ਵਿਦੇਸ਼

ਅਮਰੀਕਾ ਦੇ ਸਿੱਖ ਭਾਈਚਾਰੇ ਨੇ ਅਮਰੀਕੀ ਵਿਧਾਨਕਾਰਾਂ ਨਾਲ ਸਿੱਧੀ ਗੱਲਬਾਤ ਕਰਕੇ ਆਪਣੀਆਂ ਔਕੜਾ ਦੱਸੀਆਂ

October 30, 2013 | By

ਵਾਸ਼ਿੰਗਟਨ (ਅਕਤੂਬਰ 30, 2013): ਯੁਨਾਇਟਡ ਸਿੱਖਸ ਨਾਮੀ ਸਿੱਖ ਸੰਸਥਾ ਵੱਲੋਂ 22 ਤੋਂ 24 ਅਕਤੂਬਰ, 2013 ਤੱਕ ਅਮਰੀਕਾ ਵਿਖੇ ਕਰਵਾਈ ਗਈ “ਸਿੱਖ ਸੁਮਿਟ” ਵਿਚ ਅਮਰੀਕਾ ਵਸਦੇ ਸਿੱਖਾਂ ਅਤੇ ਸਿੱਖ ਨੁਮਾਇੰਦਿਆਂ ਨੇ ਅਮਰੀਕੀ ਵਿਧਾਨਕਾਰਾਂ ਅਤੇ ਸੰਘੀ ਏਜੰਸੀਆਂ ਦੇ ਅਫਸਰਾਂ ਨਾਲ ਸਿੱਧੀ ਮੁਲਾਕਾਤ ਤੇ ਗੱਲ ਬਾਤ ਕੀਤੀ। ਇਸ ਮੌਕੇ ਸਿੱਖਾਂ ਨੇ ਅਮਰੀਕੀ ਅਧਿਕਾਰੀਆਂ ਤੇ ਵਿਧਾਨਕਾਰਾਂ ਨੂੰ ਅਮਰੀਕਾਂ ਵਿਚ ਰਹਿੰਦੇ ਸਿੱਖਾਂ ਨੂੰ ਦਰਪੇਸ਼ ਔਕੜਾਂ ਤੋਂ ਜਾਣੂ ਕਰਵਾਇਆ।

ਇਸ ਮੌਕੇ ਜੋ ਮਸਲੇ ਅਮਰੀਕੀ ਅਧਿਕਾਰੀਆਂ ਸਾਹਮਣੇ ਰੱਖੇ ਗਏ ਉਨ੍ਹਾਂ ਵਿਚੋਂ ਮੁੱਖ ਇਸ ਤਰ੍ਹਾਂ ਹਨ:

            • ਸਿੱਖਾਂ ਵਿਰੁਧ ਨਫਰਤ ਤੇ ਪੱਖਪਾਤ ਦੇ ਜ਼ੁਰਮ
            • ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਰਪੇਸ਼ ਔਕੜਾਂ
            • ਓਕ-ਕਰੀਰ ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਬਣਿਆ ਅਸੁਰੱਖਿਆ ਦਾ ਮਹੌਲ
            • ਏਅਰਪੋਰਟ ਅਤੇ ਫੌਜ ਵਿਚ ਦਸਤਾਰ ਪਹਿਨਣ ਦੇ ਹੱਕ
            • ਨੌਕਰੀਆਂ ਵਿਚ ਹੁੰਦਾ ਭੇਦਭਾਵ
            • ਨਸਲੀ ਤੇ ਧਾਰਮਕ ਪੱਖਪਾਤ
            • ਸਿੱਖਾਂ ਸੰਬੰਧੀ ਸਕੂਲੀ ਕਿਤਾਬਾਂ ਵਿਚ ਦਿੱਤੀ ਗਲਤ ਜਾਣਕਾਰੀ ਦਰੁਸਤ ਕਰਨਾ
            • ਸਿੱਖ ਸ਼੍ਰੇਣੀ ਨੂੰ ਅਮਰੀਕੀ ਜਨਗਣਨਾ ਵਿਚ ਸ਼ਾਮਲ ਕਰਨਾ
            • ਫਰਾਂਸ ਵਿਚ ਦਸਤਾਰ ਉੱਤੇ ਲੱਗੀ ਪਾਬੰਦੀ

ਅਮਰੀਕੀ ਅਧਿਕਾਰੀਆਂ ਨੇ ਇਨ੍ਹਾਂ ਮਸਲਿਆਂ ਦੇ ਹੱਕ ਦਾ ਭਰੋਸਾ ਦਿਵਾਇਆ ਹੈ।

***

ਇਸ ਖਬਰ ਨੂੰ ਵਧੇਰੇ ਵਿਸਤਾਰ ਵਿਚ ਪੜ੍ਹਨ ਲਈ ਦੇਖੋ: 

Sikhs meet face to face with US Congressmen and Federal Agencies to voice their concerns

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,