January 2, 2016 | By ਸਿੱਖ ਸਿਆਸਤ ਬਿਊਰੋ
ਪਠਾਨਕੋਟ (2 ਜਨਵਰੀ, 2015): ਪਠਾਨਕੋਟ ਹਵਾਈ ਫੌਜ ਦੇ ਅੱਡੇ ਵਿੱਚ ਹਮਲਾਵਰਾਂ ਅਤੇ ਸੁਰੱਖਿਆ ਦਸਤਿਆਂ ਵਿੱਚ ਦੁਬਾਰਾ ਗੋਲੀਬਾਰੀ ਸ਼ੁਰੂ ਹੋ ਗਈ ਹੈ।ਲਗਭਗ 12 ਘੰਟੇ ਪਹਿਲਾਂ ਹਥਿਆਰਬੰਦ ਬੰਦੇ ਫੌਜੀ ਹਵਾਈ ਅੱਡੇ ਦੀ ਸੁਰੱਖਿਆ ਨੂੰ ਸੰਨ ਲਾਕੇ ਅੰਦਰ ਧੁੱਸ ਦੇ ਕੇ ਵੜ ਗਏ ਸਨ।
ਇਸਤੋਂ ਪਹਿਲਾਂ ਚਾਰ ਹਮਲਾਵਰ ਅਤੇ ਤਿੰਨ ਸੁਰੱਖਿਆ ਜ਼ਮਾਨਾਂ ਦੀ ਮੌਤ ਹੋ ਗਈ ਹੈ। ।ਇੱਕ ਵਾਰ ਸਮਝਿਆ ਜਾ ਰਿਹਾ ਸੀ ਕਿ ਹਮਲਾਵਰ ਮਾਰੇ ਜਾ ਚੁੱਕੇ ਹਨ। ਪਰ ਅਚਾਨਕ ਫਿਰ ਗੋਲੀਬਾਰੀ ਸ਼ੁਰੂ ਹੋ ਗਈ।ਹਵਾਈ ਅੱਡੇ ਦੇ ਅੰਦਰ 6 ਧਮਾਕੇ ਹੋਏ ਹਨ ਅਤੇ ਅਨੁਮਾਨ ਲਾਇਆ ਜੲਾ ਰਿਹਾ ਹੈ ਕਿ 3 ਹਮਲਾਵਰ ਅਜੇ ਹੋਰ ਹੋ ਸਕਦੇ ਹਨ।
ਭਾਰਤੀ ਫੌਜ ਬਖਤਰਬੰਦ ਗੱਡੀਆਂ ਨਾਲ ਹਮਲਾਵਰਾਂ ਦਾ ਮੁਕਾਬਲਾ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਹਲਕੀਆਂ ਮਸ਼ੀਨਗੰਨਾਂ ਅਤੇ ਗਰਨੇਡਾਂ ਨਾਲ ਹਮਲਾ ਕਰ ਰਹੇ ਹਨ।
ਹਮਲੇ ਵਿੱਚ ਹਵਾਈ ਫੌਜ ਦੇ ਦੋ ਕਰਮੀਆਂ ਸਮੇਤ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਹੈ। ਹਮਲੇ ਤੋਂ ਬਾਅਦ ਲੁਧਿਆਣਾ ਸਮੇਤ ਪੂਰੇ ਪੰਜਾਬ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਨਾਕਾਬੰਦੀ ਕਰਕੇ ਹਰ ਆਉਣ ਅਤੇ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
Related Topics: IAF, Indian Army, Pathankot Attack, Punjab Police