ਸਿਆਸੀ ਖਬਰਾਂ

ਇੰਡੀਆ ਨੇ ਰੱਖਿਆ ਬਜਟ 13% ਵਧਾ ਕੇ 5.94 ਲੱਖ ਕਰੋੜ ਕੀਤਾ

February 2, 2023 | By

ਨਵੀਂ ਦਿੱਲੀ: 1 ਫਰਵਰੀ 2023 ਨੂੰ ਜਾਰੀ ਕੀਤੇ ਗਏ ਇੰਡੀਆ ਦੇ ਕੇਂਦਰੀ ਬਜਟ ਵਿੱਚ ਇਸ ਵਾਰ ਰੱਖਿਆ/ਫੌਜ ਵਾਸਤੇ 5.94 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਦੇ ਬਜਟ ਅਨੁਮਾਨਾਂ ਨਾਲੋਂ ਸਾਲ ਦਰ ਸਾਲ ਦੇ ਹਿਸਾਬ ਨਾਲ 13% ਦਾ ਵਾਧਾ ਬਣਦਾ ਹੈ।

2023-24 ਦੇ ਬਜਟ ਅਨੁਮਾਨਾਂ ਵਿੱਚ ਗੈਰ-ਤਨਖ਼ਾਹ ਦੇ ਮਾਲੀਏ ਦਾ ਖਰਚਾ 44% ਵੱਧ ਕੇ ₹90,000 ਕਰੋੜ ਹੋ ਗਿਆ ਹੈ। ਇਹ ਵਾਧਾ ਚੀਨ ਨਾਲ ਤਣਾਅ ਵਾਲੇ ਖੇਤਰ ‘ਅਸਲ ਕੰਟਰੋਲ ਰੇਖਾ’ (LAC) ਦੇ ਨਾਲ ਫੌਜੀ ਤਾਕਤ ਵਧਾਉਣ, ਹਥਿਆਰ ਅਤੇ ਗੋਲੀ ਸਿੱਕੇ ਅਤੇ ਫੌਜੀ ਕਾਰਵਾਈਆਂ ਦੀ ਲਗਾਤਾਰਤਾ ਬਣਾਈ ਰੱਖਣ ਲਈ ਖਾਸ ਤੌਰ ‘ਤੇ ਅਹਿਮ ਦੱਸਿਆ ਜਾ ਰਿਹਾ ਹੈ।

ਇੰਡੀਆ ਦੀ ਰੱਖਿਆ ਵਜ਼ਾਰਤ ਮੁਤਾਬਿਕ ਇਹ ਬਜਟ ਹਥਿਆਰ ਪ੍ਰਣਾਲੀਆਂ ਅਤੇ ਪਲੇਟਫਾਰਮਾਂ, ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਅਤੇ ਉਹਨਾਂ ਦੇ ਸਾਜੋਸਮਾਨ, ਤੇ ਇਹਨਾ ਦੀ ਦੇਖ-ਭਾਲ/ਮੁਰੰਮਤ ਦੇ ਖਰਚ ਨੂੰ ਪੂਰਾ ਕਰੇਗਾ। ਇਸ ਨਾਲ ਸੰਕਟਕਾਲੀਨ ਫੌਜੀ ਸਾਜੋ-ਸਮਾਨ ਦੀ ਖਰੀਦ ਕੀਤੀ ਜਾ ਸਕੇਗੀ ਅਤੇ ਇਸ ਨਾਲ ਲੋੜ ਅਤੇ ਸਮਰੱਥਾ ਵਿਚਲਾ ਪਾੜਾ ਘਟਾਉਣ ਵਿਚ ਮਦਦ ਮਿਲੇਗੀ।

ਫੌਜ ਦੇ ਆਧੁਨੀਕਰਨ ਲਈ ਪੂੰਜੀ ਖਰਚ ਦੇ ਅਨੁਮਾਨ ਵਿਚ 6.7% ਦਾ ਵਾਧਾ ਕਰਕੇ ਇਸ ਨੂੰ 1.62 ਲੱਖ ਕਰੋੜ ਕੀਤਾ ਗਿਆ ਹੈ।

ਸਾਲ 2022-23 ਦੌਰਾਨ ਰੱਖਿਆ ਬਜਣ ਦਾ ਸੋਧਿਆ ਹੋਇਆ ਅਨੁਮਾਨ ₹5.85 ਲੱਖ ਕਰੋੜ ਸੀ ਅਤੇ ਇਸ ਸਾਲ ਦਾ ਅਨੁਮਾਨ ਇਸ ਵਿਚ 1.5% ਦੇ ਵਾਧੇ ਨੂੰ ਦਰਸਾਉਂਦਾ ਹੈ। ਇਸ ਵਾਰ ਦੇ ਬਜਟ ਵਿਚ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਦਾ ਪੂੰਜੀ ਬਜਟ 43% ਵਧਾ ਕੇ 5,000 ਕਰੋੜ ਰੁਪਏ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: