May 9, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਮਿਸਲ ਪੰਜ-ਆਬ ਕਮੇਟੀ ਵੱਲੋਂਂ ਚਲਾਈ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਬਲਾਕ ਭੂੰਗਾ ਵਿਖੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਮੇਟੀ ਨੂੰ ਮਤੇ ਸੌਂਪੇ ਗਏ।
ਅੱਜ ਬਲਾਕ ਭੂੰਗਾ ਵਿਖੇ ਭੂੰਗਾ ਬਲਾਕ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਪੰਚ ਸ਼੍ਰੀ ਜੈ ਪਾਲ ਜੀ ਪਿੰਡ ਬਾਹਟੀਵਾਲ ਅਤੇ ਵਾਈਸ ਪ੍ਰਧਾਨ ਸ਼੍ਰੀਮਤੀ ਰਜਿੰਦਰ ਕੌਰ ਪਿੰਡ ਆਰਨਿਆਲ ਵੱਲੋਂ ਭੂੰਗਾ ਬਲਾਕ ਦੇ ਸਰਪੰਚਾਂ ਦੀ ਮੀਟਿੰਗ ਹੋਈ ਜਿਸ ਵਿੱਚ ਮਿਸਲ ਪੰਜ-ਆਬ ਕਮੇਟੀ ਨੂੰ ਵੀ ਸੱਦਾ ਦਿੱਤਾ ਗਿਆ।
ਇਸ ਮੌਕੇ ਮਿਸਲ ਪੰਜ-ਆਬ ਕਮੇਟੀ ਦੇ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਝ ਦਿਨ ਪਹਿਲਾਂ ਮਿਸਲ ਪੰਜ-ਆਬ ਕਮੇਟੀ ਵੱਲੋਂ ਚਲਾਈ ਗਈ ਨਹਿਰੀ ਪਾਣੀ ਦੀ ਮੰਗ ਲਈ ਬਲਾਕ ਭੂੰਗਾ ਵਿਖੇ ਸਰਪੰਚਾ ਨਾਲ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਇਲਾਕੇ ਵਿੱਚ ਖੇਤੀ ਹੇਠਲੇ ਰਕਬੇ ਦੀ ਸਿੰਚਾਈ ਵਾਸਤੇ ਨਹਿਰੀ ਪਾਣੀ ਲੋੜੀਂਦੀ ਮਾਤਰਾ ਵਿੱਚ ਮੁਹੱਈਆ ਕਰਵਾਉਣ , ਕੰਢੀ ਇਲਾਕੇ ਵਿੱਚ ਨਿਕਲਦੀਆਂ ਨਹਿਰਾਂ ਵਿੱਚ ਪਾਣੀ ਮਿੱਥੀ ਸਮਰੱਥਾ ਅਨੁਸਾਰ ਪੂਰਾ ਸਮਾਂ ਚਲਦਾ ਰੱਖਣ, ਖੇਤਾਂ ਹੇਠ ਪਾਈਪਾਂ ਦੱਬਕੇ ਨਹਿਰੀ ਪਾਣੀ ਦਾ ਢਾਂਚਾ ਤਿਆਰ ਕਰਨ , ਪਿੰਡਾਂ ਨੂੰ ਨਹਿਰੀ ਪਾਣੀ ਨੂੰ ਸਾਫ ਕਰਕੇ ਦੇਣ, ਨਹਿਰਾਂ ਤੇ ਪਣ ਬਿਜਲੀ ਪ੍ਰਾਜੈਕਟ ਲਗਾ ਕੇ ਬਿਜਲੀ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ ਸੀ ਅਤੇ ਬਾਅਦ ਵਿੱਚ ਪੰਚਾਇਤਾਂ ਵੱਲੋਂ ਮਤੇ ਪਾਸ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਦੇ ਸਿੱਟੇ ਵਜੋਂ ਅੱਜ ਮਿਸਲ ਪੰਜ-ਆਬ ਕਮੇਟੀ ਨੂੰ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਵਿੱਚੋ ਪਿੰਡ ਆਰਨਿਆਲ ਸ਼ਾਹਪੁਰ, ਪਿੰਡ ਕਪਾਹਟ , ਪਿੰਡ ਮੂਸਤਾਪੁਰ, ਪਿੰਡ ਸ਼ਾਹਪੁਰ ਦੀਆਂ ਪੰਚਾਇਤਾਂ ਵੱਲੋਂ ਸਰਪੰਚ ਯੂਨੀਅਨ ਦੇ ਪ੍ਰਧਾਨ ਸ਼੍ਰੀ ਜੈ ਪਾਲ ਅਤੇ ਵਾਈਸ ਪ੍ਰਧਾਨ ਸ਼੍ਰੀਮਤੀ ਰਜਿੰਦਰ ਕੌਰ ਵੱਲੋਂ ਮਿਸਲ ਪੰਜ-ਆਬ ਕਮੇਟੀ ਨੂੰ ਮਤੇ ਦੀਆਂ ਕਾਪੀਆਂ ਸੌਂਪੀਆਂ ਗਈਆਂ ਮੀਟਿੰਗ ਵਿੱਚ ਹਾਜ਼ਰ ਸਾਰੇ ਸਰਪੰਚ ਸਾਹਿਬਾਨ ਦਾ ਅਵਤਾਰ ਸਿੰਘ ਸੇਖੋਂ ਨੇ ਧੰਨਵਾਦ ਕੀਤਾ ਅਤੇ ਹੋਰਨਾਂ ਪੰਚਾਇਤਾਂ ਨੂੰ ਵੀ ਨਹਿਰੀ ਪਾਣੀ ਦੀ ਮੰਗ ਲਈ ਮਤਾ ਪਾ ਕੇ ਦੇਣ ਦੀ ਅਪੀਲ ਵੀ ਕੀਤੀ ਅਤੇ ਅੱਗੋਂ ਸਰਪੰਚ ਸਾਹਿਬਾਨਾ ਨੇ ਵੀ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਚਲਾਈ ਰੱਖਣ ਦਾ ਭਰੋਸਾ ਦਿੱਤਾ।
ਇਸ ਮੌਕੇ ਸਰਪੰਚ ਯੂਨੀਅਨ ਦੇ ਪ੍ਰਧਾਨ ਸ਼੍ਰੀ ਜੈ ਪਾਲ ਜੀ, ਸ਼੍ਰੀਮਤੀ ਰਜਿੰਦਰ ਕੌਰ,ਮੀਨਾ ਕੁਮਾਰੀ ਸੁਦੇਸ਼ ਕੁਮਾਰੀ ,ਕਰਨੈਲ ਸਿੰਘ, ਸੁਨੀਲ ਕੁਮਾਰ, ਬਲਕਾਰ ਸਿੰਘ ਅਤੇ ਕਈ ਪਿੰਡਾਂ ਦੇ ਪੰਚਾਇਤ ਮੈਂਬਰ ਵੀ ਹਾਜ਼ਰ ਸਨ
Related Topics: Canal water, Misal Panj-Aab, Punjab Water Crisis