ਵਾਸ਼ਿੰਗਟਨ, (22 ਮਈ 2014):- ਵੱਖ-ਵੱਖ ਮੁਲਕਾਂ ਦੇ ਵਕੀਲਾਂ,ਸਮਾਜਿੱਕ, ਕਾਰਕੂਨਾਂ ਅਤੇ ਸਥਾਨਕ ਬਾਸ਼ਿੰਦਿਆਂ ਤੋਂ ਹਾਸਲ ਜਾਣਕਾਰੀ ਸਣੇ ਸਰਵੇਖਣਾਂ ਅਤੇ ਖੋਜ ਕਾਰਜਾਂ ਦੇ ਆਧਾਰ 'ਤੇ 'ਦ ਗਲੋਬਲ ਸਿੱਖ ਸਿਵਲ ਐਂਡ ਹਿਊਮਨ ਰਾਈਟਸ' ਸਿਰਲੇਖ ਹੇਠ ਤਿਆਰ ਕੀਤੀ ਰੀਪੋਰਟ ਵਿੱਚ ਇਹ ਤੱਥਾਂ ਸਾਹਮਣੇ ਆਏ ਹਨ ਕਿ ਦੁਨੀਆਂ ਦੇ ਲਗਭਗ ਦੋ ਦਰਜਨ ਤੋਂ ਵੱਧ ਮੁਲਕਾਂ ਵਿਚ ਸਿੱਖਾਂ ਨੂੰ ਨਫ਼ਰਤੀ ਹਮਲੇ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ।