ਸਾਹਿਤਕ ਕੋਨਾ

ਸਰ ਮਜ਼ਿੰਲ-ਏ-ਆਜ਼ਾਦੀ ਨੂੰ ਕਰਾਂਗਾ ਮੈ…

February 2, 2012 | By

ਸਾਥੀ ਰੂਹ ਦੇ ਪੰਜ ਕਕਾਰ ਮੇਰੇ,
ਕਦੇ ਵੱਖ ਨਾ ਇਨ੍ਹਾਂ ਨੂੰ ਕਰਾਂਗਾ ਮੈਂ ।

ਸੀਸ ਝੁਕੇਗਾ ਗੁਰੂ ਗ੍ਰੰਥ ਅੱਗੇ ,
ਦੇਹਧਾਰੀ ਦੇ ਪੈਰੀਂ ਨਾ ਧਰਾਂਗਾ ਮੈਂ ।

ਨਹੀਂਓ ਜ਼ਾਲਮ ਦਾ ਕਦੇ ਵੀ ਸਾਥ ਦੇਣਾ,
ਸਦਾ ਨਾਲ਼ ਮਜ਼ਲੂਮ ਦੇ ਖੜਾਂਗਾ ਮੈਂ ।

ਮੇਰੇ ਕੋਲ਼ ਹਥਿਆਰ ਹੈ ਹੌਸਲੇ ਦਾ,
ਨਾਲ਼ ਟਾਕਰਾ ਜ਼ੁਲਮ ਦੇ ਕਰਾਂਗਾ ਮੈਂ ।

ਗੁਰੂਬਾਣੀ ਨੇ ਬਖਸ਼ਿਆ ਸਬਰ ਐਨਾ,
ਹਰ ਤਸੀਹੇ ਨੂੰ ਹੱਸਕੇ ਜਰਾਂਗਾ ਮੈਂ ।

ਵੱਲ ਸਿੱਖੀ ਜੋ ਤੱਕੇਗਾ ਅੱਖ ਗਹਿਰੀ,
ਉਹਦੀ ਧੌਣ ਤੇ ਗੋਡਾ ਵੀ ਧਰਾਂਗਾ ਮੈਂ ।

ਇੱਕੋ ਸੁਪਨਾ ਹੈ ਮੇਰਾ ਆਜ਼ਾਦ ਹੋਣਾ,
ਪੂਰਾ ਹੋਣ ਤੱਕ ਵੈਰੀ ਨਾਲ਼ ਲੜਾਂਗਾ ਮੈਂ ।

ਪੈਣੇ ਖੂਨ ਦੇ ਭਾਵੇਂ ਦਰਿਆ ਤਰਨੇ,
ਸਰ ਮਜ਼ਿੰਲ-ਏ-ਆਜ਼ਾਦੀ ਨੂੰ ਕਰਾਂਗਾ ਮੈ ।

– ਸੁਖਜੀਤ ਸਿੰਘ

ਉਕਤ ਤਸਵੀਰ ਅਤੇ ਕਵਿਤਾ ਸੁਖਜੀਤ ਸਿੰਘ ਦੇ “ਫੇਸਬੁੱਕ” ਤੋਂ ਕੌਮੀ ਆਵਾਜ਼ ਰੇਡੀਓ ਦੇ “ਫੇਸਬੁੱਕ” ਰਾਹੀਂ ਧੰਨਵਾਦ ਸਹਿਤ ਲੈ ਕੇ ਇਥੇ ਸਾਂਝੀ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: