ਖਾਸ ਖਬਰਾਂ

ਨਾਗਰਿਕਤਾ ਸੋਧ ਕਾਨੂੰਨ ਖਿਲਾਫ ਰੰਗੋਲੀ ਵਿਰੋਧ ਹੋਰ ਭਖਿਆ

December 30, 2019 | By

ਚੇਨਈ: ਮੋਦੀ ਸਰਕਾਰ ਵੱਲੋਂ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕਈ ਢੰਗ ਤਰੀਕਿਆਂ ਰਾਹੀਂ ਵਿਰੋਧ ਵਿਖਾਵੇ ਚੱਲ ਰਹੇ ਹਨ। ਤਾਮਿਲਨਾਡੂ ਦੇ ਸ਼ਹਿਰ ਚੇਨਈ ਵਿੱਚ ਇਸ ਵਿਵਾਦਿਤ ਕਾਨੂੰਨ ਦੇ ਵਿਰੁੱਧ “ਰੰਗੋਲੀ ਵਿਰੋਧ ਵਿਖਾਵਾ” ਕਾਫੀ ਪ੍ਰਚੱਲਤ ਹੋ ਗਿਆ ਹੈ। ਇਸ ਵਿਖਾਵੇ ਤਹਿਤ ਲੋਕਾਂ ਵੱਲੋਂ ਆਪਣੇ ਘਰਾਂ ਦੇ ਬਾਹਰ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਸੁਨੇਹਿਆਂ ਦੀਆਂ ਰੰਗੋਲੀਆਂ ਬਣਾਈਆਂ ਜਾ ਰਹੀਆਂ ਹਨ।


ਚੇਨਈ ਦੇ ਬੀਸੰਤ ਨਗਰ ਵਿੱਚ ਬੀਤੇ ਦਿਨ ਪੁਲਿਸ ਵੱਲੋਂ 8 ਸਥਾਨਕ ਵਾਸੀਆਂ ਨੂੰ ਰੰਗੋਲੀ ਵਿਰੋਧ ਵਿੱਚ ਹਿੱਸਾ ਲੈਣ ਕਾਰਨ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਵਿੱਚੋਂ 5 ਬੀਬੀਆਂ ਸਨ। ਇਹ ਲੋਕ ਬੀਸੰਤ ਨਗਰ ਵਿੱਚ ਘਰਾਂ ਦੇ ਬਾਹਰ ਰੰਗੋਲੀਆਂ ਬਣਾ ਰਹੇ ਸਨ, ਜਿੰਨ੍ਹਾਂ ਨਾਲ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਨਾਅਰੇ ਲਿਖੇ ਜਾ ਰਹੇ ਸਨ। ਦੱਸਣਾ ਬਣਦਾ ਹੈ ਕਿ ਇਹ ਰੰਗੋਲੀਆਂ ਘਰ ਦੇ ਮਾਲਕਾਂ ਦੀ ਸਹਿਮਤੀ ਨਾਲ ਬਣਾਈਆਂ ਜਾ ਰਹੀਆਂ ਸਨ ਜਿਸ ਕਾਰਨ ਪੁਲਿਸ ਵੱਲੋਂ ਰੰਗੋਲੀ ਬਣਾਉਣ ਵਾਲਿਆਂ ਦੇ ਨਾਲ ਨਾਲ ਘਰਾਂ ਦੇ ਮਾਲਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਪਰ ਇਨ੍ਹਾਂ ਗ੍ਰਿਫਤਾਰੀਆਂ ਦਾ ਪੁੱਠਾ ਅਸਰ ਵੇਖਣ ਨੂੰ ਮਿਲਿਆ ਕਿਉਂਕਿ ਇਸ ਤੋਂ ਬਾਅਦ ਰੰਗੋਲੀ ਵਿਰੋਧ ਹੋਰ ਵਧੇਰੇ ਭਖ ਗਿਆ ਹੈ। ਇਸ ਦੌਰਾਨ ਤਾਮਿਲ ਨਾਡੂ ਦੇ ਪ੍ਰਮੁੱਖ ਸਿਆਸੀ ਆਗੂਆਂ ਵੱਲੋਂ ਆਪਣੇ ਘਰਾਂ ਦੇ ਬਾਹਰ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਨਾਅਰਿਆਂ ਵਾਲੀਆਂ ਰੰਗੋਲੀਆਂ ਬਣਾਈਆਂ ਗਈਆਂ ਅਤੇ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਪਾਈਆਂ ਗਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,