ਸਿੱਖ ਖਬਰਾਂ

ਦੁਨੀਆਂ ਭਰ ਵਿਚ ਸਿੱਖਾਂ ‘ਤੇ ਹਮਲੇ ਅਤੇ ਧਾਰਮਕ ਵਿਤਕਰੇ ਦੇ ਮਾਮਲਿਆਂ ਵਿਚ ਵਾਧਾ

May 23, 2014 | By

ਵਾਸ਼ਿੰਗਟਨ, (22 ਮਈ 2014):- ਵੱਖ-ਵੱਖ ਮੁਲਕਾਂ ਦੇ ਵਕੀਲਾਂ,ਸਮਾਜਿੱਕ, ਕਾਰਕੂਨਾਂ ਅਤੇ ਸਥਾਨਕ ਬਾਸ਼ਿੰਦਿਆਂ ਤੋਂ ਹਾਸਲ ਜਾਣਕਾਰੀ, ਸਰਵੇਖਣਾਂ ਅਤੇ ਖੋਜ ਕਾਰਜਾਂ ਦੇ ਆਧਾਰ  ‘ਤੇ ‘ਦ ਗਲੋਬਲ ਸਿੱਖ ਸਿਵਲ ਐਂਡ ਹਿਊਮਨ ਰਾਈਟਸ’ ਸਿਰਲੇਖ ਹੇਠ ਤਿਆਰ ਕੀਤੀ ਰੀਪੋਰਟ ਵਿੱਚ ਇਹ ਤੱਥਾਂ ਸਾਹਮਣੇ ਆਏ ਹਨ ਕਿ ਦੁਨੀਆਂ ਦੇ ਲਗਭਗ ਦੋ ਦਰਜਨ ਤੋਂ ਵੱਧ ਮੁਲਕਾਂ ਵਿਚ ਸਿੱਖਾਂ ਨੂੰ ਨਫ਼ਰਤੀ ਹਮਲੇ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ।

ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਵਿੱਚ ਜਾਰੀ ਇਕ ਅਹਿਮ ਰੀਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੁਨੀਆਂ ਭਰ ਵਿਚ ਸਿੱਖਾਂ ‘ਤੇ ਹਮਲੇ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ ਅਤੇ ਧਾਰਮਕ ਵਿਤਕਰੇ ਮਾਮਲਿਆਂ ਦੀ ਗਿਣਤੀ ਵੀ ਵਧੀ ਹੈ।

ਇਸ ਰੀਪੋਰਟ ‘ਤੇ ਟਿਪਣੀ ਕਰਦਿਆਂ ਬਰਤਾਨੀਆ ਦੇ ਪਹਿਲੇ ਸਿੱਖ ਜੱਜ ਅਤੇ ਉਘੇ ਵਿਦਵਾਨ ਸਰ ਮੋਤਾ ਸਿੰਘ ਨੇ ਕਿਹਾ, ”ਦੁਨੀਆਂ ਵਿਚ ਮਨੁੱਖਤਾ ਨੂੰ ਸੱਭ ਤੋਂ ਵਧੇਰੇ ਖ਼ਤਰਾ ਧਰਮ ਆਧਾਰਤ ਕੌਮਪ੍ਰਸਤੀ ਤੋਂ ਹੈ ਜਿਸ ਨੂੰ ਸਿਆਸਤਦਾਨਾਂ ਦੀ ਸ਼ਹਿ ਹਾਸਲ ਹੁੰਦੀ ਹੈ। ਸਾਨੂੰ ਹਰ ਧਰਮ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਇਸ ਗੱਲ ਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ ਕਿ ਇਕ ਧਰਮ ਵਿਸ਼ੇਸ਼ ਰੂਹਾਨੀ ਤੌਰ ‘ਤੇ ਕਿਸੇ ਹੋਰ ਧਰਮ ਨਾਲੋਂ ਪਿੱਛੇ ਨਹੀਂ।”

ਰੀਪੋਰਟ ਵਿਚ ਕੋਲੰਬੀਆ ਯੂਨੀਵਰਸਿਟੀ ਦੇ ਸਿੱਖ ਪ੍ਰੋਫ਼ੈਸਰ ‘ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਇਸ ਦੇ ਮਕਸਦ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਤੋਂ ਇਲਾਵਾ ਰੀਪੋਰਟ ਵਿਚ ਸਿੱਖਾਂ ਨੂੰ ਹਾਸਲ ਹੋਏ ਹੱਕਾਂ ਦਾ ਜ਼ਿਕਰ ਵੀ ਹੈ ਜਿਵੇਂ ਆਸਟ੍ਰੇਲੀਆ ਦੇ ਕੂਈਨਜ਼ਲੈਂਡ ਸੂਬੇ ਵਿਚ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਮਿਲੀ ਛੋਟ ਆਦਿ। ਫਿਰ ਵੀ ਬੈਲਜੀਅਮ ਅਤੇ ਫ਼ਰਾਂਸ ਵਰਗੇ ਮੁਲਕਾਂ ਵਿਚ ਸਿੱਖਾਂ ਨੂੰ ਆਉਣ ਵਾਲੀਆਂ ਦਿੱਕਤਾਂ ਕਾਰਨ ਹਾਲੇ ਬਹੁਤ ਕੁੱਝ ਹੋਰ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿਤਾ ਗਿਆ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,