ਰੋਜਾਨਾ ਖਬਰ-ਸਾਰ » ਵਿਦੇਸ਼ » ਸਿੱਖ ਖਬਰਾਂ

ਖ਼ਬਰਸਾਰ • ਅੰਤੋਨੀਓ ਗੁਟੇਰੇਜ਼ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ • 20 ਦਿਨਾਂ ਦੀ ਪੈਰੋਲ ਉੱਤੇ ਆਏ ਭਾਈ ਦਇਆ ਸਿੰਘ ‘ਤੇ ਹੋਰ ਖ਼ਬਰਾਂ

February 12, 2020 | By

ਅੱਜ ਦਾ ਖਬਰਸਾਰ | 12 ਫਰਵਰੀ 2020 (ਦਿਨ ਬੁੱਧਵਾਰ)
ਖਬਰਾਂ ਸਿੱਖ ਜਗਤ ਦੀਆਂ:


ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ:

  • ਅੰਤੋਨੀਓ ਗੁਟੇਰੇਜ਼ ਜਾਣਗੇ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ)
  • ਅੰਤੋਨੀਓ ਗੁਟੇਰੇਜ਼ ਸੰਯੁਕਤ ਰਾਸ਼ਟਰ ਦੇ ਮੁਖੀ ਹਨ 
  • ਸੰਯੁਕਤ ਰਾਸ਼ਟਰ ਮੁਖੀ ਅਗਲੇ ਹਫਤੇ ਪਾਕਿਸਤਾਨ ਦੇ ਦੌਰੇ ਉੱਪਰ ਹਨ 
  • ਉਹ 16 ਫਰਵਰੀ ਨੂੰ ਇਸਲਾਮਾਬਾਦ ਪਹੁੰਚਣਗੇ  
  • ਪਾਕਿਸਤਾਨੀ ਸਰਕਾਰੀ ਬੁਲਾਰੇ ਫਰਹਾਨ ਹੱਕ ਨੇ ਖ਼ਬਰਖਾਨੇ ਨੂੰ ਇਹ ਜਾਣਕਾਰੀ ਦਿੱਤੀ 
  • ਫਰਹਾਨ ਹੱਕ ਅਨੁਸਾਰ ਮੰਗਲਵਾਰ (16ਫਰਵਰੀ) ਨੂੰ ਸੰਯੁਕਤ ਰਾਸ਼ਟਰ ਮੁਖੀ ਦਾ ਸ੍ਰੀ ਕਰਤਾਰਪੁਰ ਸਾਹਿਬ ਦੌਰਾ ਹੋ ਸਕਦਾ ਹੈ 
  • ਵਧੇਰੇ ਜਾਣਕਾਰੀ ਲਈ ਇਹ ਤੰਦ ਛੂਹੋ।

ਅੰਤੋਨੀਓ ਗੁਟੇਰੇਜ਼


20 ਦਿਨਾਂ ਦੀ ਪੈਰੋਲ ਉੱਤੇ ਆਏ ਭਾਈ ਦਇਆ ਸਿੰਘ ਲਾਹੌਰੀਆ:

  • 23 ਸਾਲਾਂ ਦੀ ਕੈਦ ਤੋਂ ਬਾਅਦ ਪਹਿਲੀ ਵਾਰ 20 ਦਿਨਾਂ ਦੀ ਪੈਰੋਲ ਉੱਤੇ ਆਏ ਭਾਈ ਦਇਆ ਸਿੰਘ ਲਾਹੌਰੀਆ
  • ਇਹ ਜਾਣਕਾਰੀ ਬੰਦੀ ਸਿੰਘਾਂ (ਸਿੱਖ ਸਿਆਸੀ ਕੈਦੀਆਂ) ਦੀ ਸੂਚੀ ਤਿਆਰ ਕਰਨ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਦਿੱਤੀ 
  • ਉਨ੍ਹਾਂ ਦੱਸਿਆ ਕਿ ਭਾਈ ਦਇਆ ਸਿੰਘ ਲਾਹੌਰੀਆ ਨੂੰ ਜੈਪੁਰ ਹਾਈਕੋਰਟ ਦੇ ਆਦੇਸ਼ਾਂ ਤਹਿਤ 20 ਦਿਨਾਂ ਦੀ ਛੁੱਟੀ ਉੱਤੇ ਰਿਹਾਅ ਕੀਤਾ ਗਿਆ ਹੈ
  • ਉਨ੍ਹਾਂ ਦੱਸਿਆ ਕਿ 14 ਫਰਵਰੀ ਨੂੰ ਆਪਣੇ ਸਪੁੱਤਰ ਦੇ ਹੋਣ ਵਾਲੇ ਆਨੰਦ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਇਹ ਛੁੱਟੀ ਮਿਲੀ ਹੈ 
  • ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਤਿਹਾੜ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਭਾਈ ਦਇਆ ਸਿੰਘ ਲਾਹੌਰੀਆ ਅੱਜ ਆਪਣੇ ਜ਼ਿਲ੍ਹਾ ਸੰਗਰੂਰ ਵਿਚਲੇ ਪਿੰਡ ਕਸਬਾ ਭਰਾਲ ਵਿਖੇ ਆਪਣੇ ਪਰਿਵਾਰਕ ਜੀਆਂ ਕੋਲ ਆ ਗਏ ਹਨ।

ਭਾਈ ਦਇਆ ਸਿੰਘ ਲਾਹੌਰੀਆ


ਰਵਨੀਤ ਬਿੱਟੂ ਆਪਣੀ ਹੱਦ ਅੰਦਰ ਰਹਿ ਕੇ ਬਿਆਨਬਾਜ਼ੀ ਕਰੇ :

  • ਰਵਨੀਤ ਬਿੱਟੂ ਆਪਣੀ ਹੱਦ ਅੰਦਰ ਜ਼ਾਬਤੇ ਵਿੱਚ ਰਹਿ ਕੇ ਬਿਆਨਬਾਜ਼ੀ ਕਰੇ 
  • ਕਿਹਾ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 
  • ਉਨ੍ਹਾਂ ਕਿਹਾ ਰਵਨੀਤ ਬਿੱਟੂ ਨੂੰ ਆਪਣੇ ਪੁਰਖਿਆਂ ਵੱਲੋਂ ਪੰਜਾਬ ਦੀ ਜਵਾਨੀ ਦੇ ਕੀਤੇ ਘਾਣ ਨੂੰ ਯਾਦ ਕਰਨਾ ਚਾਹੀਦਾ ਹੈ 
  • ਉਨ੍ਹਾਂ ਕਿਹਾ ਰਵਨੀਤ ਬਿੱਟੂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਵਰਤੀ ਜਾਣ ਵਾਲੀ ਸ਼ਬਦਾਵਲੀ ਨਿੰਦਣਯੋਗ ਹੈ 
  • ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਬੋਲਣ ਤੋਂ ਪਹਿਲਾਂ ਆਪਣੇ ਦਾਦੇ ਬੇਅੰਤ ਸਿੰਘ ਵੱਲੋਂ ਪੰਜਾਬ ਦੇ ਬੇਦੋਸ਼ੇ ਨੌਜਵਾਨਾਂ ਦੇ ਕੀਤੇ ਕਤਲੇਆਮ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ 

ਜਥੇਦਾਰ ਗਿਆਨੀ ਰਘਬੀਰ ਸਿੰਘ


ਸਾਕਾ ਨਕੋਦਰ ਦੇ ਸ਼ਹੀਦਾਂ ਦੀ ਸ਼ਹੀਦੀ ਵਰੇਗੰਢ ਮਨਾਈ ਗਈ:

  • ਸਾਕਾ ਨਕੋਦਰ ਦੇ ਸ਼ਹੀਦਾਂ ਦੀ ਸ਼ਹੀਦੀ ਵਰੇਗੰਢ ਪੂਰੀ ਖਾਲਸਾਈ ਸ਼ਾਨੋ ਸ਼ੋਕਤ ਨਾਲ ਮਨਾਈ ਗਈ
  • ਇਹ ਸ਼ਹੀਦੀ ਵਰੇਗੰਢ  ਗੁਰਦੁਆਰਾ ਸਾਹਿਬ ਫਰੀਮੌਂਟ ਕੈਲੀਫੋਰਨੀਆ, ਯੂ.ਐਸ. ਏ. ਵਿਖੇ ਮਨਾਈ ਗਈ
  • ਸਾਕਾ ਨਕੋਦਰ ਦੇ ਇੱਕ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾ ਡਾਕਟਰ ਹਰਿੰਦਰ ਸਿੰਘ (ਸਟੈਨਫੋਰਡ ਯੂਨੀਵਰਸਿਟੀ) ਵਲੋਂ ਸੰਗਤਾਂ ਨਾਲ ਸਾਕਾ ਨਕੋਦਰ ਦਾ ਪਿਛਲੇ 34 ਸਾਲ ਦਾ ਇਤਿਹਾਸ  ਸਬੂਤਾਂ ਤੇ ਤਸਵੀਰਾਂ ਸਮੇਤ ਸੰਗਤਾਂ ਨਾਲ ਸਾਂਝਾ ਕੀਤਾ
  • ਉਨ੍ਹਾਂ ਦੱਸਿਆ ਕਿ ਕਿਵੇਂ ਪਰਿਵਾਰ ਪਿਛਲ਼ੇ 34 ਸਾਲ ਤੋਂ ਇਨਸਾਫ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ
  • ਸਾਕਾ ਨਕੋਦਰ ਦੇ  ਸ਼ਹੀਦਾਂ ਦੀ ਯਾਦ ਵਿਚ ਮਿਤੀ 16 ਫਰਵਰੀ 2020 ਦਿਨ ਐਤਵਾਰ ਨੂੰ ਗੁਰਦਵਾਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ (ਕੈਲੀਫੋਰਨੀਆ) ਵਿਖੇ ਵੀ ਇਕ ਮਹਾਨ ਸ਼ਹੀਦ ਸਮਾਗਮ ਹੋ ਰਿਹਾ ਹੈ
  • ਵਧੇਰੇ ਜਾਣਕਾਰੀ ਲਈ ਇਹ ਤੰਦ ਛੂਹੋ।

ਸਮਾਗਮ ਦੌਰਾਨ ਹਾਜ਼ਰ ਸਿੱਖ ਸੰਗਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,