August 31, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਗੁਰ-ਸੰਗਤ ਅਤੇ ਖਾਲਸਾ ਪੰਥ ਵੱਲੋਂ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਦਾ ੨੮ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਇਸ ਉਪਰੰਤ ਸ੍ਰੀ ਅੰਮ੍ਰਿਤਸਰ ਵਿਖੇ ਸਾਕਾ ੧੯੭੮ ਦੇ ਸ਼ਹੀਦਾਂ ਦੇ ਅਸਥਾਨ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਜੇ ਦੀਵਾਨਾਂ ਵਿਚ ਮਾਝੇ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਸ਼ਹੀਦਾਂ ਦੀ ਵਾਰਾਂ ਸਰਵਣ ਕਰਵਾਈਆਂ ਤੇ ਇਤਿਹਾਸ ਦੀ ਸਾਂਝ ਪਾਈ
ਭਾਈ ਭੁਪਿੰਦਰ ਸਿੰਘ ਭਲਵਾਨ ਨੇ ਸ਼ਹੀਦਾਂ ਦੇ ਪਰਿਵਾਰਾਂ ਤੇ ਸਭ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ।
ਪ੍ਰੋ. ਬਲਜਿੰਦਰ ਸਿੰਘ ਨੇ ਮੰਚ ਸੰਚਾਲਨ ਦੀ ਸੇਵਾ ਨਿਭਾਉਂਦਿਆਂ ਸਾਕਾ ੧੯੭੮ ਅਤੇ ਸਿੱਖ ਸੰਘਰਸ਼ ਦੇ ਪਿਛੋਕੜ ਤੇ ਸਿਧਾਂਤਕ ਸੇਧ ਬਾਰੇ ਸਾਂਝ ਪਾਈ।
ਸ. ਰਘਬੀਰ ਸਿੰਘ ਭੁੱਚਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਖਾੜਕੂ ਸੰਘਰਸ਼ ਸਰਕਾਰਾਂ ਵੱਲੋਂ ਕੀਤੀ ਗਈ ਅੱਤ ਨੂੰ ਠੱਲ੍ਹ ਪਾਉਣ ਲਈ ਸਿੱਖੀ ਜੀਵਨ ਜਾਂਚ ਦੀ ਸੇਧ ਵਿਚੋਂ ਪੈਦਾ ਹੋਈ ਲਹਿਰ ਸੀ। ਉਹਨਾ ੨ ਅਕਤੂਬਰ ਨੂੰ ਭਾਈ ਤੇਜਾਂ ਸਿੰਘ ਭੁੱਚਰ ਦੀ ਬਰਸੀ ਵਿਖੇ ਪਿੰਡ ਭੁੱਚਰ ਵਿਖੇ ਪਹੁੰਚਣ ਦਾ ਸੱਦਾ ਦਿੱਤਾ।
ਸ਼ਹੀਦ ਭਾਈ ਮਹਿੰਗਾਂ ਸਿੰਘ ਬੱਬਰ ਦੇ ਜੀਵਨ ਉੱਤੇ ਲਿਖੀ ਕਿਤਾਬ ਦੇ ਲਿਖਾਰੀ ਸ. ਹਾਕਮ ਸਿੰਘ ਨੇ ਸ਼ਹੀਦਾਂ ਦੀ ਵਗਿਆਈ ਵਿਚ ਇਕ ਕਵਿਤਾ ਸੰਗਤਾਂ ਨਾਲ ਸਾਂਝੀ ਕੀਤੀ।
ਭਾਈ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਪੰਥ ਦੋਖੀ ਨੂੰ ਸੋਧਣ ਲਈ ਮਰਨਾ ਕਬੂਲ ਕਰਕੇ ਸਤਿਗੁਰੂ ਦੇ ਹੁਕਮ ਉੱਤੇ ਪਹਿਰਾ ਦਿੱਤਾ ਜਿਸ ਲਈ ਅੱਜ ਸਿੱਖ ਜਗਤ ਵਿਚ ਉਹਨਾ ਦਾ ਸਤਿਕਾਰ ਹੈ।
ਇਸ ਮੌਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਸ਼ਹਾਦਤ ਰਾਹ ਖੁਦ ਚੁਣਿਆ ਅਤੇ ਆਪਣੀ ਦੇਹ ਦੀ ਅਗਨ ਨਾਲ ਜੁਲਮ ਦੀ ਜੜ੍ਹ ਨੂੰ ਭਸਮ ਕੀਤਾ। ਉਹਨਾ ਕਿਹਾ ਕਿ ਖਾਲਸਾ ਰਾਜ ਦਾ ਮਾਰਗ ਗੁਰੂ ਪਾਤਿਸ਼ਾਹ ਵੱਲੋਂ ਬਖਸ਼ਿਸ਼ ਕੀਤਾ ਹੋਇਆ ਪਵਿੱਤਰ ਰਸਤਾ ਹੈ। ਉਹਨਾ ਕਿਹਾ ਕਿ ਬੇਗਮਪੁਰਾ ਦੀ ਨਿਆਈ ਸਮਾਜ ਤੇ ਹਲੇਮੀ ਰਾਜ ਦੇ ਆਦਰਸ਼ ਵਾਲੇ ਖਾਲਸਾ ਰਾਜ ਨੂੰ ਹੀ ਅਸੀਂ ਅੱਜ ਦੇ ਸਮੇਂ ਵਿਚ ਖਾਲਿਸਤਾਨ ਕਹਿੰਦੇ ਹਾਂ। ਇਹ ਗੁਰੂਆਂ ਦੀ ਬਸ਼ਖਿਸ਼ ਹੈ ਜਿਸ ਨੂੰ ਸੰਸਾਰ ਵਿਚ ਸਾਕਾਰ ਕਰਨ ਲਈ ਸਾਨੂੰ ਗੁਰੂ ਆਦਰਸ਼ਾਂ ਤੇ ਪੰਥਕ ਰਿਵਾਇਤ ਅਨੁਸਾਰ ਪੰਚ ਪ੍ਰਧਾਨੀ ਅਗਵਾਏ ਤੇ ਗੁਰਮਤਾ ਵਿਧੀ ਅਪਨਾਉਣ ਦੀ ਲੋੜ ਹੈ।
ਇਸ ਮੌਕੇ ਕੌਮੀ ਇਨਸਾਫ ਮੋਰਚਾ ਮੁਹਾਲੀ ਦੇ ਸੰਚਾਲਕ ਬਾਪੂ ਗੁਰਚਰਨ ਸਿੰਘ ਨੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੀ ਤਰਫੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸੰਗਤਾਂ ਨੂੰ ਕੌਮੀ ਇਨਸਾਫ ਮੋਰਚੇ ਦਾ ਸਾਥ ਦੇਣ ਲਈ ਕਿਹਾ।
ਅੰਖਡ ਕੀਰਤਨੀ ਜਥੇ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਨੇ ਸ਼ਹੀਦ ਪਰਿਵਾਰਾਂ, ਸਮੂਹ ਸੰਗਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ।
ਇਸ ਉਪਰੰਤ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਕੀਤਾ ਗਿਆ ਭਾਈ ਦਿਲਾਵਰ ਸਿੰਘ ਜੀ ਦੇ ਪਰਿਵਾਰ ਦਾ ਸਨਮਾਨ ਬਾਪੂ ਗੁਰਚਰਨ ਸਿੰਘ ਜੀ ਨੂੰ ਦਿੱਤਾ ਗਿਆ।
ਇਸ ਮੌਕੇ ਸੁਲੱਖਣ ਸਿੰਘ ਦੇ ਭਰਾ ਮੱਖਣ ਸਿੰਘ, ਸ਼ਹੀਦ ਅਨੋਖ ਸਿੰਘ ਦੇ ਭਰਾ ਭਾਈ ਹਮੀਰ ਸਿੰਘ, ,ਬਲਜਿੰਦਰ ਸਿੰਘ ਰਾਜੂ ਮਾਤਾ ਸੁਰਜੀਤ ਕੌਰ, ਅਵਤਾਰ ਸਿੰਘ ਪਹਿਲਵਾਨ ਭਰਾ ਜਸਬੀਰ ਸਿੰਘ ਝਬਾਲ, ਹਰਪਾਲ ਸਿੰਘ ਸੁਲਤਾਨਵਿੰਡ ਭਤੀਜਾ ਰਾਜ ਸਿੰਘ, ਸ਼ਹੀਦ ਜਟਾਣਾ ਭੈਣ ਸੁਰਿੰਦਰ ਕੌਰ, ਸ਼ਹੀਦ ਭਗਵੰਤ ਸਿੰਘ ਭਰਾ ਸ. ਹਰਬੰਸ ਸਿੰਘ, ਸ਼ਹੀਦ ਬਗੀਖਾ ਸਿੰਘ ਦੇ ਭਰਾਤਾ ਕਿਰਪਾਲ ਸਿੰਘ, ਸ਼ਹੀਦ ਕਸ਼ਮੀਰ ਸਿੰਘ ਦੇ ਭਰਾ ਸ. ਦਲਬੀਰ ਸਿੰਘ, ਦੇ ਭਰਾ ਸਰਬਜੀਤ ਸਿੰਘ, ਕੱਥੂਨੰਗਲ ਦੇ ਦਲਬੀਰ ਸਿੰਘ, ਬਲਰਾਜ ਸਿੰਘ ਦੇ ਭਰਾ ਸਰਬਜੀਤ ਸਿੰਘ, ਭਾਈ ਲਖਵਿੰਦਰ ਸਿੰਘ ਲੱਖਾ ਦੇ ਪਿਤਾ ਜੀ ਦਾ ਸਨਮਾਨ, ਬੀਬੀ ਸੁਰਿੰਦਰ ਕੌਰ (ਭੈਣ ਬਲਵਿੰਦਰ ਸਿੰਘ ਜਟਾਣਾ ), ਹਰਵੰਤ ਸਿੰਘ ਭਰਾ ( ਸ਼ਹੀਦ ਭਗਵੰਤ ਸਿੰਘ ਨੰਗਲ ਵੰਜਾਂ), ਕਿਰਪਾਲ ਸਿੰਘ ਭਰਾ ( ਸ਼ਹੀਦ ਭਾਈ ਬਗੀਚਾ ਸਿੰਘ ), ਸ਼ਹੀਦ ਭਾਈ ਕਸ਼ਮੀਰ ਸਿੰਘ (ਭੀਲੋਵਾਲ) ਭਰਾਤਾ ਦਲਵੀਰ ਸਿੰਘ, ਸ਼ਹੀਦ ਭਾਈ ਲਾਭ ਸਿੰਘ (ਧਰਮਕੋਟ) ਭਰਾਤਾ ਸਰਬਜੀਤ ਸਿੰਘ, ਸ਼ਹੀਦ ਭਾਈ ਅਵਤਾਰ ਸਿੰਘ (ਕਥੂਨੰਗਲ) ਪਿਤਾ ਦਲਬੀਰ ਸਿੰਘ, ਸ਼ਹੀਦ ਭਾਈ ਬਲਕਾਰ ਸਿੰਘ (ਜਬੋਵਾਲ) ਭਰਾਤਾ ਰਵੇਲ ਸਿੰਘ, ਭਾਈ ਸਰਬਜੀਤ ਸਿੰਘ ਭਰਾਤਾ ਸ਼ਹੀਦ ਭਾਈ ਬਲਰਾਜ ਸਿੰਘ ਬੱਬਰ, ਭਾਈ ਜਸਬੀਰ ਸਿੰਘ ਭਰਾਤਾ ਅਵਤਾਰ ਸਿੰਘ ਪਹਿਲਵਾਨ, ਬੇਟੀ ਪਿਤਾ ਭਾਈ ਅਵਤਾਰ ਸਿੰਘ ਰੁਪੋਵਾਲੀ, ਜਸਬੀਰ ਕੌਰ ਪਤਨੀ ਸ਼ਹੀਦ ਰੂੜ (ਮਾਣੋਚਾਹਲ) ਸਿੰਘ ਜੀ, ਭਾਈ ਕਲਵੰਤ ਸਿੰਘ ਸ਼ਹੀਦ ਭਾਈ ਰਣਜੀਤ ਸਿੰਘ ਦਾ ਭਰਾ, ਭਾਈ ਖੜਕ ਸਿੰਘ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ, ਬੀਬੀ ਕੁਲਬੀਰ ਕੌਰ ਸ਼ਹੀਦ ਭਾਈ ਰੇਸ਼ਮ ਸਿੰਘ ਬੱਬਰ, ਬੀਬੀ ਕੁਲਵਿੰਦਰ ਕੌਰ ਖਾਲਸਾ ਸਿੰਘਣੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ, ਮਾਤਾ ਸੁਰਜੀਤ ਕੌਰ ਸ਼ਹੀਦ ਭਾਈ ਬਲਵਿੰਦਰ ਸਿੰਘ ਰਾਜੂ, ਸ਼ਹੀਦ ਭਾਈ ਸੁੱਲਖਣ ਸਿੰਘ ਦੇ ਭਰਾਤਾ ਮੱਖਣ ਸਿੰਘ ਜੀ, ਭਾਈ ਹਰਦੀਪ ਸਿੰਘ ਸ਼ਹੀਦ ਭਾਈ ਅਨੋਖ ਸਿੰਘ ਦੇ ਭਰਾਤਾ, ਭਾਈ ਜਸਬੀਰ ਸਿੰਘ ਝੁਭਾਲ ਭਰਾਤਾ ਸ਼ਹੀਦ ਭਾਈ ਅਵਤਾਰ ਸਿੰਘ ਪਹਿਲਵਾਨ, ਭਾਈ ਰਾਜ ਸਿੰਘ ਭਤੀਜਾ ਭਾਈ ਹਰਪਾਲ ਸਿੰਘ ਮਲੋਵਾਲ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।
Related Topics: Akal Takhat Sahib, Bhai Daljit Singh Bittu, Bhai Dilawar Singh Babbar