ਕੌਮਾਂਤਰੀ ਖਬਰਾਂ

ਕੈਟੇਲੋਨੀਆ (ਸਪੇਨ) ਵਿਚ ਅਜ਼ਾਦੀ ਪੱਖੀ ਨੇ ਧਿਰਾਂ ਨੇ ਚੋਣਾਂ ਜਿੱਤ ਕੇ ਮੁੜ ਤਾਕਤ ਹਾਸਲ ਕੀਤੀ

December 25, 2017 | By

ਕੈਟੇਲੋਨੀਆ: ਸਪੇਨ ਦੇ ਖੁਦਮੁਖਤਿਆਰ ਅਤੇ ਆਰਥਿਕ ਪੱਖੋਂ ਮਜਬੂਤ ਸੂਬੇ ਕੈਟੇਲੋਨੀਆ ਵਿਚ ਆਜ਼ਾਦੀ ਪੱਖੀ ਧਿਰਾਂ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿਚ ਮੁੜ ਜਿੱਤ ਲਈਆਂ ਹਨ। ਇਸ ਤੋਂ ਪਹਿਲਾਂ ਕੈਟੇਲੋਨੀਆਂ ਦੀ ਸੂਬਾ ਸਰਕਾਰ ਵਿਚ ਸ਼ਾਮਲ ਧਿਰਾਂ ਨੇ ਅਜ਼ਾਦੀ ਲਈ ਰਾਏਸ਼ੁਮਾਰੀ ਕਰਵਾਈ ਸੀ ਜਿਸ ਵਿੱਚ 92% ਲੋਕਾਂ ਨੇ ਕੈਟੇਲੋਨੀਆ ਦੀ ਅਜ਼ਾਦੀ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ। ਸਪੇਨ ਵੱਲੋਂ ਰਾਏਸ਼ੁਮਾਰੀ ਨੂੰ ਰੱਦ ਕਰਦਿਆਂ ਕੈਟੇਲੋਨੀਆ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਸੀ ਤੇ ਇੱਥੇ ਮੁੜ ਤੋਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਪਰ ਮੁੜ ਹੋਈਆਂ ਚੋਣਾਂ ਵਿੱਚ ਫਿਰ ਤੋਂ ਅਜ਼ਾਦੀ ਪੱਖੀ ਧਿਰਾਂ ਨੇ ਹੀ ਜਿੱਤ ਹਾਸਲ ਕਰ ਲਈ ਹੈ।

ਕੈਟੇਲੋਨੀਆ ਵਿਚ ਚੋਣਾਂ ਜਿਤਣ ਵਾਲੀਆਂ ਅਜ਼ਾਦੀ ਪੱਖੀ ਪਾਰਟੀਆਂ ਦੇ ਆਗੂ ਚੋਣ ਨਤੀਜਿਆਂ ਤੋਂ ਬਾਅਦ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ

ਕੈਟੇਲੋਨੀਆ ਵਿਚ ਚੋਣਾਂ ਜਿਤਣ ਵਾਲੀਆਂ ਅਜ਼ਾਦੀ ਪੱਖੀ ਪਾਰਟੀਆਂ ਦੇ ਆਗੂ ਚੋਣ ਨਤੀਜਿਆਂ ਤੋਂ ਬਾਅਦ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ

135 ਸੀਟਾਂ ਵਾਲੀ ਕੈਟੇਲੋਨੀਆਂ ਵਿਧਾਨ ਸਭਾ ਵਿੱਚ ਬਹੁਮਤ ਲਈ 68 ਸੀਟਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਚੋਣਾਂ ਦੌਰਾਨ ਕਿਸੇ ਇਕ ਪਾਰਟੀ ਨੂੰ ਬਹੁਮਤ ਨਹੀਂ ਮਿਿਲਆ ਪਰ ਅਜ਼ਾਦੀ ਪੱਖੀ ਤਿੰਨ ਪਾਰਟੀਆਂ ਨੂੰ 70 ਸੀਟਾਂ ਹਾਸਲ ਹੋਈਆਂ ਹਨ ਤੇ ਤਿੰਨਾ ਗਠਜੋੜ ਕੈਟੇਲੋਨੀਆਂ ਵਿੱਚ ਸਰਕਾਰ ਬਣਾਉਣ ਦੇ ਸਮਰੱਥ ਹੈ।

ਚੋਣਾਂ ਤੋਂ ਬਾਅਦ ਕੈਟੇਲੋਨੀਆਂ ਤੇ ਸਪੇਨ ਦੇ ਆਪਣੀ ਸੰਬੰਧ ਮੁੜ ਉਸੇ ਮੁਕਾਮ ‘ਤੇ ਪਹੁੰਚ ਗਏ ਹਨ ਜਿੱਥੇ ਇਹ ਤਿੰਨ ਮਹੀਨੇ ਪਹਿਲਾਂ ਹੋਈ ਰਾਏਸ਼ੁਮਾਰੀ ਵੇਲੇ ਸਨ।

ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਟੇਲੋਨੀਆਂ ਦੀ ਅਜ਼ਾਦੀ ਲਹਿਰ ਦੇ ਆਗੂ ਕਾਰਲਸ ਪੁਜਡੋਂਮੋਂਟ ਨੇ ਸਪੇਨ ਦੇ ਪ੍ਰਧਾਨ ਮੰਤਰੀ ਨੂੰ ਸਪੇਨ ਤੋਂ ਬਾਹਰ ਗੱਲਬਾਤ ਕਰਨ ਦਾ ਮੁੜ ਸੱਦਾ ਦਿੱਤਾ ਪਰ ਸਪੇਨ ਦੇ ਪ੍ਰਧਾਨ ਮੰਤਰੀ ਮੈਰੀਯਾਨ ਰਾਜੋਏ ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ।

ਇਸ ਖਬਰ ਨੂੰ ਹੋਰ ਵਧੇਰੇ ਵਿਸਤਾਰ ਵਿਚ ਤੁਸੀਂ ਸਾਡੀ ਅੰਗਰੇਜ਼ੀ ਵਿੱਚ ਖਬਰਾਂ ਦੀ ਵੈਬਸਾਈਟ ‘ਤੇ ਪੜ੍ਹ ਸਕਦੇ ਹੋ:

Voters In Spain’s Catalonia Backs Pro-Independence Parties Again, Spain PM Rejects Puigdemount Call For Talks

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: