January 29, 2020 | By ਸਿੱਖ ਸਿਆਸਤ ਬਿਊਰੋ
ਅੱਜ ਦੀ ਖਬਰਸਾਰ | 29 ਜਨਵਰੀ 2020 (ਦਿਨ ਬੁੱਧਵਾਰ)
ਖਬਰਾਂ ਸਿੱਖ ਜਗਤ ਦੀਆਂ:
ਪੀ.ਟੀ.ਸੀ. ਮਾਮਲੇ ‘ਚ ਸਖਤ ਕਾਰਵਾਈ ਦੀ ਮੰਗ:
• ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਵਿਚ ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਆਪਣੀ “ਬੌਧਿਕ-ਜਗੀਰ” ਦੱਸਣ ਉੱਤੇ ਭਾਰੀ ਰੋਹ।
• ਸਿੱਖ ਕਲਚਰਲ ਸੁਸਾਇਟੀ (ਰਿਚਮੰਡ ਹਿੱਲ, ਅਮਰੀਕਾ) ਨੇ ਪੀ.ਟੀ.ਸੀ. ਵਿਰੁਧ ਮਤੇ ਪ੍ਰਵਾਣ ਕੀਤੇ।
• ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ ਨੇ ਮਤਿਆਂ ਬਾਰੇ ਜਾਣਕਾਰੀ ਦਿੱਤੀ।
• ਮਤੇ ਵਿਚ ਕਿਹਾ ਵੱਲੋਂ ਗੁਰਬਾਣੀ ਨੂੰ ਆਪਣੀ “ਬੌਧਿਕ-ਜਗੀਰ” ਦੱਸ ਕੇ ਪੀ.ਟੀ.ਸੀ. ਨੇ ਬੇਅਦਬੀ ਕੀਤੀ ਹੈ।
• ਸ਼੍ਰੋ.ਗੁ.ਪ੍ਰ.ਕ. ਨੂੰ ਅਦਾਰਾ ਪੀ.ਟੀ.ਸੀ. ਅਤੇ ਇਸਦੇ ਮੁਖੀ ਰਵਿੰਦਰ ਨਰਾਇਣ ਵਿਰੁਧ ਕਾਰਵਾਈ ਯਨੀਕੀ ਬਣਾਉਣ ਲਈ ਕਿਹਾ।
• ਹੋਰਨਾਂ ਸਿੱਖ ਅਦਾਰਿਆ ਵਲੋਂ ਵੀ ਅਜਿਹੇ ਮਤੇ ਪ੍ਰਵਾਣ ਕੀਤੇ ਜਾ ਰਹੇ ਹਨ।
ਬੁੱਤ ਮਾਮਲਾ ਹੱਲ:
• ਗਿੱਧੇ-ਭੰਗੜੇ ਵਾਲੇ ਨਚਾਰਾਂ ਦੇ ਬੁੱਤ ਹਟਾਉਣ ਦੇ ਹੁਕਮ ਦਿੱਤੇ।
• ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤੇ ਹਕਮ।
• ਸੱਭਿਆਚਾਰਕ ਵਿਭਾਗ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ।
• ਬੁੱਤ ਹਟਾ ਕੇ ਕਿਸੇ ਹੋਰ ਜਗ੍ਹਾ ਲਗਾਏ ਜਾਣਗੇ।
• ਇਹ ਨਚਾਰਾਂ ਦੇ ਬੁੱਤ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਾਹ ਵਿੱਚ ਲੱਗੇ ਹਨ।
• ਨੌਜਵਾਨਾਂ ਉੱਪਰ ਕੀਤੇ ਕੇਸ ਵੀ ਵਾਪਸ ਲੈਣ ਦੇ ਹੁਕਮ।
• ਕੀਤੇ ਗਏ ਕੇਸਾਂ ਦੀ ਸਮੀਖਿਆ ਦੇ ਵੀ ਹੁਕਮ ਦਿੱਤੇ।
ਨਸਲਵਾਦੀ ਗੋਰਿਆਂ ਦੇ ਕੰਧ-ਨਾਅਰਿਆਂ ਨੂੰ ਲੋਕਾਂ ਨੇ ਨਕਾਰਿਆ:
• ਕੈਲੀਫੋਰਨੀਆ (ਅਮਰੀਕਾ) ਦੇ ਇਕ ਗੁਰਦੁਆਰਾ ਸਾਹਿਬ ਦੀ ਕੰਧ ਉੱਤੇ ਨਸਲਵਾਦੀ ਗੋਰਿਆਂ ਵਲੋਂ ਲਿਖੇ ਨਾਅਰੇ ਲੋਕਾਂ ਨੇ ਨਕਾਰੇ।
• ਬੀਤੇ ਦਿਨੀਂ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ (ਔਰਿੰਜਵੇਲ) ਦੀ ਕੰਧ ਉੱਤੇ ਨਸਲੀ ਨਾਅਰੇ ਲਿਖੇ ਗਏ ਸਨ।
• ਲੰਘੀ 25 ਜਨਵਰੀ ਨੂੰ ਸੈਕੜੇ ਲੋਕ, ਸਮਤੇ ਗੋਰੇ ਭਾਈਚਾਰੇ ਦੇ, ਗੁਰਦੁਆਰਾ ਸਾਹਿਬ ਆਏ।
• ਉਹਨਾਂ ਸੰਗਤ ਵਿਚ ਸ਼ਮੂਲੀਅਤ ਕੀਤੀ ਅਤੇ ਵਿਚਾਰਾਂ ਦੀ ਸਾਂਝ ਪਾਈ।
• ਇਸ ਇਕੱਠ ਸ਼ਾਮਿਲ ਹੋ ਕੇ ਲੋਕਾਂ ਨੇ ਨਫਤਰ ਵਾਲੇ ਨਾਰਿਆਂ ਨੂੰ ਨਕਾਰਿਆ, ਅਤੇ
• ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਸੁਨੇਹਾ ਦਿੱਤਾ।
ਸ਼੍ਰੋ.ਗੁ.ਪ੍ਰ.ਕ. ਦੇ ਘਪਲੇ ਯਾਦ ਆਏ:
• ਬਾਦਲਾਂ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋ.ਗੁ.ਪ੍ਰ.ਕ. ਦੇ ਘਪਲੇ ਯਾਦ ਆਏ।
• ਕਿਹਾ ਸ਼੍ਰੋ.ਗੁ.ਪ੍ਰ.ਕ. ਵਿਚ ਕਰੋੜਾਂ ਦੇ ਘਪਲੇ ਹੋ ਰਹੇ ਹਨ।
• ਕਿਹਾ ਕਿ ਛੇਤੀ ਹੀ ਇਹਨਾਂ ਘਪਲਿਆਂ ਦਾ ਪਰਦਾ ਫਾਸ਼ ਕਰਾਂਗੇ।
“ਕੇਸਰੀ ਪ੍ਰਣਾਮ”:
• ਯੁਨਾਇਟਡ ਖਾਲਸਾ ਦਲ ਯੂ.ਕੇ. ਨੇ ਹਰਮੀਤ ਸਿੰਘ (ਪੀ.ਐਚ.ਡੀ.) ਨੂੰ ਕੇਸਰੀ ਪ੍ਰਣਾਮ ਪੇਸ਼ ਕੀਤਾ ਹੈ।
• ਹਰਮੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਉੱਚ ਆਗੂ ਸੀ।
• 27 ਜਨਵਰੀ ਨੂੰ ਲਾਹੌਰ ਨੇੜੇ ਹਰਮੀਤ ਸਿੰਘ ਉੱਤੇ ਬੰਦੂਕਧਾਰੀਆਂ ਹਮਲਾ ਕੀਤਾ ਸੀ।
• ਹਮਲੇ ਵਿਚ ਹਰਮੀਤ ਸਿੰਘ ਦੀ ਮੌਤ ਹੋ ਗਈ ਸੀ।
• ਯੁਨਾਇਟਡ ਖਾਲਸਾ ਦਲ ਯੂ.ਕੇ. ਨੇ ਬਿਆਨ ਜਾਰੀ ਕਰਕੇ ਕਿਹਾ ਕਿ: ‘ਭਾਈ ਹਰਮੀਤ ਸਿੰਘ ਦੀ ਸ਼ਹਾਦਤ ਬਾਰੇ ਹਿੰਦੂਤਵੀ ਖਬਰਖਾਨਾ ਬੇਤੁਕੀਆਂ ਅਫਵਾਹਾਂ ਫੈਲਾਅ ਰਿਹਾ ਹੈ’।
Related Topics: Amarinder Singh, Bhai loveshinder singh dallewal, Capt. Amarinder Singh, Congress Government in Punjab 2017-2022, Harmeet Singh PHD, Loveshinder Singh Dallewal, PTC Punjabi Channel, SGPC, Sikh Diaspora, Sikh News UK, Sikh News USA, Sikhs in United Kingdom, Sikhs in United States, Sukhdev Singh Dhindsa, United Khalsa Dal U.K