April 5, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਪੰਚ ਪਰਧਾਨੀ ਯੂ. ਕੇ. ਨੇ ਉਤਰ ਪਰਦੇਸ਼ ਦੀ ਇੱਕ ਅਦਾਲਤ ਵੱਲੋਂ ਪੀਲੀਭੀਤ ਦੇ ਕਥਿਤ ਪੁੁਲਿਸ ਮੁਕਾਬਲੇ ਲਈ ਦੋਸ਼ੀ 47 ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈੈ। ਪਾਰਟੀ ਵੱਲੋਂ ਬਿਆਨ ਜਾਰੀ ਕਰਦੇ ਹੋਏ ਭਾਈ ਪਰਮਿੰਦਰ ਸਿੰਘ ਬੱਲ ਅਤੇ ਭਾਈ ਹਰਦਿਆਲ ਸਿੰਘ ਨੇ ਆਖਿਆ ਕਿ ਲੰਬੇ ਸਮੇਂ ਤੋਂ ਇਨਸਾਫ ਲਈ ਸਿਰਤੋੜ ਯਤਨ ਕਰ ਰਹੀ ਸਿੱਖ ਕੌਮ ਲਈ ਇਹ ਫੈਸਲਾ ਕੁਝ ਹੌਸਲਾ ਲੈ ਕੇ ਆਇਆ ਹੈ।
ਇਸ ਫੈਸਲੇ ਨੇ ਸਿੱਖਾਂ ਦੀ ਉਹ ਗੱਲ ਸੱਚ ਸਿੱਧ ਕਰ ਦਿੱਤੀ ਹੈ ਕਿ ਭਾਰਤ ਭਰ ਵਿੱਚ ਸਿੱਖਾਂ ਦੇ ਬਣਾਏ ਗਏ ਪੁੁਲਿਸ ਮੁਕਾਬਲੇ ਬਿਲਕੁਲ ਝੂਠੇ ਅਤੇ ਸਚਾਈ ਤੋਂ ਕੋਹਾਂ ਦੂਰ ਸਨ। ਇਹ ਪੁਲਿਸ ਮੁਕਾਬਲੇ ਅਸਲ ਵਿੱਚ ਸਿੱਖਾਂ ਨੂੰ ਸਬਕ ਸਿਖਾਉਣ ਦੀ ਭਾਰਤ ਸਰਕਾਰ ਦੀ ਨੀਤੀ ਦਾ ਹਿੱਸਾ ਸਨ ਜਿਸ ਵਿੱਚ ਦੇਸ਼ ਦੇ ਰਾਜਸੀ ਨੇਤਾ, ਅਫਸਰਸ਼ਾਹੀ ਅਤੇ ਅਦਾਲਤਾਂ ਸਾਰੇ ਇੱਕਮਿੱਕ ਹੋਕੇ ਸਿੱਖਾਂ ਖਿਲਾਫ ਜੰਗ ਲੜ ਰਹੇ ਸਨ ਅਤੇ ਹੁਣ ਵੀ ਲੜ ਰਹੇ ਹਨ। ਅੱਜ ਵੀ ਅਦਾਲਤਾਂ ਅਤੇ ਰਾਜਸੀ ਨੇਤਾ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਇਸੇ ਲਈ ਰਿਹਾ ਨਹੀ ਕਰ ਰਹੇ ਤਾਂ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾ ਸਕੇ।
ਇਨ੍ਹਾਂ ਨੇਤਾਵਾਂ ਨੇ ਆਖਿਆ ਕਿ ਪੂਰੇ ਦੇਸ਼ ਵਿੱਚ ਸਿੱਖਾਂ ਦੇ ਪੁਲਿਸ ਮੁਕਾਬਲੇ ਇੱਕ ਯੋਜਨਾ ਅਧੀਨ ਬਣਾਏ ਗਏ ਸਨ। ਇਹ ਪੁਲਿਸ ਅਫਸਰਾਂ ਦੀ ਆਪਣੀ ਮਰਜੀ ਅਨੁਸਾਰ ਨਹੀ ਬਲਕਿ ਕੇਂਦਰ ਤੋਂ ਖੜਕਦੀਆਂ ਤਾਰਾਂ ਅਨੁਸਾਰ ਬਣਾਏ ਜਾਂਦੇ ਸਨ।ਸੱਚ ਤਾਂ ਇਹ ਹੈ ਕਿ ਕੁਝ ਦਲੇਰ ਜੱਜ ਸਾਹਿਬਾਨ ਹੀ ਇਨ੍ਹਾਂ ਕੇਸਾਂ ਵਿੱਚ ਨਿਰਪੱਖ ਫੈਸਲੇ ਲੈ ਸਕੇ ਹਨ ਬਾਕੀ ਨੇ ਤਾਂ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਲਈ ਸਰਕਾਰਾਂ ਦਾ ਹੀ ਸਾਥ ਦਿੱਤਾ।
READ ENGLISH VERSION:
Panch Pardhani UK seeks India wide probe into fake encounters
ਪੰਚ ਪਰਧਾਨੀ ਯੂ. ਕੇ. ਪੀਲੀਭੀਤ ਪੁਲਿਸ ਮੁਕਾਬਲੇ ਦੀ ਅਸਲੀਅਤ ਸਾਹਮਣੇ ਆਉਣ ਤੇ ਇਹ ਮੰਗ ਕਰਦੀ ਹੈ ਕਿ ਇਸ ਮਨੁੱਖਤਾ ਵਿਰੋਧੀ ਵਰਤਾਰੇ ਦੀ ਅਸਲੀਅਤ ਜਾਨਣ ਲਈ ਸਾਰੇ ਪੁਲਿਸ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਜਾਂਚ ਦਾ ਘੇਰਾ ਰਾਜਸੀ ਨੇਤਾਵਾਂ ਅਤੇ ਅਦਾਲਤਾਂ ਦੀ ਭੂਮਿਕਾ ਨੂੰ ਵਿੱਚ ਸ਼ਾਮਲ ਕਰਨ ਵਾਲਾ ਹੋਵੇ।
ਪੰਜਾਬ ਦੀ ਸੱਤਾ ਦਾ ਆਨੰਦ ਮਾਣ ਰਹੇ ਰਾਜਸੀ ਨੇਤਾਵਾਂ ਦੀ ਵੀ ਜਾਂਚ ਹੋਵੇ ਜੋ ਦੋਸ਼ੀ ਪੁਲਿਸ ਅਫਸਰਾਂ ਨਾਲ ਲੰਬੀਆਂ ਮੁਲਾਕਾਤਾਂ ਕਰਕੇ ਸਿੱਖਾਂ ਦੇ ਕਤਲੇਆਮ ਵਿੱਚ ਆਪਣਾਂ ਹਿੱਸਾ ਪਾਉਂਦੇ ਰਹੇ ਸਨ।
Related Topics: Panch Pardhani UK, Pilibhit Fake Encounter, Sikh News UK, Sikhs in United Kingdom