ਵਿਦੇਸ਼ » ਸਿੱਖ ਖਬਰਾਂ

ਭਾਈ ਪਰਮਜੀਤ ਸਿੰਘ ਪੰਮਾ ਅਤੇ ਸਿੱਖ ਜੱਥੇਬੰਦੀਆਂ ਨੇ ਪੁਰਤਗਾਲ ਸਰਕਾਰ ਦਾ ਕੀਤਾ ਧੰਨਵਾਦ

March 10, 2016 | By

ਲੰਡਨ (9 ਮਾਰਚ , 2016): ਪੁਰਤਾਗਲ ਸਰਕਾਰ ਵੱਲੋਂ ਰਿਹਾਅ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਨੇ ਉਸਦੇ ਵਿਰੁੱਧ ਭਾਰਤ ਸਰਕਾਰ ਦੀ ਹਵਾਲਗੀ ਨੂੰ ਰੱਦ ਕਰਨ ‘ਤੇ ਪੁਰਤਗਾਲ ਸਰਕਾਰ ਦਾ ਧੰਨਵਾਦ ਕੀਤਾ।

ਭਾਰਤ ਸਰਕਾਰ ਦੀ ਬਿਨ੍ਹਾਂ ‘ਤੇ ਪੁਰਤਗਾਲ ਵਿੱਚ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਭਾਰਤ ਦੀ ਹਵਾਲਗੀ ਬਾਰੇ ਬੇਨਤੀ ਨੂੰ ਰੱਦ ਕਰਦਿਆਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਰਿਹਾਅ ਕਰਨ ਲਈ ਪੁਰਤਗਾਲ ਦੇ ਨਿਆਂ ਮੰਤਰੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸਮੁੱਚੇ ਸਿੱਖ ਜਗਤ ਨੇ 7 ਮਾਰਚ ਨੂੰ ‘ਧੰਨਵਾਦ ਪੁਰਤਗਾਲ ਦਿਵਸ’ ਵਜੋਂ ਮਨਾਇਆ ਅਤੇ ਪੁਰਤਗਾਲ ਪ੍ਰਸ਼ਾਸਨ ਨੂੰ ‘ਪ੍ਰਸੰਸਾ ਅਤੇ ਧੰਨਵਾਦ ਪੱਤਰ’ ਸੌਪੇ ।

ਭਾਈ ਪਰਮਜੀਤ ਸਿੰਘ ਪੰਮਾ ਅਤੇ ਉਨ੍ਹਾਂ ਦੀ ਸਿੰਘਣੀ ਪੁਰਤਗਾਲ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ

ਭਾਈ ਪਰਮਜੀਤ ਸਿੰਘ ਪੰਮਾ ਅਤੇ ਉਨ੍ਹਾਂ ਦੀ ਸਿੰਘਣੀ ਪੁਰਤਗਾਲ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ

ਭਾਈ ਪਰਮਜੀਤ ਸਿੰਘ ਖੁਦ ਆਪਣੀ ਪਤਨੀ ਪਿੰਕੀ ਕੌਰ ਨਾਲ ਮਾਨਚੈਸਟਰ ਸਥਿਤ ਪੁਰਤਗਾਲੀ ਕੌਾਸਲ ਜਨਰਲ ਨੂੰ ਮਿਲੇ ਅਤੇ ਪ੍ਰਸੰਸਾ ਪੱਤਰ ਸੌਪਿਆ ਤੇ ਖੁਦ ਨੂੰ ਮੁੜ ਪਰਿਵਾਰ ਨਾਲ ਮਿਲਾਉਣ ਲਈ ਪੁਰਤਗਾਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਖੁਦਮੁਖਤਿਆਰੀ ਦੇ ਅਧਿਕਾਰ ਦਾ ਸਮਰਥਨ ਕਰਨ ਲਈ ਪਿਛਲੇ 25 ਸਾਲਾਂ ਤੋਂ ਮੇਰੇ ਪਰਿਵਾਰ ਨੂੰ ਭਾਰਤੀ ਅਧਿਕਾਰੀਆਂ ਵਲੋਂ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।

ਭਾਈ ਪੰਮਾ ਦੀ ਰਿਹਾਈ ਦੀ ਸਾਰੀ ਮੁਹਿੰਮ ਨੂੰ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਚਲਾਇਆ ਗਿਆ ਸੀ, ਜਿਸ ਨੇ ਪੁਰਤਗਾਲ ਵਿਚ ਹਵਾਲਗੀ ਦੀ ਸੁਣਵਾਈ ਦੌਰਾਨ ਪੰਮਾ ਦੇ ਬਚਾਅ ਪੱਖ ਦੀ ਕਾਨੂੰਨੀ ਪੈਰਵਾਈ ਦੀ ਅਗਵਾਈ ਕੀਤੀ ਸੀ ।ਇਸ ਦੇ ਨਾਲ ਹੀ ਉਤਰੀ ਅਮਰੀਕਾ ਅਤੇ ਯੂਰਪ ਸਥਿਤ ਪੁਰਤਗਾਲੀ ਪ੍ਰਤੀਨਿਧਾਂ ਨੂੰ ਸਿੱਖਾਂ ਵੱਲੋਂ ਧੰਨਵਾਦ ਪੱਤਰ ਦਿੱਤਾ ਗਿਆ ਹੈ ।ਭਾਈ ਪੰਮਾ ਦੀ ਹਵਾਲਗੀ ਬਾਰੇ ਕੇਸ ਵਿਚ ਕਾਨੂੰਨ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਉਨਾਂ ‘ਤੇ ਪਟਿਆਲਾ ਵਿੱਚ 2009 ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਕੇਸ, ਪਟਿਆਲਾ ਅਤੇ ਅੰਬਾਲਾ ਵਿੱਚ ਹੋਏ ਬੰਬ ਧਮਾਕਿਆਂ ਦੇ ਦੋਸ਼ ਲਾਏ ਗਏ ਹਨ।ਉਨ੍ਹਾਂ ਨੂੰ 18 ਦਸੰਬਰ ਨੂੰ ਪੁਰਤਗਾਲ ਦੀ ਸਰਹੱਦੀ ਪੁਲਿਸ ਨੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਇੰਟਰਪੋਲ ਵਾਰੰਟਾਂ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,