ਸਿੱਖ ਖਬਰਾਂ

ਸਿੱਖ ਆਗੂ ਭਾਈ ਦਲਜੀਤ ਸਿੰਘ ਨੂੰ ਜਮਾਨਤ ਮਿਲੀ; ਰਿਹਾਈ ਆਉਂਦੇ ਦਿਨਾਂ ਵਿਚ ਹੋਣ ਦੇ ਆਸਾਰ

October 28, 2013 | By

ਚੰਡੀਗੜ੍ਹ/ ਪੰਜਾਬ (28 ਅਕਤੂਬਰ, 2013): ਅਕਾਲੀ ਦਲ ਪੰਚ ਪਰਧਾਨੀ ਦੇ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਵੱਲੋਂ “ਸਿੱਖ ਸਿਆਸਤ ਨਿਊਜ਼” ਨੂੰ ਦਿੱਤੀ ਜਾਣਕਾਰੀ ਅਨੁਸਾਰ ਭਾਈ ਦਲਜੀਤ ਸਿੰਘ ਬਿੱਟੂ ਅਤੇ ਬਰਤਾਨੀਆਂ ਨਿਵਾਸੀ ਸਿੱਖ ਜਸਵੰਤ ਸਿੰਘ ਅਜ਼ਾਦ ਦੀ ਜਮਾਨਤ ਅੱਜ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਮਨਜ਼ੂਰ ਕਰ ਲਈ।

ਇਹ ਮਾਮਲਾ ਜਲੰਧਰ ਵਿਖੇ ਜਸਵੰਤ ਸਿੰਘ ਅਜ਼ਾਦ ਵਿਰੁਧ “ਗੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ” ਤਹਿਤ 29 ਸਤੰਬਰ 2013 ਦਰਜ਼ ਕੀਤੇ ਗਏ ਮੁਕਦਮੇਂ ਨਾਲ ਸੰਬੰਧਤ ਸੀ, ਜਿਸ ਵਿਚ ਬਾਅਦ ’ਚ ਭਾਈ ਦਲਜੀਤ ਸਿੰਘ ਦਾ ਨਾਂ ਵੀ ਜੋੜ ਦਿੱਤਾ ਗਿਆ ਸੀ।

ਭਾਈ ਦਲਜੀਤ ਸਿੰਘ

ਦੂਜੇ ਪਾਸੇ ਭਾਈ ਦਲਜੀਤ ਸਿੰਘ ਵਿਰੁਧ 21 ਸਤੰਬਰ 2012 ਨੂੰ ਲੁਧਿਆਣਾ ਵਿਖੇ “ਗੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ” ਤਹਿਤ ਦਰਜ਼ ਕੀਤੇ ਗਏ ਮਾਮਲੇ ਵਿਚ ਜਸਵੰਤ ਸਿੰਘ ਦਾ ਵੀ ਨਾਂ ਜੋੜਿਆ ਗਿਆ ਸੀ, ਜਿਸ ਵਿਚੋਂ ਦੋਹਾਂ ਨੂੰ ਜੁਲਾਈ 2013 ਵਿਚ ਜਮਾਨਤ ਮਿਲ ਗਈ ਸੀ।

ਅੱਜ ਦੀ ਅਦਾਲਤੀ ਕਾਰਵਾਈ ਬਾਰੇ ਭਾਈ ਮਨਧੀਰ ਸਿੰਘ ਨੇ ਫੋਨ ਉੱਤੇ ਦੱਸਿਆ ਕਿ ਅੱਜ ਸਰਕਾਰੀ ਧਿਰ ਵੱਲੋਂ ਇਕ ਹਲਫਨਾਮਾ ਦਾਇਰ ਕੀਤਾ ਗਿਆ ਸੀ, ਜਿਸ ਉੱਪਰ ਅਦਾਲਤ ਵਿਚ ਘੰਟਾ ਭਰ ਬਹਿਸ ਹੋਈ।

ਭਾਈ ਮਨਧੀਰ ਸਿੰਘ ਨੇ “ਸਿੱਖ ਸਿਆਸਤ ਨਿਊਜ਼” ਨੂੰ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਵਿਚ ਅਦਾਲਤ ਨੇ ਸਰਕਾਰੀ ਧਿਰ ਨੂੰ ਭਾਈ ਦਲਜੀਤ ਸਿੰਘ ਖਿਲਾਫ ਸਰਕਾਰੀ ਸਬੂਤਾਂ ਬਾਰੇ ਹਲਫਨਾਮਾ ਦੇਣ ਲਈ ਕਿਹਾ ਸੀ ਪਰ ਸਰਕਾਰੀ ਵਕੀਲਾਂ ਨੇ ਆਪਣੇ ਹਲਫਨਾਮੇ ਵਿਚ ਦੋਸ਼ਾਂ ਦਾ ਹੀ ਜ਼ਿਕਰ ਕਰ ਦਿੱਤਾ ਸੀ, ਜਿਸ ਉੱਤੇ ਅਦਾਲਤ ਨੇ ਸਰਕਾਰ ਨੂੰ ਮੁੜ ਹਲਫਨਾਮਾ ਦਾਇਰ ਕਰਨ ਲਈ ਕਿਹਾ ਸੀ, ਜੋ ਕਿ ਅੱਜ ਸਵੇਰੇ ਹੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਭਾਈ ਮਨਧੀਰ ਸਿੰਘ ਨੇ ਦੱਸਿਆ ਕਿ ਸਰਕਾਰ ਦਾ ਹਲਫਨਾਮਾ ਨਿਰਅਧਾਰ ਸੀ ਜਿਸ ਦਾ ਖੰਡਨ ਭਾਈ ਦਲਜੀਤ ਸਿੰਘ ਦੇ ਵਕੀਲ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਵੱਲੋਂ ਕੀਤਾ ਗਿਆ।

ਜੱਜ ਕੇ. ਸੀ. ਪੁਰੀ ਨੇ ਦੋਵੇਂ ਪੱਖ ਸੁਣਨ ਤੋਂ ਬਾਅਦ ਭਾਈ ਦਲਜੀਤ ਸਿੰਘ ਅਤੇ ਜਸਵੰਤ ਸਿੰਘ ਅਜ਼ਾਦ ਨੂੰ ਇਸ ਮਾਮਲੇ ਵਿਚ ਜਮਾਨਤ ਦੇ ਦਿੱਤੀ।

ਹੋਰ ਵਧੇਰੇ ਵੇਰਵੇ (ਅੰਗਰੇਜ਼ੀ ਵਿਚ) ਪੜ੍ਹਨ ਲਈ ਦੇਖੋ:

Bhai Daljit Singh gets bail in case registered u/UAPA for political reasons

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,