ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਵਿੱਚ ਸਿੱਖ ਨੂੰ ਨਸਲੀ ਹਮਲੇ ਵਿੱਚ ਜਖਮੀ ਕਰਨ ਵਾਲੇ ਨੂੰ ਸਜ਼ਾ ਸੁਣਾਈ ਗਈ

March 11, 2016 | By

ਨਿਊਯਾਰਕ (10 ਮਾਰਚ, 2016): ਅਮਰੀਕੀ ਸਿੱਖ ‘ਤੇ ਬੁਰੀ ਤਰ੍ਹਾਂ ਹਮਲਾ ਕਰਨ ਅਤੇ ਉਸ ਨੂੰ ਅੱਤਵਾਦੀ ਅਤੇ ਬਿਨ ਲਾਦੇਨ ਆਖਣ ਪਿੱਛੋਂ ਨਫਰਤੀ ਅਪਰਾਧ ਦੇ ਦੋਸ਼ਾਂ ਅਧਨਿ ਇਕ ਅਮਰੀਕੀ ਨਾਬਾਲਗ ਨੂੰ ਦੋ ਸਾਲਾ ਕਾਨੂੰਨੀ ਨਿਗਾਰਨੀ ਵਿੱਚ ਰਹਿ ਕੇ ਚੰਗੇ ਵਿਹਾਰ ਦੀ ਸਜ਼ਾ ਦਿੱਤੀ ਗਈ ਹੈ ਅਤੇ ਉਸ ਨੂੰ ਸਿੱਖ ਭਾਈਚਾਰੇ ਦੀ ਸੇਵਾ ਕਰਨ ਦਾ ਹੁਕਮ ਦਿੱਤਾ ਗਿਆ ਹੈ ।

Sentencing-held-in-Chicago-Hate-Crime
ਪੰਜਾਬੀ ਅਖਬਾਰ ਅਜੀਤ ਵਿੱਚ ਨਸ਼ਰ ਖਬਰ ਅਨੁਸਾਰ 7 ਸਾਲਾ ਅਮਰੀਕੀ ਨੌਜਵਾਨ ਦੋਸ਼ੀ ਜਿਸ ਦਾ ਨਾਂਅ ਨਹੀਂ ਦੱਸਿਆ ਗਿਆ ਅਤੇ ਪਿਛਲੇ ਸਾਲ 9/11 ਹਮਲੇ ਦੀ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ ਸਾਲ 8 ਸਤੰਬਰ ਨੂੰ ਇਲੀਨਸ ਵਿਚ ਡੇਰੀਅਨ ਵਿਖੇ ਸੜਕ ‘ਤੇ ਲੰਘਣ ਨੂੰ ਲੈ ਕੇ ਹੋਈ ਤਲਖਕਲਾਮੀ ਕਾਰਨ 53 ਸਾਲਾ ਇੰਦਰਜੀਤ ਸਿੰਘ ਮੱਕੜ ‘ਤੇ ਹਮਲਾ ਕੀਤਾ ਸੀ ਨੇ ਪਿਛਲੇ ਸਾਲ ਦਸੰਬਰ ਮਹੀਨੇ ਆਪਣਾ ਦੋਸ਼ ਸਵੀਕਾਰ ਕਰ ਲਿਆ ਸੀ ।

ਡਿਊਪੇਜ ਕਾਉਂਟੀ ਦੇ ਸਟੇਟ ਅਟਾਰਨੀ ਜਨਰਲ ਰਾਬਰਟ ਬਰਲਿਨ ਨੇ ਕੱਲ੍ਹ ਐਲਾਨ ਕੀਤਾ ਕਿ ਜੁਵੇਨਾਈਲ ਅਦਾਲਤ ਨੇ ਵਿਲਬਰੁੱਕ ਵਾਸੀ ਨਾਬਾਲਗ ਨੂੰ ਦੋ ਸਾਲਾ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਹੈ ।ਪ੍ਰੋਬੇਸ਼ਨ ਤੋਂ ਇਲਾਵਾ ਉਸ ਨੂੰ 200 ਘੰਟੇ ਸਿੱਖ ਭਾਈਚਾਰੇ ਦੀ ਸੇਵਾ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਸ ਵਿਚ ਸਿੱਖ ਭਾਈਚਾਰੇ ਦੀ ਸੇਵਾ ਤੋਂ ਇਲਾਵਾ ਪੁਨਰ ਸਥਾਪਨ ਲਈ 4800 ਡਾਲਰ ਦੀ ਅਦਾਇਗੀ ਅਤੇ ਕੌਾਸਲਿੰਗ ਸ਼ਾਮਿਲ ਹੈ ।

ਸੜਕ ‘ਤੇ ਹੋਈ ਤਕਰਾਰਬਾਜ਼ੀ ਪਿੱਛੋਂ ਦੋਸ਼ੀ ਨੇ ਕਾਰ ਵਿਚ ਬੈਠੇ ਮੱਕੜ ‘ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੱਕੜ ਬੇਹੋਸ਼ ਹੋ ਗਿਆ, ਉਸ ਦਾ ਕਾਫੀ ਖੂਨ ਵਗਿਆ ਅਤੇ ਗਲ੍ਹ ਦੀ ਹੱਡੀ ਟੁੱਟ ਗਈ ।ਮੌਕੇ ਤੋਂ ਭੱਜੇ ਦੋਸ਼ੀ ਦਾ ਪੁਲਿਸ ਨੇ ਉਸ ਦੇ ਘਰ ਦਾ ਪਤਾ ਲਾ ਲਿਆ ।ਜਦੋਂ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗਿ੍ਫਤਾਰ ਕਰਨ ਦਾ ਯਤਨ ਕੀਤਾ ਤਾਂ ਉਸ ਨੇ ਜ਼ੋਰਦਾਰ ਵਿਰੋਧ ਕੀਤਾ, ਇਥੋਂ ਤਕ ਉਸ ਨੇ ਇਕ ਪੁਲਿਸ ਅਧਿਕਾਰੀ ਦੇ ਮੂੰਹ ‘ਤੇ ਵੀ ਘਸੁੰਨ ਜੜ ਦਿੱਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,