ਸਿੱਖ ਖਬਰਾਂ

ਇੰਗਲੈਂਡ ਵਿੱਚ ਸੈਮਸੰਗ ਗਲੈਕਸੀ ਫੋਨ ਦੀ ਮਸ਼ਹੂਰੀ ਲਈ ਕੰਪਨੀ ਨੇ ਸਿੱਖ ਮਾਡਲ ਪ੍ਰਦੀਪ ਸਿੰਘ ਬਾਹਰਾ ਦੀਆਂ ਲਈਆਂ ਸੇਵਾਵਾਂ

September 15, 2014 | By

samsung-sikh-model-294x300ਚੰਡੀਗੜ੍ਹ (14 ਸਤੰਬਰ, 2014): ਸੰਸਾਰ ਦੇ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਧਾਂਕ ਜਮਾਉਣ ਵਾਲੇ ਸਿੱਖਾਂ ਲਈ ਹੁਣ ਮਾਡਲਿੰਗ ਦਾ ਖੇਤਰ ਵੀ ਨਵਾਂ ਨਹੀਂ ਰਿਹਾ।ਦੂਨੀਆਂ ਦੀ ਸਭ ਤ ਵੱਡੀੋਂ ਮੋਬਾਇਲ ਫੋਨਾਂ ਦੀ ਕੰਪਨੀ ਸੈਮਸੰਗ ਨੇ ਆਪਣੀ ਕੰਪਨੀ ਦੇ ਨਵੇਂ ਮੋਬਾਇਲ ਫੋਨ ਦੀ ਮਸ਼ਹੂਰੀ ਲਈ ਇੱਕ ਸਿੱਖ ਮਾਡਲ ਦੀਆਂ ਸੇਵਾਵਾਂ ਲਈਆਂ ਹਨ।

ਕੰਪਨੀ ਨੇ ਯੂ. ਕੇ. ‘ਚ ਆਪਣੇ ਨਵੇਂ ਮੋਬਾਈਲ ਸੈਮਸੰਗ ਗਲੈਕਸੀ ਅਲਫਾ ਦੀ ਮਸ਼ਹੂਰੀ ਲਈ ਯੂ. ਕੇ. ਦੇ ਸਿੱਖ ਮਾਡਲ ਪ੍ਰਦੀਪ ਸਿੰਘ ਬਾਹਰਾ ਨੂੰ ਚੁਣਿਆ ਹੈ।

ਸੈਮਸੰਗ ਮੋਬਾਈਲ ਵਲੋਂ ਜਾਰੀ ਕੀਤੇ ਗਏ ਵੀਡੀਓ ਇਸ਼ਤਿਹਾਰ ਵਿਚ ਪ੍ਰਦੀਪ ਸਿੰਘ ਬਾਹਰਾ ਨੇ ਸੈਮਸੰਗ ਦੇ ਇਸ ਨਵੇਂ ਮੋਬਾਈਲ ਦੀਆਂ ਖੂਬੀਆਂ ਦੱਸਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਬਾਹਰਾ ਤੋਂ ਇਲਾਵਾ ਕਈ ਹੋਰ ਮਾਡਲ ਵੀ ਸ਼ਾਮਲ ਹਨ ਪਰ ਸੜਕਾਂ ‘ਤੇ ਸੈਮਸੰਗ ਵਲੋਂ ਲਾਏ ਜਾ ਰਹੇ ਇਸ਼ਤਿਹਾਰਾਂ ਵਿਚ ਪ੍ਰਦੀਪ ਸਿੰਘ ਬਾਹਰਾ ਨੂੰ ਸੈਮਸੰਗ ਦਾ ਚਿਹਰਾ ਬਣਾਇਆ ਗਿਆ ਹੈ।

ਸੈਮਸੰਗ ਦੀ ਇਸ ਪ੍ਰਮੋਸ਼ਨ ਬਾਰੇ ਪ੍ਰਦੀਪ ਸਿੰਘ ਬਾਹਰਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਆਪਣੇ ਇਸ ਇਸ਼ਤਿਹਾਰ ਦੀਆਂ ਕੁਝ ਫੋਟੋਆਂ ਵੀ ਜਾਰੀ ਕੀਤੀਆਂ ਹਨ।

ਇਹ ਪਹਿਲਾਂ ਮੌਕਾ ਹੈ, ਜਦੋਂ ਕਿਸੇ ਵੱਡੀ ਮੋਬਾਈਲ ਕੰਪਨੀ ਨੇ ਯੂ. ਕੇ. ‘ਚ ਇਕ ਸਿੱਖ ਨੌਜਵਾਨ ਨੂੰ ਆਪਣੀ ਮਸ਼ਹੂਰੀ ਦੀ ਮੁਹਿੰਮ ਵਿਚ ਥਾਂ ਦਿੱਤੀ ਹੋਵੇ। ਬਾਹਰਾ ਇਸ ਤੋਂ ਪਹਿਲਾਂ ਵੀ ਮਾਡਲਿੰਗ ਦੀ ਦੁਨੀਆ ਵਿਚ ਕਾਫੀ ਨਾਂ ਖੱਟ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,