ਕਾਰਨੀ ਸਰਕਾਰ ਨੂੰ ਸਿੱਖ ਕਾਰਕੁਨਾਂ ਬਾਰੇ ਸੰਯੁਕਤ ਰਾਸ਼ਟਰ ਦੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ: ਡਬਲਯੂ.ਐੱਸ.ਓ.

Bhai Moninder Singh (Sikh Federation Canada)

ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ ਨੇ ਕਾਰਨੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਾਂਚ ਤੇਜ਼ ਕਰੇ, ਖਤਰੇ ਦਾ ਸਾਹਮਣਾ ਕਰ ਰਹੇ ਸਿੱਖ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਏ ਅਤੇ ਭਾਰਤ ਨਾਲ ਸਬੰਧਾਂ ਤੋਂ ਪਹਿਲਾਂ ਜਵਾਬਦੇਹੀ ਨੂੰ ਤਰਜੀਹ ਦੇਵੇ।

ਯੂ.ਐੱਨ. ਮਾਹਰਾਂ ਦੀ ਕਨੇਡਾ ਨੂੰ ਚਿੱਠੀ: ਸਿੱਖ ਫੈਡਰੇਸ਼ਨ ਕਨੇਡਾ ਦੇ ਆਗੂ ਮਨਿੰਦਰ ਸਿੰਘ ਨੂੰ ਧਮਕੀਆਂ ਅਤੇ ਭਾਰਤ ਦੇ ‘ਅੰਤਰਰਾਸ਼ਟਰੀ ਦਮਨ’ ‘ਤੇ ਚਿੰਤਾ

Canadian-Sikh-Activist-Bhai-Moninder-Singh-Sikh-Federation-Canada

ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਇਸ ਨੂੰ ਸਿੱਖਾਂ ਖਿਲਾਫ ਭਾਰਤ ਦੇ ਅੰਤਰਰਾਸ਼ਟਰੀ ਦਮਨ ਦਾ ਹਿੱਸਾ ਕਰਾਰ ਦਿੱਤਾ ਹੈ।

ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇੰਡੀਆ ਦੇ ਟ੍ਰਾਂਜ਼ਨੈਸ਼ਨਲ ਰਿਪ੍ਰੈਸ਼ਨ ਅਤੇ ਭਾਈ ਮੋਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਚਿੰਤਾ ਪ੍ਰਗਟਾਈ

Canadian-Sikh-Activist-Bhai-Moninder-Singh-Sikh-Federation-Canada

ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ ਹੈ। ਇਹ ਪੱਤਰ ਇੰਡੀਅਨ ਸਰਕਾਰ ਨਾਲ ਵੀ ਸਾਂਝਾ ਕੀਤਾ ਗਿਆ ਹੈ।

ਇੰਡੀਆ ਤੋਂ ਲੈ ਕੈ UN ਤੱਕ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ? ਮਨੁੱਖੀ ਹੱਕ ਦਿਹਾੜੇ ‘ਤੇ ਤਕਰੀਰ ਸੁਣੋ

Speech of S. Parmjeet Singh Gazi

10 ਦਸੰਬਰ 2025 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਦਲ ਖਾਲਸਾ ਵੱਲੋਂ ਕੀਤੀ ਗਈ ਪੰਥਕ ਕਾਨਫਰੰਸ ਦੌਰਾਨਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਅੱਜ ਆਪ ਸਭ ਨਾਲ ਸਾਂਝੇ ਕਰ ਰਹੇ ਹਾਂ।

ਸ਼ਕਤੀਸ਼ਾਲੀ ਮੁਲਕਾਂ ਨੇ ਯੂ.ਐਨ. ਨੂੰ ਸ਼ਕਤੀਹੀਣ ਅਤੇ ਅਰਥਹੀਣ ਵਿਸ਼ਵ ਸੰਸਥਾ ਬਣਾ ਕੇ ਰੱਖ ਦਿੱਤਾ – ਦਲ ਖਾਲਸਾ

ਦਲ ਖਾਲਸਾ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਹਮਾਇਤ ਕਰਨ ਵਾਲੀਆਂ ਵਿਸ਼ਵ ਸ਼ਕਤੀਆਂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਸ਼ਕਤੀਹੀਣ ਅਤੇ ਅਸਰਹੀਣ ਸੰਸਥਾ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਪਿੱਛੇ ਇਹਨਾਂ ਸ਼ਕਤੀਸ਼ਾਲੀ ਮੁਲਕਾਂ ਵਿਚਾਲੇ ਦੂਜੇ ਉੱਤੇ ਹਾਵੀ ਹੋਣ ਜਾਂ ਦੂਜੇ ਨੂੰ ਦਬਾਉਣ ਦੀ ਦੌੜ ਅਤੇ ਆਰਥਿਕ ਮੁਫ਼ਾਦ ਜ਼ਿੰਮੇਵਾਰ ਹਨ।

ਸ਼ਕਤੀਸ਼ਾਲੀ ਮੁਲਕਾਂ ਨੇ ਯੂ.ਐਨ. ਨੂੰ ਸ਼ਕਤੀਹੀਣ ਅਤੇ ਅਰਥਹੀਣ ਵਿਸ਼ਵ ਸੰਸਥਾ ਬਣਾ ਕੇ ਰੱਖ ਦਿੱਤਾ – ਦਲ ਖਾਲਸਾ

ਦਲ ਖਾਲਸਾ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਹਮਾਇਤ ਕਰਨ ਵਾਲੀਆਂ ਵਿਸ਼ਵ ਸ਼ਕਤੀਆਂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਸ਼ਕਤੀਹੀਣ ਅਤੇ ਅਸਰਹੀਣ ਸੰਸਥਾ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਪਿੱਛੇ ਇਹਨਾਂ ਸ਼ਕਤੀਸ਼ਾਲੀ ਮੁਲਕਾਂ ਵਿਚਾਲੇ ਦੂਜੇ ਉੱਤੇ ਹਾਵੀ ਹੋਣ ਜਾਂ ਦੂਜੇ ਨੂੰ ਦਬਾਉਣ ਦੀ ਦੌੜ ਅਤੇ ਆਰਥਿਕ ਮੁਫ਼ਾਦ ਜ਼ਿੰਮੇਵਾਰ ਹਨ।

ਯੁਨਾਇਟਡ ਨੇਸ਼ਨਜ਼ ਦੇ ਮੀਤ ਜਨਰਲ ਸਕੱਤਰ ਵਲੋਂ ਭਾਰਤ ’ਚ ਘੱਟਗਿਣਤੀਆਂ ਵਿਰੁਧ ਨਫਰਤ ’ਤੇ ਚਿੰਤਾ ਦਾ ਪ੍ਰਗਟਾਵਾ

ਯੁਨਾਇਟਡ ਨੇਸ਼ਨਜ਼ ਦੇ ਮੀਤ ਜਨਰਲ ਸਕੱਤਰ ਅਦਾਮਾ ਡਾਈਂਗ, ਜੋ ਕਿ ਯੁਨਾਇਟਡ ਨੇਸ਼ਨਜ਼ ਦੇ ਨਸਲਕੁਸ਼ੀ ਦੀ ਰੋਕਥਾਮ ਲਈ ਖਾਸ ਸਲਾਹਕਾਰ ਵੀ ਹਨ, ਨੇ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਬਣਾਏ ਜਾਣ ਤੋਂ ਬਾਅਦ ਭਾਰਤ ਵਿੱਚ ਘੱਟਗਿਣਤੀਆਂ ਖਿਲਾਫ ਵਧ ਰਹੇ ਵਿਤਕਰੇ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਖ਼ਬਰਸਾਰ • ਅੰਤੋਨੀਓ ਗੁਟੇਰੇਜ਼ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ • 20 ਦਿਨਾਂ ਦੀ ਪੈਰੋਲ ਉੱਤੇ ਆਏ ਭਾਈ ਦਇਆ ਸਿੰਘ ‘ਤੇ ਹੋਰ ਖ਼ਬਰਾਂ

ਭਾਈ ਦਇਆ ਸਿੰਘ ਲਾਹੌਰੀਆ ਨੂੰ ਜੈਪੁਰ ਹਾਈਕੋਰਟ ਦੇ ਆਦੇਸ਼ਾਂ ਤਹਿਤ 20 ਦਿਨਾਂ ਦੀ ਛੁੱਟੀ ਉੱਤੇ ਰਿਹਾਅ ਕੀਤਾ ਗਿਆ ਹੈ

ਦੁਨੀਆ ’ਚ ਸਨਕੀਪੁਣੇ ਦੀ ਵਾਅ ਵਗ ਰਹੀ ਹੈ; ਸਿਆਹੀ ਸੁੱਕਣ ਤੋਂ ਪਹਿਲਾਂ ਸੁਰੱਖਿਆ ਕੌਸਲ ਦੇ ਮਤਿਆਂ ਦੀਆਂ ਧੱਜੀਆਂ ਉੱਡ ਰਹੀਆਂ ਹਨ: ਯੁ.ਨੇ. ਮੁਖੀ

‘ਪਹਿਲਾਂ ਮੈਂ ਆਸ ਦੇ ਬੁੱਲਿਆਂ ਦੀ ਗੱਲ ਕੀਤੀ ਸੀ ਪਰ ਅੱਜ ਦੀ ਹਾਲਤ ਇਹ ਹੈ ਕਿ ਪੂਰੀ ਧਰਤੀ ਉੱਤੇ ਸਨਕੀਪੁਣੇ ਦੀ ਵਾਅ ਵਗ ਰਹੀ ਹੈ’।