ਵਿਦੇਸ਼

ਵਿਸ਼ੇਸ਼ ਰਿਪੋਰਟ: ਨਵੰਬਰ ਚੌਰਾਸੀ ਦੇ ਕਤਲੇਆਮ ਨੂੰ ਡਕਾਰਕੇ ਭਾਰਤੀ ਲੋਕਤੰਤਰ ਜ਼ਿੰਦਾ ਨਹੀਂ ਰਹਿ ਸਕੇਗਾ; ਸਿੱਖ ਨਸ਼ਲਕੁਸੀ ਸਬੰਧੀ ਸਿਡਨੀ ਦੇ ਗੁਰੂਘਰ ਪਾਰਕਲੀ’ਚ ਸਮਾਗਮ

November 8, 2013 | By

ਸਿਡਨੀ, ਆਸਟ੍ਰੇਲੀਆ (ਨਵੰਬਰ 08, 2013): ੳਨੱਤੀ ਸਾਲ ਪਹਿਲਾਂ, ਨਵੰਬਰ 1984 ਸਮੇਂ ਹਿੰਦੋਸਤਾਨ ਦੀ ਰਾਜਧਾਨੀ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਯੋਜਨਾਬਧ ਤਰੀਕੇ ਨਾਲ ਨਸ਼ਲਕੁਸ਼ੀ ਦਾ ਸ਼ਿਕਾਰ ਬਣਾਏ ਗਏ ਸਿੱਖਾਂ ਦੀ ਯਾਦ ਵਿਚ ਸਮਾਗਮ ਸਿਡਨੀ ਦੇ ਪੱਛਮ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਗੁਲੈਨਵੱਡ ਪਾਰਕਲੀ ਵਿਖੇ ਹੋਇਆ।

ਸ. ਸਰਵਿੰਦਰ ਸਿੰਘ ਰੂਮੀ ਵੱਲੋਂ ਸਿੱਖ ਸਿਆਸਤ ਨਿਊਜ਼ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ “ਆਸਟਰੇਲੀਅਨ ਸਿੱਖ ਐਸੋਸੀਏਸ਼ਨ” ਅਤੇ “ਸਿੱਖ ਫੈਡਰੇਸ਼ਨ ਆਫ ਆਸਟਰੇਲੀਆ” ਵਲੋਂ ਸਾਂਝੇ ਤੌਰ ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਗਏ ਇਸ ਤਿੰਨ ਰੋਜ਼ਾ ਸਮਾਗਮਾਂ ਵਿੱਚ ਗੁਰਦਵਾਰਾ ਸਾਹਿਬ ਪਾਰਕਲੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਆਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਜੇ ਦੀਵਾਨਾਂ ਵਿੱਚ ਨਵੰਬਰ 1984 ਦੇ ਕਤਲੇਆਮ, ਪੀੜਤਾਂ ਦੀ ਇਨਸਾਫ ਲਈ ਲੰਬੀ ਲੜਾਈ, ਸਿੱਖ ਕੌਮ ਦੀ ਮੌਜੂਦਾ ਸਥਿਤੀ ਤੇ ਵਿਸਥਾਰਿਤ ਚਰਚਾ ਕੀਤੀ ਗਈ।

ਇਸ ਮੌਕੇ ਤੇ ਬੋਲਦਿਆਂ ਵੱਖ-ਵੱਖ ਬੁਲਾਰਿਆ ਨੇ ਕਿਹਾ ਨਵੰਬਰ ਚੌਰਾਸੀ ਦੇ ਕਤਲੇਆਮ ਨੂੰ ਡਕਾਰਕੇ ਭਾਰਤੀ ਲੋਕਤੰਤਰ ਜ਼ਿੰਦਾ ਨਹੀ ਰਹਿ ਸਕਦਾ। ਹਰ ਪਰਜਾਤੰਤਰ ਦੀ ਬੁਨਿਆਦ, ਹੱਕ-ਸੱਚ, ਇਨਸ਼ਾਫ, ਬਰਾਬਰ ਦੇ ਹੱਕਾਂ, ਮਨੁੱਖੀ ਅਧਿਕਾਰਾਂ ਉਤੇ ਟਿਕੀ ਹੁੰਦੀ ਹੈ, ਜੇ ਇਹੋ ਮੁਢਲਾ ਆਧਾਰ ਹੀ ਖਤਮ ਹੋ ਜਾਵੇ ਤਾਂ ਲੋਕਤੰਤਰ ਲੰਮਾ ਸਮਾ ਜਿਉਦਾਂ ਨਹੀਂ ਰਹਿ ਸਕਦਾ।

Seminar at Sydney

ਪ੍ਰਬੰਧਕਾਂ ਵੱਲੋਂ ਫੈਡਰਲ ਪਾਰਲੀਆਮੈਂਟ ਮੈਬਰ ਤੇ ਸ਼ੈਡੋ ਮਨਿਸਟਰ ਬੀਬੀ ਮਿਸ਼ੈਲ ਰੋਲੈਂਡ ਦਾ ਸਨਮਾਨ ਕੀਤਾ ਗਿਆ

ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਸ ਇਲਾਕੇ ’ਚੋ ਦੂਜੀ ਵਾਰ ਲਗਾਤਾਰ ਜਿਤੀ ਫੈਡਰਲ ਪਾਰਲੀਆਮੈਂਟ ਮੈਬਰ ਤੇ ਸ਼ੈਡੋ ਮਨਿਸਟਰ ਬੀਬੀ ਮਿਸ਼ੈਲ ਰੋਲੈਂਡ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਸਿੱਖ ਨਸ਼ਲਕੁਸ਼ੀ ਦੇ ਮੁੱਦੇ ਤੇ ਡੱਟ ਕੇ ਅਵਾਜ਼ ਬੁਲੰਦ ਕੀਤੀ ਹੈ ਅਤੇ ਅੱਗੇ ਤੋਂ ਵੀ ਸਿੱਖ ਭਾਈਚਾਰੇ ਦੀ ਇਨਸਾਫ ਦੀ ਇਸ ਲੜਾਈ ਵਿੱਚ ਪੂਰਾ ਸਾਥ ਦੇਣਗੇ।

ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਤੇ ਸਰਕਾਰ ਅਜੇ ਤੱਕ ਵੀ ਨਵੰਬਰ 1984 ਦੀ ਸਿੱਖ ਨਸ਼ਲਕੁਸ਼ੀ ਨੂੰ ਦਿੱਲੀ ਦੰਗੇ ਕਹਿ ਕਿ ਸੰਬੋਧਿਤ ਹੁੰਦੇ ਹਨ ਜਦਕਿ ਸਬੂਤ ਚੀਖ ਚੀਖ ਕੇ ਗਵਾਹੀ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਇਨਸਾਫ ਪਸੰਦ ਮੁਲਖਾਂ ਨੂੰ ਹਿੰਦੋਸਤਾਨ ਤੇ ਸਫਾਰਤੀ ਦਬਾਅ ਬਣਾਊਣਾ ਚਾਹੀਦਾ ਤਾਂ ਜੋ ਪੀੜ੍ਹਤਾਂ ਨੂੰ ਨਿਆਂ ਮਿਲ ਸਕੇ।

ਇਸ ਮੌਕੇ ਤੇ ਬੋਲਦਿਆ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੁ ਨੇ ਕਿਹਾ ‘ਭਾਰਤੀ ਡੈਮੋਕਰੇਸੀ’ ਦੇ ਰਾਜ-ਪ੍ਰਬੰਧ ਨੇ 3000 ਤੋ ਵੱਧ ਦੇਸ ਦੀ ਰਾਜਧਾਨੀ, ਦਿੱਲੀ ਵਿਚ ਹੀ ਮਾਰੇ ਗਏ ਨਿਰਦੋਸ਼ੇ ਅਤੇ ਬੇਕਸੂਰ ਸਿੱਖਾਂ ਦੇ ਦਿਨ-ਦਹਾੜੇ ਕਤਲ ਕਰਨ ਵਾਲੇ ਅਤੇ ਜਿੰਦਾ ਸਾੜਨ ਵਾਲੇ ਦੋਸ਼ੀਆਂ ਨੂੰ 30 ਸਾਲਾਂ ਬਾਅਦ ਵੀ ਕੋਈ ਕਾਨੂੰਨੀ ਬਣਦੀ ਸਜ਼ਾ ਨਹੀ ਦਿੱਤੀ। ਸਗੋ ਸਿੱਖਾਂ ਦੇ ਨਰ-ਸੰਘਾਰ ਦੀ ਅਗਵਾਈ ਕਰਨ ਵਾਲੇ ਕਾਂਗਰਸੀ ਨੇਤਾਵਾਂ ਨੂੰ ਤਾਂ ਰਾਜਸੱਤਾ ਦੀਆਂ ਕੁਰਸੀਆਂ ਨਾਲ ਨਿਵਾਜਿਆ ਗਿਆ ਹੈ। ਕਾਂਗਰਸ ਤੋ ਬਾਅਦ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਵੀ ਸਿੱਖਾਂ ਨੂੰ ਕੋਈ ਇਨਸਾਫ ਨਹੀ ਦਿਤਾ ਗਿਆ। ਇਸ ਤਰਾਂ, ਭਾਰਤੀ ਲੋਕਤੰਤਰ ਨੇ ਅਪਨੇ ਮੂੰਹ-ਮੁਹਾਦਰੇ ਅਤੇ ਕਾਰਜਸ਼ੈਲੀ ਨੂੰ ਫਿਰਕਾਪ੍ਰਸਤ ਅਤੇ ਗੈਰ-ਪਰਜਾਤੰਤਰੀ ਪੇਸ਼ ਕਰਨ ਦੇ ਨਾਲ ਨਾਲ ‘ਡੈਮੋਕਰੇਸੀ’ ਦੇ ਆਧਾਰ ਨੂੰ ਵੀ ਖੋਖਲਾ ਕਰ ਦਿੱਤਾ ਹੈ।

Seminar at Sydney

ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨੂੰ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ

ਸ. ਸਿੱਧੂ ਨੇ ਸ਼ੰਕਾ ਜ਼ਾਹਿਰ ਕੀਤਾ ਕਿ ਫਿਰਕਾਪ੍ਰਸਤੀ ਦੀ ਰਾਜਨੀਤੀ ਦੇ ਰਾਹ ਤੁਰੀ ਭਾਰਤੀ ਸਟੇਟ ਹੋ ਸਕਦਾ ਪਾਕਿਸਤਾਨ ਦੀ ਤਰਜ਼ ਤੇ ਜ਼ਲਦੀ ਹੀ ਇਕ ਧਰਮ-ਅਧਾਰਤ ਸਟੇਟ (ਰਾਜ-ਪ੍ਰਬੰਧ) ਬਣ ਜਾਵੇ। ਉਨ੍ਹਾਂ ਉਦਾਹਰਣਾਂ ਦੇ ਕੇ ਕਿਹਾ ਕਿ ਘੱਟ-ਗਿਣਤੀ ਫਿਰਕਿਆਂ ਦੇ ਸਬੰਧ ਵਿਚ ਕਾਂਗਰਸ ਅਤੇ ਭਾਜਪਾ ਦੀਆਂ ਨੀਤੀਆਂ ਵਿਚ ਕੋਈ ਵੱਡਾ ਅੰਤਰ ਨਹੀ ਹੈ। ਸਿੱਖ ਘੱਟ-ਗਿਣਤੀ ਵਿਰੁੱਧ ਦੇਸ ਭਰ ਵਿਚ ਅੱਸੀਵਿਆਂ ਵਿੱਚ ਸ਼ੁਰੂ ਹੋਈ ਸਿਆਸਤ ਵਿੱਚ, ਦੋਨੋ ਮੁੱਖ ਧਿਰਾਂ-ਕਾਂਗਰਸ ਅਤੇ ਭਾਜਪਾ –ਇਕੱਠੀਆਂ ਰਹੀਆ ਹਨ। ਭਾਜਪਾ ਨੇ ਕਾਂਗਰਸ ਉਤੇ ਜੋਰ ਪਾਕੇ ਦਰਬਾਰ ਸਾਹਿਬ ਉਤੇ ਫੌਜ਼ ਚੜ੍ਹਵਾਈ ਸੀ। ਦੇਸ ਵਿਚ ਸਿੱਖ–ਵਿਰੋਧੀ ਮਹੌਲ ਖੜਾ ਕਰਨ ਵਿਚ ਦੋਨੋ ਪਾਰਟੀਆਂ ਦਾ ਬਰਾਬਰ ਦਾ ਹੱਥ ਹੈ ਜਿਸ ਕਰਕੇ

ਸਿੱਖਾਂ ਉਤੇ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹਮਲੇ ਹੋਏ ਅਤੇ ਉਹਨਾਂ ਦਾ ਕਤਲੇਆਮ ਹੋਇਆ। ਇਹ ਕਤਲੇਆਮ ਸਿੱਖਾਂ ਦੀ ਯੋਜਨਾਵਧ ਤਰੀਕੇ ਨਾਲ ਕੀਤੀ ਨਸਲਕੁਸ਼ੀ (ਗੲਨੋਚਦਿੲ) ਸੀ ਜਿਸ ਉਤੇ ਮੋਹਰ ਅਖੀਰ ਵਿਚ ਨਾਨਾਵਤੀ ਸਰਕਾਰੀ ਕਮਿਸ਼ਨ ਨੇ ਵੀ ਲਾ ਦਿਤੀ ਹੈ। ਇਸ ਨਸਲਕੁਸ਼ੀ ਵਿਚ ਆਰ. ਐਸ. ਐਸ ਵੀ ਸ਼ਾਮਲ ਸੀ, ਜਿਸ ਦੇ ਲੀਡਰ ਨਾਨਾ ਦੇਸ਼ਮੁਖ ਨੇ ਉਹਨਾਂ ਦਿਨਾਂ ਵਿਚ ਜਾਰੀ ਕੀਤੇ ਗਸ਼ਤੀ ਦਸਤਾਵੇਜ਼ ਵਿਚ ਸਹੀ ਕਰਾਰ ਦਿਤਾ ਸੀ।

ਪੰਜਾਬੀ ਕੁਮੈਂਟਰੀ ਲਈ ਪ੍ਰਸਿਧ ਰਣਜੀਤ ਸਿੰਘ ਖੇੜਾ ਨੇ ਇਸ ਮੌਕੇ ਤੇ ਸੰਗਤਾਂ ਨੂੰ ਮੁਖਾਬਿਤ ਹੁੰਦਿਆਂ ਗੁਰੁ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ।

ਇਸ ਮੌਕੇ ਤੇ ਸ. ਭਰਪੂਰ ਸਿੰਘ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਪੰਜਾਬ ਤੋਂ ਆਏ ਪ੍ਰਸਿਧ ਪੰਥਕ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਦੇ ਢਾਡੀ ਜਥੇ ਨੇ ਵਾਰਾਂ ਰਾਂਹੀ ਸੰਗਤਾਂ ਨਾਲ ਸਾਂਝ ਪਾਈੌ। ਗੁਰੁਘਰ ਦੇ ਹਜ਼ੂਰੀ ਰਾਗੀ ਭਾਈ ਚਰਨਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਨੌਜਵਾਨ ਰਾਜਬੀਰ ਸਿੰਘ ਪਟਵਾਰੀ ਨੇ ਸੁੱਖੀ ਪੁਰੇਵਾਲ ਦੀ ਲਿਖੀ ਕਵਿਤਾ ਤੁਰੰਨਮ ਵਿੱਚ ਪੇਸ਼ ਕੀਤੀ।

ਇਸ ਮੌਕੇ ਗੁਰੁ ਘਰ ਤੇ ਸੰਗਤ ਦੀ ਤਰਫੋ ਐਮ. ਪੀ. ਬੀਬੀ ਮਿਸ਼ੈਲ ਰੋਲੈਂਡ ਤੇ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ।

ਇਸ ਮੌਕੇ ਤੇ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਗਿਰਨ, ਸੈਕਟਰੀ ਜਸਵੀਰ ਸਿੰਘ ਥਿੰਦ, ਭੁਪਿੰਦਰ ਸਿੰਘ, ਮੋਹਨ ਸਿੰਘ ਸੇਖੋˆ, ਜਸਬੀਰ ਸਿੰਘ ਖਾਲਸਾ ਅਤੇ ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਤੋˆ ਪ੍ਰਧਾਨ ਬਲਵਿੰਦਰ ਸਿੰਘ ਗਿੱਲ, ਮਨਜੀਤ ਸਿੰਘ ਪੁਰੇਵਾਲ, ਜਸਪਾਲ ਸਿੰਘ, ਹਰਦੀਪ ਸਿੰਘ ਤੇ ਗੁਰਜੀਤ ਸਿੰਘ ਆਦਿ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,