ਤੀਜਾ ਘੱਲੂਘਾਰਾ (ਜੂਨ 1984 ਦੇ ਹਮਲੇ) » ਵਿਦੇਸ਼ » ਸਿੱਖ ਖਬਰਾਂ

ਵਰਲਡ ਸਿੱਖ ਪਾਰਲੀਮੈਂਟ ਜਰਮਨੀ ਵੱਲੋਂ ਜੂਨ 1984 ਘੱਲੂਘਾਰਾ ਯਾਦਗਾਰੀ ਪ੍ਰਦਰਸ਼ਨੀ 2 ਜੂਨ ਨੂੰ

May 31, 2024 | By

ਫਰੈਕਫੋਰਟ :- ਵਰਲਡ ਸਿੱਖ ਪਾਰਲੀਮੈਂਟ ਦੇ ਕੋ- ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਵੱਲੋਂ ਬੀਤੇ ਦਿਨੀ ਇਕ ਪ੍ਰੈੱਸ ਦੇ ਨਾਂ ਜਾਰੀ ਕੀਤਾ ਬਿਆਨ ਅਦਾਰਾ ਸਿੱਖ ਸਿਆਸਤ ਨੂੰ ਪ੍ਰਾਪਤ ਹੋਇਆ ਹੈ। ਇਹ ਬਿਆਨ ਅਸੀ ਸਿੱਖ ਸਿਆਸਤ ਦੇ ਪਾਠਕਾਂ ਨਾਲ ਇੰਨ-ਬਿੰਨ ਸਾਂਝਾ ਕਰ ਰਹੇ ਹਾਂ।

ਭਾਰਤੀ ਹਕੂਮਤ ਵੱਲੋਂ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਰ 37 ਗੁਰਦੁਆਰਿਆ ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੀ 40 ਵੇ ਵਰ੍ਹੇ ਨੂੰ ਸਮਰਪਿਤ ਦੇਸ਼ ਵਿਦੇਸ਼ ਵਿੱਚ ਰੱਖੇ ਸਮਾਗਮਾਂ, ਸੈਮੀਨਾਰਾਂ ਤੇ ਰੋਹ ਮੁਜ਼ਾਹਰਿਆਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਅੱਜ ਜੋ ਇਸ ਘੱਲੂਘਾਰੇ ਨੂੰ ਭੁੱਲ ਗਏ ਜਾਂ ਭੁੱਲ ਜਾਣ ਦੀਆਂ ਸਲਾਹਾਂ ਦੇ ਰਹੇ ਹਨ ਉਹਨਾਂ ਲੋਕਾਂ ਦੇ ਨਾ ਪਾਕਿ ਇਰਾਦਿਆਂ ਨੂੰ ਸਿੱਖ ਕੌਮ ਨਕਾਮ ਕਰੇ। ਸਿੱਖ ਵਿਦਵਾਨ ਮਹਿਬੂਬ ਦੇ ਕਥਨ ਅਨੁਸਾਰ ਖਾਲਸਾ ਜੀਓ ! ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਦੂਜੇ ਪਾਸੇ ਸਹੀ ਅਮਲ ਤੇਜ਼ ਬੁੱਧੀ ਜ਼ਿਹਨੀ ਗੁਲਾਮੀ ਤੋ ਅਜ਼ਾਦ ਚੇਤਨਾ ਨੂੰ ਕੇਵਲ ਅਣਖ ਦੇ ਪ੍ਰਚੰਡ ਰੂਪ ਹੀ ਜਨਮ ਦਿੰਦੇ ਹਨ ਦੋਖੀਆਂ ਨੂੰ ਮੁਆਫ ਕਰਨਾ ਸਾਡਾ ਧਰਮ ਹੈ, ਪਰ ਕੇਵਲ ਉਦੋਂ ਜਦੋਂ ਉਹ ਕਿਸੇ ਕਮਾਈ ਰਾਹੀਂ ਇਸ ਦੇ ਹੱਕਦਾਰ ਨਾ ਹੋ ਜਾਣ । ਬੇ ਮਤਲਬ ਖਿਮਾ ਜਿੱਥੇ ਹਾਊਮੈ ਤੇ ਅਨੇਕਾਂ ਰੋਗਾਂ ਨੂੰ ਜਨਮ ਦਿੰਦੀ ਹੈ । ਸੋ ਬ੍ਰਮਣਵਾਦੀ ਸੋਚ ਦੀ ਧਾਰਨੀ ਹਿੰਦੁਸਤਾਨ ਦੀ ਹਕੂਮਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਤੇ ਉਸ ਤੋ ਬਾਅਦ ਸਿੱਖ ਕੌਮ ਦੀ ਧਾਰਮਿਕ , ਆਰਥਿਕ, ਰਾਜਨੀਤਿਕ, ਸਮਾਜਿਕ ਤੇ ਸੱਭਿਆਚਰਿਕ ਤੌਰ ਤੇ ਤੇ ਕੀਤੀ ਜਾ ਰਹੀ ਨਸਲਕੁਸ਼ੀ ਰਾਹੀਂ ਜੋ ਘੋਰ ਅਪਮਾਨ ਕੀਤਾ ਜਾ ਰਿਹਾ ਹੈ ਇਹ ਨਾ ਭੁਲੱਣਯੋਗ ਤੇ ਨਾ ਬਖਸ਼ਣਯੋਗ ਬੱਜਰ ਗੁਨਾਹ ਹੈ। ਬੇਸ਼ੱਕ ਸਿੱਖ ਕੌਮ ਦੇ ਸਿਧਾਂਤਹੀਣ ਇੱਕ ਵੱਡੇ ਹਿੱਸੇ ਤੇ ਅਖੌਤੀ ਲੀਡਰਾਂ ਨੇ ਕੁਰਸੀ ਤੇ ਨਿੱਜੀ ਹਿੱਤਾਂ ਦੀ ਖ਼ਾਤਰ ਇਸ ਬ੍ਰਹਮਵਾਦੀ ਹਿੰਦੁਸਤਾਨ ਦੀ ਹਕੂਮਤ ਦੇ ਬੱਜਰ ਗੁਨਾਹ ਨੂੰ ਭੁੱਲਾ ਦਿੱਤਾ ਹੈ ਤੇ ਪੂਰੀ ਕੌਮ ਨੂੰ ਭੁੱਲ ਜਾਣ ਦੀਆ ਨਸੀਹਤਾਂ ਕਰ ਰਹੇ ਹਨ ਪਰ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਗੁਰੂ ਦਾ ਨਿਰਾਲਾ ਖਾਲਸਾ ਪੰਥ ਸਿੱਖ ਕੌਮ ਦੇ ਸਵੈਮਾਣ ਨਾਲ ਜੀਉਣ ਦੇ ਆਪਣੇ ਹੱਕ ਅਜ਼ਾਦ ਦੇਸ਼ ਖਾਲਿਸਤਾਨ ਲਈ ਸੰਘਰਸ਼ਸ਼ੀਲ ਹੈ।

World Sikh Parliament

ਜੂਨ 84 ਦੇ ਤੀਜੇ ਖੂਨੀ ਘੱਲੂਘਾਰੇ ਨੂੰ ਗੁਰੂ ਨਾਲ ਪਿਆਰ ਕਰਨ ਵਾਲੇ 39 ਸਾਲ ਬੀਤ ਜਾਣ ਦੇ ਬਾਅਦ ਵੀ ਭੁੱਲੇ ਨਹੀਂ ਚੜ੍ਹਦੇ ਜੂਨ ਉਹ ਮੰਨੂਵਾਦੀ ਹਿੰਦੁਸਤਾਨ ਦੀ ਹਕੂਮਤ ਵੱਲੋਂ ਦਿੱਤੇ ਜ਼ਖ਼ਮਾਂ ਨੂੰ ਅੱਲੇ ਤੇ ਤਾਜ਼ੇ ਸਮਝਦਾ ਹੋਇਆ ਦੇਸ਼ ਵਿਦੇਸ਼ ਵਿੱਚ ਆਪਣੇ ਰੋਹ ਦਾ ਪ੍ਰਗਟਾਵਾਂ ਕਰਦਾ ਹੈ ਇਸੇ ਸਦੰਰਭ ਵਿੱਚ 6 ਜੂਨ ਦਿਨ ਵੀਰਵਾਰ ਨੂੰ 13:00 ਵਜੇ ਤੋ 16:00 ਵਜੇ ਤੱਕ ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹਿੰਦੁਸਤਾਨ ਦੀ ਫਰੈਕਫੋਰਟ ਵਿੱਚ ਸਥਿਤ ਕੌਸਲੇਟ ਸਾਹਮਣੇ ਰੋਹ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਵਰਲਡ ਸਿੱਖ ਪਾਰਲੀਮੈਂਟ ਦੇ ਜਰਮਨ ਦੇ ਨੁੰਮਾਇੰਦਿਆਂ ਵੱਲੋ ਸਿੱਖ ਕੌਮ ਨਾਲ ਵਰਤਾਏ ਖੂਨੀ ਘੱਲੂਘਾਰੇ ਦੇ ਕਹਿਰ ਦਾ ਤਸਵੀਰਾਂ ਤੇ ਜਰਮਨ ਭਾਸ਼ਾ ਵਿੱਚ ਪ੍ਰਦਰਸ਼ਨੀ ਲਗਾ ਕੇ ਹਿੰਦੁਸਤਾਨ ਦੀ ਹਕੂਮਤ ਦੇ ਧਰਮ ਨਿਰਪੱਖ ਤੇ ਲੋਕ-ਤੰਤਰ ਦੇ ਬੁਰਕੇ ਵਿੱਚ ਹਿੰਦੂ ਫਾਸ਼ੀਵਾਦੀ ਚੇਹਰੇ ਨੂੰ ਨੰਗਾ ਕੀਤਾ ਜਾਵੇਗਾ । ਗੁਰੂ ਦੇ ਖਾਲਸਾ ਪੰਥ ਜੀਓ ਆਉ ਜੂਨ 84 ਦੇ ਘਲੂਘਾਰੇ ਨੂੰ ਆਪਣੀ ਸੁਰਤ ਕਰਕੇ ਮਹਿਸੂਸ ਕਰਦੇ ਹੋਏ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਵਿੱਤਰ ਸੁਪਨੇ ਮਨੁੱਖਤਾ ਦੇ ਭਲੇ ਵਾਲੇ ਅਜ਼ਾਦ ਦੇਸ਼ ਦੀ ਸਿਰਜਣਾ ਲਈ ਆਪਣਾ ਬਣਦਾ ਯੋਗਦਾਨ ਪਾਈਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,