਤਿਕ ਸੰਸਾਰ ਦੇ ਨਿਯਮ ਬਣਾਉਂਦੇ ਹਨ ਅਤੇ ਇਹੋ ਜਿਹੇ ਕਾਨੂੰਨ ਬਣਾ ਕੇ ਵੀ ਉਨ੍ਹਾਂ ਕਾਨੂੰਨਾਂ ਨੂੰ ‘ਅੰਤਿਮ’ ਕਹਿਣ ਦੀ ਹਿੰਮਤ ਨਹੀਂ ਕਰਦੇ ਉਹ ਵਿਗਿਆਨੀ ਵੀ ਸ. ਜੋਗਿੰਦਰ ਸਿੰਘ ਦੇ ਉਕਤ ਦਾਅਵੇ ਨੂੰ ਦੇਖ ਕੇ ਸ਼ਰਮਸਾਰ ਹੋ ਜਾਣਗੇ। ਸੁਹਿਰਦ ਵਿਦਵਾਨਾਂ ਦੀ ਮਹਿਫ਼ਲ ਤਾਂ ਇਹੋ ਜਿਹੇ ਦਾਅਵਿਆਂ ਬਾਰੇ ਕੋਈ ਟਿੱਪਣੀ ਕਰਨ ਨੂੰ ਵੀ ਆਪਣਾ ਨਿਰਾਦਰ ਸਮਝੇਗੀ ਜਿਹੜੇ ਵਿਦਵਾਨ ਅਤੇ ਸੰਤ ਮਹਾਂਪੁਰਸ਼ ਗੁਰਬਾਣੀ ਵਿਚ ਰੰਗੇ ਹੁੰਦੇ ਹਨ ਉਹ ਵੀ ਇਹ ਜਾਣਦੇ ਹਨ ਕਿ ਸਿੱਖੀ ਸਿਧਾਂਤਾਂ ਮੁਤਾਬਕ ਕੇਵਲ ‘ਗੁਰੂ ਅਤੇ ਅਕਾਲ ਪੁਰਖ਼’ ਹੀ ਅਭੁੱਲ ਹੋ ਸਕਦੇ ਹਨ, ਬਾਕੀ ਸਾਰੇ ਭੁੱਲਣਹਾਰ ਹੁੰਦੇ ਹਨ। ਗੁਰੂ ਸਾਹਿਬ ਤਾਂ ਆਪਣੀ ਓੜਕਾਂ ਦੀ ਨਿਮਰਤਾ ਅਤੇ ਹਲੀਮੀ ਵਿਚ ਆਪਣੇ ਆਪ ਨੂੰ ‘ਅਵਗੁਣ ਭਰੇ’ ‘ਏਕ ਗੁਣ ਨਾਹੀਂ’ ਜਾਂ ‘ਹਮ ਪਾਪੀ’ ਕਹਿੰਦੇ ਹਨ। ਪਰ ਜੋਗਿੰਦਰ ਸਿੰਘ ਤਾਂ ਉਪਰੋਕਤ ਟਿੱਪਣੀ ਵਿਚ ਗੁਰੂ ਤੋਂ ਵੀ ਅਗਲੀ ਪਦਵੀ ਹਾਸਲ ਕਰਨ ਦਾ ਦਾਅਵਾ ਕਰ ਰਿਹਾ ਹੈ। ਮਨੋਵਿਗਿਆਨੀ ਇਹੋ ਜਿਹੇ ਦਾਅਵੇ ਨੂੰ ‘ਰੋਗਗ੍ਰਸਤ ਮਾਨਸਿਕਤਾ’ ਹੀ ਕਹਿਣਗੇ।

ਇਕ ਵਿਦਵਾਨ ਬਿਲ ਨਾਇ (1850-96) ਦੀ ਇਕ ਟਿੱਪਣੀ ਸ. ਜੋਗਿੰਦਰ ਸਿੰਘ ਹੀ ਲਈ ਸ਼ਾਇਦ ਰਾਖ਼ਵੀਂ ਕੀਤੀ ਗਈ ਹੈ। ਇਹ ਵਿਦਵਾਨ ਮਖੌਲੀਆ ਲਹਿਜੇ ਵਿਚ ਹੰਕਾਰੀ ਲੋਕਾਂ ਬਾਰੇ ਟਿੱਪਣੀ ਕਰਦਾ ਹੋਇਆ ਕਹਿੰਦਾ ਹੈ ਕਿ ਇਸ ਸੰਸਾਰ ਵਿਚ ਕੇਵਲ ਦੋ ਹੀ ਜਣਿਆਂ ਨੂੰ ਆਪਣੇ ਆਪ ਨੂੰ ਕੇਵਲ ‘ਅਸੀਂ’ ਆਖ਼ਣ ਦਾ ਹੱਕ ਹਾਸਲ ਹੋ ਸਕਦਾ ਹੈ। ਇਕ ਅਖ਼ਬਾਰ ਦੇ ‘ਸੰਪਾਦਕ’ ਨੂੰ ਅਤੇ ਦੂਸਰਾ ਉਸ ਦੇ ‘ਪਿਛਲੱਗ’ ਨੂੰ। ਵੈਸੇ ਪੰਜਾਬੀ ਦੀ ਕਹਾਵਤ ‘ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਊਣ’, ਸ. ਜੋਗਿੰਦਰ ਸਿੰਘ ’ਤੇ ਵਧੇਰੇ ਚੰਗੀ ਤਰ੍ਹਾਂ ਢੁੱਕਦੀ ਹੈ। ਉਂਝ ਵੀ ਸ. ਜੋਗਿੰਦਰ ਸਿੰਘ ਨੇ ਇਹੋ ਜਿਹੀ ਸ਼ੈਲੀ ਨੂੰ ਵਿਕਸਿਤ ਕਰ ਲਿਆ ਹੈ ਕਿ ਜਿਸ ਵਿਚ ਕੇਵਲ ਉਹ ਅਤੇ ਜਾਂ ਉਨ੍ਹਾਂ ਦੇ ਪਿਛਲੱਗਾਂ ਨੂੰ ਹੀ ਅਖ਼ਬਾਰ ਵਿਚ ਢੁੱਕਵੀਂ ਥਾਂ ਮਿਲ ਸਕਦੀ ਹੈ। ਇਕ ਹੋਰ ਸ਼ੈਲੀ ਵੀ ਉਨ੍ਹਾਂ ਨੂੰ ਬੜੀ ਵਧੀਆ ਰਾਸ ਆਈ ਹੈ ਕਿ ਜੇ ਕੋਈ ਉਨ੍ਹਾਂ ਨੂੰ ਸਵਾਲ ‘ਕਣਕ’ ਵਿਚ ਕਰੇ ਤਾਂ ਉਹ ਜੁਆਬ ‘ਛੋਲਿਆਂ’ ਵਿਚ ਦਿੰਦੇ ਹਨ। ਮੁੱਦਿਆਂ ’ਤੇ ਆਪਣੇ ਜਵਾਬ ਕੇਂਦਰਤ ਕਰਨ ਦੀ ਥਾਂ ਮੁੱਦਿਆਂ ਨੂੰ ਘੱਟੇ ਕੌਡੀਆਂ ਰੋਲਣ ਦੀ ਜਾਚ ਵੀ ਕੋਈ ਉਨ੍ਹਾਂ ਕੋਲੋਂ ਸਿੱਖੇ।

ਹੁਣ ਅਸੀਂ ਉਹ ਟਿੱਪਣੀਆਂ ਇਨ-ਬਿਨ ਛਾਪ ਰਹੇ ਹਾਂ ਜਿਸ ਵਿਚ ਕੁਫ਼ਰ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਅਸੀਂ ਇਨ੍ਹਾਂ ਟਿੱਪਣੀਆਂ ਦੇ ਜਵਾਬ ਵਿਚ ਆਪਣੀਆਂ ਟਿੱਪਣੀਆਂ ਬਿਲਕੁਲ ਹੀ ਨਹੀਂ ਦੇ ਰਹੇ ਤਾਂ ਜੋ ਸੁਹਿਰਦ ਪਾਠਕ ਖੁਦ ਹੀ ਫੈਸਲਾ ਕਰਨ ਕਿ ਇਸ ਵਿਅਕਤੀ ਨੂੰ ਕਿਸ ਹੱਦ ਤੱਕ ਖੁੱਲ੍ਹ ਖੇਡਣ ਦੇਣਾ ਹੈ।

* ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ ਅਤੇ ਉਸ ਦੀ ਵਿਆਖਿਆ ਲਈ ਗ੍ਰੰਥੀ ਨਿਯੁਕਤ ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਾਹਮਣੀ ਕਰਮ ਹੀ ਹੋ ਸਕਦਾ ਹੈ।

* ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਸਮੇਂ ਹੀ ਸਤਿਗੁਰ ਨਾਨਕ ਦੀ ਗੁਰਮਤਿ ਵਿਚ ਰਲਾ ਪੈਣਾ ਵੀ ਸ਼ੁਰੂ ਹੋ ਗਿਆ ਸੀ।

* ਬਾਣੀ ਵੀ ਉਹੀ ਪ੍ਰਮਾਣਿਕ ਹੈ ਜੋ ਸਤਿਗੁਰੂ ਨਾਨਕ ਦੀ ਬਾਣੀ ਦੀ ਕਸੌਟੀ ’ਤੇ ਪੂਰੀ ਉਤਰਦੀ ਹੈ।

* ਕੀ ਭਗਤ ਬਾਣੀ ਗੁਰਬਾਣੀ ਦਾ ਹਿੱਸਾ ਹੋਣੀ ਚਾਹੀਦੀ ਹੈ? ਕੀ ਇਸ ਬਾਣੀ ਦੀ ਗੁਰਮਤਿ ਦੇ ਫਲਸਫ਼ੇ ਨਾਲ ਸਾਂਝ ਹੈ? ਜੇ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਫ਼ਲਸਫ਼ੇ ਨੂੰ ਬਿਆਨਣ ਵਾਲਾ ਗ੍ਰੰਥ ਕਿਉਂ ਮੰਨਿਆ ਜਾਂਦਾ ਹੈ?

* ਜਾਪੁ ਸਾਹਿਬ ਤੇ ਅਕਾਲ ਉਸਤਤਿ ਵਿਚ ਇਤਰਾਜ਼ਯੋਗ ਤਾਂ ਕੁਝ ਨਹੀਂ ਪਰ ਇਨ੍ਹਾਂ ਦੀ ਸ਼ੈਲੀ ਉਹ ਨਹੀਂ ਜੋ ਗੁਰਬਾਣੀ ਦੀ ਸ਼ੈਲੀ ਹੈ।…. ਗੁਰਬਾਣੀ ਦੀ ਅਰਾਧਨਾ ਨਾਲੋਂ ਬ੍ਰਾਹਮਣਾਂ ਦੀ ਅਰਾਧਨਾ ਜ਼ਿਆਦਾ ਲਗਦੀ ਹੈ।

* ਦਸਮ ਗ੍ਰੰਥ ਵਿਚਲੀ ਇਕ ਵੀ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਤੇ ਜੋ ਇਸ ਨੂੰ ਗੁਰੂ ਰਚਨਾ ਕਹਿੰਦੇ ਹਨ, ਉਹ ਨਿਰਮਲਿਆਂ ਤੇ ਉਦਾਸੀਆਂ ਦੇ ਝੂਠ, ਧੋਖੇ ਨੂੰ ਫੁੱਲ ਚੜ੍ਹਾ ਰਹੇ ਹਨ।

* ਸਤਿਗੁਰ ਨਾਨਕ ਦੇਵ ਜੀ ਦੇ ਬਾਰੇ ਸਪੱਸ਼ਟ ਹੈ ਕਿ ਉਹ ਕਦੇ ਵੀ ‘ਗੁਰਗੱਦੀ’ ਵਰਗੀ ਰਵਾਇਤ ਨਹੀਂ ਤੋਰ ਸਕਦੇ ਸਨ।

* ਗੁਰੂ ਅੰਗਦ ਦੇਵ ਜੀ ਵੇਲੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੁਰੂ ਦੇ ਸਿਧਾਂਤ ਦਾ ਉ¦ਘਣ ਹੋਇਆ।

* ਗੁਰੂ ਅੰਗਦ ਦੇਵ ਜੀ ਦਾ ਅੰਗੂਠਾ ਖ਼ਰਾਬ ਸੀ ਅਤੇ ਗੁਰੂ ਅਮਰ ਦਾਸ ਜੀ ਇਲਾਜ ਲਈ ਅੰਮ੍ਰਿਤਸਰ ਦੇ ਜੰਗਲਾਂ ਵਿਚ ਜੜੀ ਬੂਟੀ ਲੱਭਦੇ ਫਿਰਦੇ ਸਨ।

* ਗੁਰੂ ਅਰਜਨ ਦੇਵ ਜੀ ਵੱਡੇ ਵਿਦਵਾਨ ਸਨ ਪਰ ਉਨ੍ਹਾਂ ਸਾਰੀ ਉਮਰ ਦੁੱਖਾਂ ਵਿਚ ਹੀ ਕੱਟੀ।

* ਗੁਰੂ ਹਰਿਗੋਬਿੰਦ ਸਾਹਿਬ ਪੂਰਾ ਜੀਵਨ ਇਧਰੋਂ-ਉਧਰ ਭਟਕਦੇ ਰਹੇ।

* ਗੁਰੂ ਹਰਕ੍ਰਿਸ਼ਨ ਜੀ ਦੀ ਜੀਵਨ ਲੀਲਾ ਚੇਚਕ ਨਾਲ ਸਮਾਪਤ ਹੋਈ।

* ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਸੰਗਤਾਂ ਨੂੰ ਝੰਜੋੜਿਆ ਬੇਸ਼ੱਕ ਹੋਵੇ ਪਰ ਉਨ੍ਹਾਂ ਵਿਚ ਜੰਗਜੂ ਸਪਿਰਟ ਭਰਨਾ ਦੂਰ ਦੀ ਗੱਲ ਸੀ।

* ਉਨ੍ਹਾਂ (ਗੁਰੂ ਹਰਿਗੋਬਿੰਦ ਸਾਹਿਬ) ਵੱਲੋਂ ਗੁਰਮਤਿ ਅੰਦੋਲਨ ਦੀ ਵਾਗਡੋਰ ਸੰਭਾਲਣ ਸਮੇਂ ਹੀ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣਾ ਯਥਾਰਥ ਤੋਂ ਦੂਰ ਦੀ ਗੱਲ ਜਾਪਦਾ ਹੈ। ਕਿਸੇ ਅੰਦੋਲਨ ਦਾ ਸਰੂਪ ਬਦਲਣ ਲਈ ¦ਬੇ ਸਮੇਂ ਤੇ ਤਿਆਰੀ ਦੀ ਲੋੜ ਹੁੰਦੀ ਹੈ।

* ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ 700 ਘੋੜ ਸਵਾਰ ਅਤੇ 60 ਬੰਦੂਕਚੀ ਸਨ। ਇਹ ਗਿਣਤੀ ਤਾਂ ਕਿਸੇ ਛੋਟੇ ਸ਼ਹਿਰ ਦੇ ਪ੍ਰਬੰਧਕ ਕੋਲ ਵੀ ਹੋ ਸਕਦੀ ਹੈ। ਇਸ ਨਾਲ ਵਿਸ਼ਾਲ ਮੁਗਲ ਹਕੂਮਤ ਦਾ ਕੁਝ ਵੀ ਨਹੀਂ ਵਿਗਾੜਿਆ ਜਾ ਸਕਦਾ।

* ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੰਤਵ ਹੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੀ ਇਸ ਨੀਤੀ ਨਾਲ ਸਾਰੇ ਸਿੱਖ ਅਤੇ ਗੁਰੂ ਪਰਿਵਾਰ ਦੀ ਸਹਿਮਤੀ ਸੀ।

* ਗੁਰੂ ਤੇਗ ਬਹਾਦਰ ਜੀ ਵੀ ਗੁਰੂ ਜੀ ਦੀ ਨੀਤੀ ਨਾਲ ਸਹਿਮਤ ਨਹੀਂ ਸਨ।… ਏਸੇ ਲਈ ਉਨ੍ਹਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪਿੱਛੋਂ ਗੁਰਮਤਿ ਲਹਿਰ ਦਾ ਮੁਖੀ ਨਹੀਂ ਥਾਪਿਆ।

* ਭਾਈ ਗੁਰਦਾਸ ਜੀ ਵੱਲੋਂ ਅਕਾਲ ਤਖ਼ਤ ਸਾਹਿਬ ਦਾ ਜ਼ਿਕਰ ਨਾ ਕੀਤੇ ਜਾਣ ਦਾ ਇਕ ਅਰਥ ਇਹ ਵੀ ਹੈ ਕਿ ਅਕਾਲ ਤਖ਼ਤ ਸਾਹਿਬ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਕੋਈ ਮਹੱਤਤਾ ਹੀ ਨਹੀਂ ਦਿੱਤੀ।… ਬਸ ਇਹ ਦੀਵਾਨ ਸਜਾਉਣ ਲਈ ਇਕ ਥੜਾ ਮਾਤਰ ਸੀ ਜਿਸ ’ਤੇ ਗੁਰੂ ਸਾਹਿਬ ਦੀਵਾਨ ਦੇ ਸਮੇਂ ਬੈਠਦੇ ਰਹੇ ਹੋਣਗੇ।

* ਜੇ ਅਕਾਲ ਤਖ਼ਤ ਸਾਹਿਬ ਦਾ ਕੋਈ ਮਹੱਤਵ ਗੁਰੂ ਹਰਿਗੋਬਿੰਦ ਸਾਹਿਬ ਲਈ ਹੁੰਦਾ ਤਾਂ ਉਹ ਅੰਮ੍ਰਿਤਸਰ ਨਾ ਛੱਡਦੇ।

* ‘ਗੁਰੂ ਲਾਧੋ ਰੇ’ ਵਿਚ ਬਿਆਨ ਕੀਤੀਆਂ ਗਈਆਂ ਘਟਨਾਵਾਂ ਅਤੇ ਤੱਥ ਗੁਰਮਤਿ ਅਨੁਸਾਰੀ ਨਹੀਂ ਹਨ।

* ਗੁਰੂ ਤੇਗ ਬਹਾਦਰ ਜੀ ਵੱਲੋਂ ਭੋਰੇ ਵਿਚ ਕੀਤੀ ਦੱਸੀ ਜਾਂਦੀ ਭਜਨ ਬੰਦਗੀ ਵੀ ਲੋਟੂ ਪੁਜਾਰੀ ਸ਼੍ਰੇਣੀ ਦੇ ਦਿਮਾਗ ਦੀ ਕਾਢ ਹੈ।

* ਔਰੰਗਜੇਬ ਦੇ ਖ਼ਤਰੇ ਨਾਲ ਜੂਝਦੇ ਗੁਰੂ ਗੋਬਿੰਦ ਸਿੰਘ ਜੀ ਨਹੀਂ ਜਾਣਦੇ ਸਨ ਕਿ ਪਹਾੜੀ ਰਿਆਸਤਾਂ ਨਾਲ ਉਲਝਣ ਦਾ ਨਤੀਜਾ ਕੀ ਨਿਕਲੇਗਾ?

* ਕੀ ਗੁਰੂ ਗੋਬਿੰਦ ਸਿੰਘ ਜੀ ਇਸ ਕਾਬਲ ਸਨ ਕਿ ਉਹ ਮੁਗਲ ਸਲਤਨਤ ਵਿਰੁੱਧ ਯੁੱਧ ਛੇੜ ਸਕਦੇ?

* ਗੁਰੂ ਜੀ ਦੀ ਕੁਲ ਤਾਕਤ ਸਰਹਿੰਦ ਦੇ ਨਵਾਬ ਦੀ ਫੌਜੀ ਸ਼ਕਤੀ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸੀ।

* ਉਹ ਔਰੰਗਜੇਬ ਕੋਲ ਪਹਾੜੀਆਂ ਰਾਜਿਆਂ ਅਤੇ ਸਰਹਿੰਦ ਦੇ ਨਵਾਬ ਦੀ ਸ਼ਿਕਾਇਤ ਕਰਦੇ ਹਨ ਅਤੇ ਉਸ ਨੂੰ ਇਨਸਾਫ਼ ਕਰਨ ਲਈ ਕਹਿੰਦੇ ਹਨ। ਜ਼ਫ਼ਰਨਾਮਾ ਹੋਰ ਕੀ ਹੈ।

* ਬਾਦਸ਼ਾਹ ਬਣ ਕੇ ਬੰਦਾ ਸਿੰਘ ਮੁਗਲ ਹਾਕਮਾਂ ਵਾਲੇ ਤੌਰ ਤਰੀਕੇ ਅਪਨਾਉਣ ਲੱਗ ਪਿਆ।

* ਸੰਤ ਭਿੰਡਰਾਂਵਾਲਾ ਨਿਰੰਕਾਰੀਆਂ ਨੂੰ ਨਰਕਧਾਰੀ ਕਹਿ ਕੇ ਛੁਟਿਆਉਂਦਾ ਸੀ। ਦਲ ਖਾਲਸਾ ਉਨ੍ਹਾਂ ਦੀ ਹਮਾਇਤ ਵਿਚ ¦ਬੇ ਚੌੜੇ ਬਿਆਨ ਦਿੰਦਾ ਸੀ। ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ੋਰ ਸ਼ਰਾਬਾ ਕਰਕੇ ਖਾੜਕੂ ਮਾਹੌਲ ਸਿਰਜਦੀ ਸੀ। 1978 ਵਿਚ ਤਿੰਨਾਂ ਦਾ ਮੰਤਵ ਆਪਣੇ ਲਈ ਸੱਤਾ ਹਥਿਆਉਣਾ ਸੀ।

ਉਪਰੋਕਤ ਟਿੱਪਣੀਆਂ ਅਸੀਂ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰ ਰਹੇ ਹਾਂ ਅਤੇ ਇਹ ਟਿੱਪਣੀਆਂ ਤਾਂ ਆਟੇ ਵਿਚ ਲੂਣ ਦੇ ਬਰਾਬਰ ਹਨ। ਇਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਨੂੰ ਆਪਣੀ ਰਾਇ ਬਣਾਉਣ ਦੀ ਜ਼ਬਰਦਸਤ ਲੋੜ ਹੈ। ਵੈਸੇ ‘ਬਿਬੇਕ ਪ੍ਰਕਾਸ਼ਨ’ ਅੰਮ੍ਰਿਤਸਰ ਵੱਲੋਂ ‘ਸਿੱਖ ਜਾਗੋ’ ਨਾਂ ਦੀ ਪੁਸਤਕ ਦੇ ਲੇਖਕ ਕਸ਼ਮੀਰ ਸਿੰਘ ਨੇ ਬੜੀ ਮਿਹਨਤ ਨਾਲ ਇਹ ਟਿੱਪਣੀਆਂ ਇਕੱਠੀਆਂ ਕੀਤੀਆਂ ਹਨ। ਪੰਥ ਵਿਚ ਸ਼ਾਇਦ ਹੀ ਕਿਸੇ ਵਿਅਕਤੀ ਜਾਂ ਸੰਸਥਾ ਵੱਲੋਂ ਸਪੋਕਸਮੈਨ ਵੱਲੋਂ ਫੈਲਾਏ ਕੁਫ਼ਰ ਜਾਲ ਦੀ ਏਨੀ ਵੱਡੀ ਸਮੱਗਰੀ ਇਕੱਠੀ ਕੀਤੀ ਹੋਵੇ ਜਿੰਨੀ ਭਾਈ ਕਸ਼ਮੀਰ ਸਿੰਘ ਨੇ ਕੀਤੀ। ਇਹ ਕਿਤਾਬ ਜੁਲਾਈ 2007 ’ਚ ਜਾਰੀ ਕੀਤੀ ਅਤੇ ਇਸ ਕਿਤਾਬ ਵਿਚ ਸਪੱਸ਼ਟ ਕੀਤਾ ਗਿਆ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਤਕਾ ’ਤੇ ਸਿੱਧਮ ਸਿੱਧੇ ਹਮਲੇ ਹੋਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: