August 21, 2019 | By ਸਿੱਖ ਸਿਆਸਤ ਬਿਊਰੋ
ਲੰਡਨ: ਭਾਰਤ ਸਰਕਾਰ ਵੱਲੋਂ 5 ਅਗਸਤ ਨੂੰ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਖਤਮ ਕਰ ਦੇਣ ਤੋਂ ਬਾਅਦ ਕਸ਼ਮੀਰ ਮਾਮਲਾ ਕੌਮਾਂਤਰੀ ਮੰਚਾਂ ਉੱਤੇ ਉੱਭਰ ਆਇਆ ਹੈ।
ਚੀਨ ਵੱਲੋਂ ਬਿਆਨ ਜਾਰੀ ਕੀਤੇ ਜਾਣ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਮਾਮਲਾ ਵਿਚਾਰੇ ਜਾਣ ਤੋਂ ਬਾਅਦ ਜਿੱਥੇ ਅਮਰੀਕੀ ਸਦਰ (ਰਾਸ਼ਟਰਪਤੀ) ਡੌਨਲਡ ਟਰੰਪ ਨੇ ਕਸ਼ਮੀਰ ਵਿਚਲੇ ਹਾਲਾਤ ਨੂੰ ‘ਵਿਸਫੋਟਕ’ ਤੇ ‘ਪੇਚੀਦਾ’ ਦੱਸਦਿਆਂ ਇਸ ਮਾਮਲੇ ਵਿਚ ਸਾਲਸੀ ਕਰਨ ਗੱਲ ਦਹੁਰਾਈ ਹੈ ਓਥੇ ਬੀਤੇ ਕੱਲ੍ਹ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਭਾਰਤ ਨੂੰ ਕਸ਼ਮੀਰ ਮਾਮਲਾ ਪਾਕਿਸਤਾਨ ਨਾਲ ਗੱਲਬਾਤ ਕਰਕੇ ਹੱਲ ਕਰਨ ਦੀ ਸਲਾਹ ਦਿੱਤੀ ਹੈ।
⊕ ਸੰਬੰਧਤ ਖਬਰ: ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ‘ਚ 4000 ਤੋਂ ਵੱਧ ਗ੍ਰਿਫਤਾਰੀਆਂ ਦੀ ਖਬਰ
ਬੀ.ਬੀ.ਸੀ. ਦੀ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਬੌਰਿਸ ਜੌਨਸਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਉੱਤੇ ਹੋਈ ਗੱਲਬਾਤ ਦੌਰਾਨ ਕਿਹਾ ਕਿ ਕਸ਼ਮੀਰ ਮਾਮਲਾ ਭਾਰਤ ਅਤੇ ਪਾਕਿਸਤਾਨ ਦਾ ਆਪਸੀ ਮਾਮਲਾ ਹੈ ਅਤੇ ਦੋਵਾਂ ਨੂੰ ਇਸ ਮਾਮਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਲੱਭਣਾ ਚਾਹੀਦਾ ਹੈ।
ਇਸੇ ਦੌਰਾਨ ਫਰਾਂਸੀਸੀ ਸਰਕਾਰ ਦੇ ਇਕ ਨੁਮਾਇੰਦੇ ਨੇ ਕਿਹਾ ਹੈ ਕਿ ਫਰਾਂਸ ਦਾ ਸਦਰ ਇਕਾਨਿਉਲ ਮਾਕੋਰਨ ਇਸੇ ਹਫਤੇ ਪੈਰਿਸ ਵਿਚ ਨਰਿੰਦਰ ਮੋਦੀ ਨੂੰ ਮਿਲਣ ਮੌਕੇ ਉਸ ਨਾਲ ਕਸ਼ਮੀਰ ਮਾਮਲੇ ’ਤੇ ਚਰਚਾ ਕਰੇਗਾ।
⊕ ਇਹ ਵੀ ਪੜ੍ਹੋ – ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਭਾਈ ਦਲਜੀਤ ਸਿੰਘ ਦਾ ਬਿਆਨ
Related Topics: All News Related to Kashmir, Donald Trump, Indian Politics, Indian State, Indo-Pak Relations, Narendra Modi Led BJP Government in India (2019-2024), Sikh Diaspora, Sikh News USA, Sikhs in United States, United States