October 1, 2014 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ, ਅਮਰੀਕਾ (30 ਸਤੰਬਰ, 2014): ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਦੇ ਸੱਦੇ ‘ਤੇ ਅਮਰਰੀਕਾ ਪਹੁੰਚਿਆ ਹੋਇਆ ਹੈ।ਮੋਦੀ ਦਾ ਅਮਰੀਕਾ ਵਿੱਚ ਜਿੱਥੇ ਉਬਾਮਾ ਪ੍ਰਸ਼ਾਸ਼ਨ ਅਤੇ ਮੁੱਖਧਾਰੀ ਭਾਰਤੀਆਂ ਵੱਲੋਂ ਪੱਬਾਭਾਰ ਹੋਕੇ ਸੁਆਗਤ ਕੀਤਾ ਜਾ ਰਿਹਾ ਹੈ, ਉੱਥੇ ਮੋਦੀ ਖਿਲਾਫ ਗੁਜਰਾਤ ਵਿੱਚ ਸੰਨ 2002 ਵਿੱਚ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੁਸਲਮਾਨਾਂ ਦੇ ਹੋਏ ਸਮੂਹਿਕ ਕਤਲੇਆਮ ਅਤੇ ਮੋਦੀ ਦੀ ਅਗਵਾਈ ਵਾਲੀੌ ਭਾਜਪਾ ਸਰਕਾਰ ਵੱਲੋਂ ਭਾਰਤੀ ਘੱਟ ਗਿਣਤੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਖਿਲਾਫ ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਕਰਵੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਜਿੱਥੇ ਅਮਰੀਕਾ ‘ਚ ਵੱਸ ਰਿਹਾ ਹਿੰਦੂ ਭਾਈਚਾਰਾ ਖਾਸ ਕਰਕੇ ਗੁਜਰਾਤੀ ਮੋਦੀ ਨੂੰ ਪਲਕਾਂ ‘ਤੇ ਬਿਠਾ ਰਹੇ ਹਨ, ਉਥੇ ਮੁਸਲਿਮ ਅਤੇ ਸਿੱਖ ਭਾਈਚਾਰੇ ਵੱਲੋਂ ਮੋਦੀ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਮੰਗਲਵਾਰ ਨੂੰ ਜਦੋਂ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਉਬਾਮਾ ਦੁਆਰਾ ਦਿੱਤੇ ਗਏ ਰਾਤ ਦੇ ਭੋਜਨ ‘ਚ ਸ਼ਾਮਲ ਹੋਣ ਲਈ ਵਾਈਟ ਹਾਊਸ ਪੁੱਜਿਆ ਤਾਂ ਉਸਦੇ ਖਿਲਾਫ਼ ਡੱਟ ਕੇ ਵਿਰੋਧ ਵਿਖਾਵਾ ਹੋਇਆ।
ਅਮਰੀਕੀ ਰਾਸ਼ਟਰਪਤੀ ਦੀ ਮੌਜੂਦਗੀ ‘ਚ ਸਿੱਖ ਅਤੇ ਕਸ਼ਮੀਰੀ ਜੱਥੇਬੰਦੀਆਂ ਨਾਲ ਵੱਡੀ ਗਿਣਤੀ ‘ਚ ਜੁੜੇ ਸਿੱਖਾਂ ਅਤੇ ਮੁਸਲਮਾਨਾਂ ਨੇ ਮੋਦੀ ਵਿਰੁੱਧ ਡੱਟਵੀਂ ਨਾਅਰੇਬਾਜ਼ੀ ਕੀਤੀ। ਇੱਥੇ ਮੋਦੀ ਦੇ ਸਮਰਥੱਕ ਵੀ ਵੱਡੀ ਗਿਣਤੀ ‘ਚ ਆਏ ਹੋਏ ਸਨ। ਜਿਸ ਕਾਰਨ ਦੋਵੇਂ ਧਿਰਾਂ ਇੱਕ ਦੂਜੇ ਦੇ ਵਿਰੋਧ ‘ਚ ਸਾਹਮਣੇ ਆ ਗਈਆਂ, ਪ੍ਰੰਤੂ ਪੁਲਿਸ ਨੇ ਬਚਾਅ ਕਰਦਿਆਂ ਮਾਮਲੇ ਨੂੰ ਠੰਡਾ ਕੀਤਾ।
ਇਸਤੋਂ ਪਹਿਲਾਂ ਮੈਡੀਸਨ ਸੁਕਾਇਅਰ ਗਾਰਡਨ ਦੇ ਨੇੜੇ ਵੀ ਮੋਦੀ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਹੋਇਆ ਅਤੇ ਵਿਖਾਵਾਕਾਰੀਆਂ ਵੱਲੋਂ ਮੋਦੀ ਨੂੰ ਕਾਤਲ ਆਖ਼ਣ ਵਾਲੇ ਪੋਸਟਰਾਂ ਦਾ ਵੱਡੀ ਗਿਣਤੀ ‘ਚ ਵਿਖਾਵਾ ਕੀਤਾ ਗਿਆ।
ਇਸੇ ਦੌਰਾਨ ਹੀ ਜਦ ਉਬਾਮਾ ਪ੍ਰਸ਼ਾਸ਼ਨ ਵਾਈਟ ਹਾਊਸ ਵਿੱਚ ਮੋਦੀ ਦਾ ਪੁਰਜ਼ੋਰ ਸੁਆਗਤ ਕਰ ਰਿਹਾ ਹੋਵੇਗਾ ਠੀਕ ਉਸੇ ਟਾਈਮ ਅਮਰੀਕਾ ਵਿੱਚ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਦੀ ਸਿੱਖ ਜੱਥੇਬੰਦੀ ਅਤੇ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਬੁਲਾਈ ਲੋਕ ਅਦਾਲਤ ਮੋਦੀ ਨੂੰ ਗੁਜਰਾਤ ਵਿੱਚ ਮੁਸਲਿਮ ਕਤਲੇਆਮ ਦੇ ਕੇਸ ਵਿੱਚ ਦੋਸ਼ੀ ਕਰਾਰ ਦੇਣ ਦੀ ਕਾਰਵਾਈ ਕਰੇਗੀ। ਲੋਕ ਅਦਾਲਤ ਦੀ ਇਸ ਕਾਰਵਾਈ ਦਾ ਸਿਖਸ ਫਾਰ ਜਸਟਿਸ ਵਲੋਂ ਸਮੁੱਚੇ ਅਮਰੀਕਾ ਵਿਚ ਸਿੱਧੇ ਪ੍ਰਸਾਰਣ ਰਾਹੀਂ ਕੀਤਾ ਜਾਵੇਗਾ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਕਰਾਰ ਦੇਣ ਵਾਲੀ ਇਸ ਕਾਰਵਾਈ ਨੂੰ ਵਾਈਟ ਹਾਊਸ ਦੇ ਸਾਹਮਣੇ ਰਾਸ਼ਟਰਪਤੀ ਪਾਰਕ ਵਿਚ ਬਣਾਏ ਗਏ ਆਰਜ਼ੀ ਅਦਾਲਤੀ ਕਮਰੇ ਵਿਚ ਹੋਵੇਗੀ। ਐਸ ਐਫ ਜੇ ਵਲੋਂ ਜਾਰੀ ਕੀਤੀ ਗਈ ਚਾਰਜਸ਼ੀਟ ਵਿਚ 2002 ਵਿਚ ਮੁਸਲਮਾਨਾਂ ਦੇ ਕਤਲੇਆਮ ਦੌਰਾਨ ਮੋਦੀ ਦੀਆਂ ਕਾਰਵਾਈਆਂ ਦਰਜ ਹਨ ਜੋ ਕਿ ਅਮਰੀਕੀ ਕੋਡ ਦੀਆਂ ਕਈ ਵਿਵਸਥਾਵਾਂ ਵਿਚ ਸੰਘੀ ਅਪਰਾਧ ਮੰਨੀਆਂ ਜਾਂਦੀਆਂ ਹਨ।
ਮੋਦੀ ਨੂੰ ਦੋਸ਼ੀ ਕਰਾਰ ਦੇਣ ਬਾਰੇ ਇਸ ਕਾਰਵਾਈ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਮਨੁੱਖੀ ਅਧਿਕਾਰ ਸੰਸਥਾ ਨੇ ਵਾਸ਼ਿੰਗਟਨ ਡੀ ਸੀ ਦੇ ਕਈ ਮੈਟਰੋ ਸਟਾਪਾਂ ‘ਤੇ ਥਾਂ ਅਤੇ ਵੱਡੀਆਂ ਸਕਰੀਨਾਂ ਕਿਰਾਏ ‘ਤੇ ਲੈਕੇ ਐਡਵੋਕੇਸੀ ਕੈਂਪੇਨ ਸ਼ੁਰੂ ਕੀਤੀ ਹੈ। ਵਾਸ਼ਿੰਗਟਨ ਮੈਟਰੋਪਾਲਿਟਨ ਏਰੀਆ ਟਰਾਂਜ਼ਿਟ ਅਥਾਰਟੀ ਵਲੋਂ ਪ੍ਰਵਾਨਗੀ ਮਿਲਣ ਨਾਲ ਯੂ ਸਟਰੀਟ, ਕੋਲੰਬੀਆ ਹਾਈਟਸ ਅਤੇ ਪੂਰਬੀ ਮਾਰਕੀਟ ਮੈਟਰੋ ਸਟੇਸ਼ਨਾਂ ‘ਤੇ ਮੋਦੀ ਦੀਆਂ ਕਾਰਵਾਈਆਂ ਦਾ ਚਿਤਰਣ ਕੀਤਾ ਜਾਵੇਗਾ
Related Topics: India, Indian Satae, Narendra Modi, Sikhs For Justice (SFJ), Sikhs in Untied States, United States, White House