ਸਿੱਖ ਖਬਰਾਂ

ਰਾਜ ਕਾਕੜਾ ਪਹਿਲੀ ਫਿਲਮ “ਕੌਮ ਦੇ ਹੀਰੇ” ਜਲਦ ਆ ਰਹੀ ਹੈ; ਫਿਲਮ ਦੇ ਪੋਸਟਰ ਨਾਲ ਸੋਸ਼ਲ ਮੀਡੀਓ ਉੱਤੇ ਚੋਖੀ ਹਲਚਲ ਤੇ ਉਤਸ਼ਾਹ

October 30, 2013 | By

ਰਾਜ ਕਾਕੜਾ ਵੱਲੋਂ ਫੇਸਬੁੱਕ ਉੱਤੇ ਜਾਰੀ ਕੀਤਾ ਗਿਆ ਫਿਲਮ “ਕੌਮ ਦੇ ਹੀਰੇ” ਦਾ ਪੋਸਟਰ

ਚੰਡੀਗੜ੍ਹ/ ਪੰਜਾਬ (ਅਕਤੂਬਰ 30, 2013): “ਸਤਿ ਸ਼੍ਰੀ ਅਕਾਲ ਦੋਸਤੋ। ਬਹੁਤ ਜਲਦ ਤੁਹਾਡੇ ਰੂਬਰੂ ਹੋ ਰਹੇ ਹਾਂ ਆਪਣੀ ਪਹਿਲੀ ਪੰਜਾਬੀ ਫਿਲਮ “ਕੌਮ ਦੇ ਹੀਰੇ” ਲੈ (ਕੇ); ਉਮੀਦ ਕਰਦੇ ਹਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਪੂਰਾ ਸਹਿਯੋਗ ਦੇਵੋਗੇ। ਹਾਜ਼ਰ ਹੈ ਫਿਲਮ ਦੀ ਪਹਿਲੀ ਝਲਕ। ਜਰੂਰ ਦੱਸਿਓ ਕਿਵੇਂ ਲੱਗੀ”, ਰੋਮਨ ਲਿੱਪੀ ਵਿਚ ਲਿਖੀਆਂ ਇਨ੍ਹਾਂ ਸਤਰਾਂ ਨਾਲ ਗੀਤਕਾਰ-ਗਾਇਕ ਅਤੇ ਅਦਾਕਾਰ ਰਾਜ ਕਾਕੜਾ ਨੇ ਆਪਣੀ ਆ ਰਹੀ ਪੰਜਾਬੀ ਫਿਲਮ “ਕੌਮ ਦੇ ਹੀਰੇ” ਦਾ ਪੋਸਟਰ ਆਪਣੇ ਫੇਸਬੁੱਕ ਪੇਜ ਉੱਤੇ ਜਾਰੀ ਕੀਤਾ ਹੈ।

ਫਿਲਮ “ਕੌਮ ਦੇ ਹੀਰੇ” ਦਾ ਪੋਸਟਰ ਜੋ ਪੰਜਾਬ ਸਪੈਕਟਰਮ ਉੱਤੇ ਨਸ਼ਰ ਹੋਇਆ ਹੈ

ਜਾਰੀ ਕੀਤੇ ਜਾਣ ਦੇ ਮਹਿਜ਼ ਤਿੰਨ ਘੰਟੇ ਵਿਚ ਹੀ ਰਾਜ ਕਾਕੜਾ ਦੇ ਫੇਸਬੁੱਕ ਪੇਜ ਉੱਤੇ ਇਸ ਨੂੰ ਪਸੰਦ ਕਰਨ ਵਾਲਿਆਂ ਦਾ ਅੰਕੜਾ 4213 ਪਾਰ ਕਰ ਚੁੱਕਾ ਸੀ ਜਦਕਿ 289 ਤੋਂ ਵੱਧ ਲੋਕ ਇਸ ਬਾਰੇ ਆਪਣੀਆਂ ਟਿੱਪਣੀਆਂ ਦਰਜ਼ ਕਰਵਾ ਚੁੱਕੇ ਹਨ।

ਦਿਲਚਸਪ ਗੱਲ ਹੈ ਕਿ ਰਾਜ ਕਾਕੜਾ ਵੱਲੋਂ ਜਾਰੀ ਕਿਤੇ ਗਏ ਪੋਸਟਰ ਵਿਚ ਉਸ ਨੇ ਪੁਲਿਸ ਦੀ ਖਾਕੀ ਵਰਦੀ ਪਾਈ ਹੋਈ ਹੈ ਅਤੇ ਚਲਣ ਵਾਲੇ ਰੌਅ ਵਿਚ ਇਕ ਹੱਥ ਲੱਕ ਨਾਲ ਲੱਗੇ ਰਿਵਾਲਵਰ ਨੂੰ ਪਾਇਆ ਹੋਇਆ ਹੈ।

ਜਦਕਿ ਇਸੇ ਫਿਲਮ ਦਾ ਇਕ ਹੋਰ ਪੋਸਟਰ ਦੋ-ਭਾਸ਼ੀ ਖਬਰ-ਵੈਬਸਈਟ ਪੰਜਾਬ ਸਪੈਕਟਰਮ ਉੱਤੇ ਨਸ਼ਰ ਹੋਇਆ ਹੈ ਜਿਸ ਵਿਚ ਇਕ ਵਾਕੇ ਦਾ ਦ੍ਰਿਸ਼ ਦਿਖਾਇਆ ਗਿਆ ਹੈ ਜੋ ਕਿ ਇੰਦਰਾ ਗਾਂਧੀ ਨੂੰ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਵੱਲੋਂ ਲਗਾਏ ਗਏ ‘ਸੋਧੇ’ ਦੀ ਇਕ ਪੇਂਟਿੰਗ ਨਾਲ ਕਾਫੀ ਮੇਲ ਖਾਂਦਾ ਹੈ।

ਇਸ ਪੋਸਟਰ ਨੇ ਸੋਸ਼ਲ ਮੀਡੀਆ ਉੱਤੇ ਚੋਖੀ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਦਰਸ਼ਕਾਂ ਵਿਚ ਫਿਲਮ ਦੀ ਆਮਦ ਦੀ ਖਬਰ ਨੇ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ।

ਉਕਤ ਖਬਰ ਅੰਗਰੇਜ਼ੀ ਵਿਚ ਪੜ੍ਹਨ ਲਈ ਵੇਖੋ:

Raj Kakra to come up with his first movie “Qaum/Kaum De Heere”; Movie poster depicts Indira Gandhi’s assassination

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,