ਖਾਸ ਲੇਖੇ/ਰਿਪੋਰਟਾਂ » ਖੇਤੀਬਾੜੀ

ਪੰਜਾਬ – ਝੋਨੇ ਦੀ ਸਿੱਧੀ ਬਿਜਾਈ ਅਤੇ ਲੋੜਾਂ

June 25, 2024 | By

ਪਾਣੀ ਸੱਭਿਅਤਾਵਾਂ ਦੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸ਼ਕਤੀ ਦਾ ਅਹਿਮ ਹਿੱਸਾ ਹੈ। ਕੁਦਰਤ ਦਾ ਅਦਭੁੱਤ ਕ੍ਰਿਸ਼ਮਾਂ,, ਜਿੰਦਗੀ ਦੀ ਧਰੋਹਰ। ਕੁਦਰਤ ਨੇ ਨਿਆਮਤਾਂ ਨਾਲ ਅਜਿਹਾ ਨਿਵਾਜਿਆ ਕਿ ਕਦੇ ਅਸੀ ਜਲ ਨਾਲ ਸਰਸਾਰ ਹਨ ਪਰ ਅੱਜ ਸਾਡੇ ਕੋਲ ਕੇਵਲ 4 ਫ਼ੀਸਦ ਹੀ ਜਲ ਸਰੋਤ ਹਨ। 2030 ਤੱਕ ਜਿਹੜੇ 33 ਮੁਲਕ ਗੰਭੀਰ ਜਲ ਸੰਕਟ ਦੇ ਸ਼ਿਕਾਰ ਹੋ ਜਾਣਗੇ, ਭਾਰਤ ਓਹਨਾਂ ਵਿੱਚੋਂ ਇੱਕ ਹੈ।

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਬੀਜੀਆਂ ਜਾਣ ਵਾਲੀਆਂ ਮੁੱਖ ਫਸਲਾਂ ਕਣਕ, ਝੋਨਾ, ਮੱਕੀ ਅਤੇ ਕਮਾਦ ਹਨ। ਬਾਕੀ ਫਸਲਾਂ ਮੁਕਾਬਲੇ ਝੋਨੇ ਦੁਆਰਾ ਪਾਣੀ ਦੀ ਖਪਤ ਵਧੇਰੇ ਕੀਤੀ ਜਾਂਦੀ ਹੈ। ਪੰਜਾਬ ਚ ਪਾਣੀ ਦੇ ਪੱਧਰ ਦੇ ਨੀਵਾਂ ਹੋਣ ਦੇ ਕਾਰਣਾਂ ਚੋਂ ਇਹ ਇੱਕ ਵੱਡਾ ਕਾਰਣ ਹੈ। ਰੁੱਖਾਂ ਦੀ ਵੱਡੇ ਪੱਧਰ ਤੇ ਹੋਈ ਕਟਾਈ, ਵਧਦੀ ਆਬਾਦੀ ਦੇ ਪ੍ਰਭਾਵ ਨੇ ਜਲਵਾਯੂ ਬਦਲਾਅ ਲਿਆਂਦਾ, ਜਿਸ ਕਰਕੇ ਵੀ ਪਾਣੀ ਦਾ ਪੱਧਰ ਪ੍ਰਭਾਵਿਤ ਹੋਇਆ।

ਪੰਜਾਬ ਵਿੱਚ 30.0 ਲੱਖ ਹੈਕਟੇਅਰ ਤੋ ਵੱਧ ਰਕਬੇ ਚ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਮੁਲਕ ਦਾ ਸਭ ਤੋਂ ਵੱਧ ਝੋਨਾ ਉਤਪਾਦਨ ਵਾਲਾ ਸੂਬਾ ਹਰ ਸਾਲ ਕੇਂਦਰੀ ਪੂਲ ਚ 20% ਤੋਂ ਵੱਧ ਹਿੱਸੇਦਾਰੀ ਪਾਉਂਦਾ ਹੈ। ਪੰਜਾਬ ਦੇ ਲਗਭਗ 80 ਫ਼ੀਸਦੀ ਰਕਬੇ ‘ਚ ਲੋੜ ਤੋਂ ਵੱਧ ਪਾਣੀ ਧਰਤੀ ਹੇਠਾਂ ਤੋਂ ਕੱਢਿਆ ਜਾ ਰਿਹਾ ਹੈ। ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲ਼ੀਆਂ ਕਿਸਮਾਂ ਨੂੰ ਵੀ ਪਾਣੀ ਦਾ ਪੱਧਰ ਡਿੱਗਣ ਦਾ ਕਾਰਣ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਝੋਨੇ ਦੀ ਪੀ. ਆਰ. 126 ਕਿਸਮ ਬੀਜਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਹ ਕਿਸਮ ਪੱਕਣ ਲਈ 125-128 ਦਿਨ ਲੈਂਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ ਕੇ. ਏ. ਪੀ. ਸਿਨਹਾ ਨੇ ਝੋਨੇ ਦੀ ਬਿਜਾਈ ਦੋ ਗੇੜਾਂ ਚ ਕਰਾਉਣ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ। ਇਸ ਵਾਰ ਪੰਜਾਬ ਹਿਤੈਸ਼ੀ ਲੋਕਾਂ ਤੋਂ ਇਲਾਵਾ ਮਹਿਕਮਾ ਵੀ ਆਪਣੀਆਂ ਪ੍ਰਕਾਸ਼ਨਾਵਾਂ ਅਤੇ ਇਸ਼ਤਿਹਾਰਾਂ ਰਾਹੀਂ ਇਹ ਸੁਨੇਹਾ ਦੇ ਰਿਹਾ ਹੈ ਕਿ ਵੱਧ ਸਮੇਂ ਅਤੇ ਕੱਦੂ /ਰਫੱਡ ਨਾਲ ਪਾਣੀ ਧਰਤੀ ਹੇਠ ਨਹੀਂ ਜੀਰਦਾ, ਜਿਸ ਕਰਕੇ ਸਿੱਧੀ ਬਿਜਾਈ ਪੰਜਾਬ ਹਿੱਤ ਚ ਹੋ ਸਕਦੀ ਹੈ। ਸਿੱਧੀ ਬਿਜਾਈ ਦੀ ਤਕਨੀਕ ਵਿਕਸਿਤ ਹੋਣ ਤੋਂ ਬਾਅਦ ਇੱਕ ਵਾਰ 4% ਤੱਕ ਕਿਸਾਨਾਂ ਵੱਲੋਂ ਇਸ ਤਰੀਕੇ ਨੂੰ ਵਰਤਿਆ ਗਿਆ ਪਰ ਪ੍ਰਾਪਤ ਜਾਣਕਾਰੀ ਮੁਤਾਬਿਕ ਹੁਣ ਇਹ ਅੰਕੜਾ 1% ਤੱਕ ਸੁੰਗੜਿਆ ਹੈ। ਇਸਦਾ ਵੱਡਾ ਕਾਰਣ ਸਿੱਧੀ ਬਿਜਾਈ ਤੋਂ ਬਾਅਦ ਆਉਂਦੀ ਨਦੀਨਾਂ ਅਤੇ ਚੂਹਿਆਂ ਦੀ ਸਮੱਸਿਆ ਹੈ। ਉਂਝ ਸਿੱਧੀ ਬਿਜਾਈ ਪੰਜਾਬ ਹਿੱਤ ਚ ਹੈ ਪਰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਕਿਸਾਨਾਂ, ਖੇਤੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਤੁਰੰਤ ਹੱਲ ਲੱਭਣ ਦੀ ਵੀ ਲੋੜ ਹੈ।

ਕੁਲਵਿੰਦਰਜੀਤ ਕੌਰ
ਲੁਧਿਆਣਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,